ਪਾਕਿ ਨੇ ਹੁਣ ਹਾਫਿਜ਼ ਸਈਦ ਨਾਲ ਜੁੜੇ ਅੱਤਵਾਦੀ ਸੰਗਠਨ ਉੱਤੇ ਪਾਬੰਦੀ ਲਾਈ

hafiz
ਇਸਲਾਮਾਬਾਦ, 1 ਜੁਲਾਈ (ਪੋਸਟ ਬਿਊਰੋ)- ਪਾਕਿਸਤਾਨ ਨੇ ਹਾਫਿਜ਼ ਸਈਦ ਨਾਲ ਜੁੜੇ ਅੱਤਵਾਦੀ ਸੰਗਠਨ ਤਹਿਰੀਕ-ਏ-ਆਜ਼ਾਦੀ ਜੰਮੂ ਐਂਡ ਕਸ਼ਮੀਰ (ਟੀ ਏ ਜੇ ਕੇ) ਉੱਤੇ ਪਾਬੰਦੀ ਲਾ ਦਿੱਤੀ ਹੈ। ਇਕ ਗਲੋਬਲ ਐਂਟੀ ਫਾਈਨੈਂਸ਼ੀਅਲ ਟੈਰਰ ਬਾੱਡੀ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੇ ਸਾਹਮਣੇ ਭਾਰਤ ਨੇ ਟੀ ਏ ਜੇ ਕੇ ਉੱਤੇ ਪਾਬੰਦੀ ਲਾਉਣ ਦਾ ਮੁੱਦਾ ਚੁੱਕਿਆ ਸੀ।
ਵਰਨਣ ਯੋਗ ਹੈ ਕਿ ਅਮਰੀਕੀ ਸਰਕਾਰ ਦੇ ਦਬਾਅ ਹੇਠ ਜਨਵਰੀ ਦੇ ਅੰਤ ਵਿੱਚ ਪਾਕਿਸਤਾਨ ਸਰਕਾਰ ਨੇ ਹਾਫਿਜ਼ ਸਈਦ ਨੂੰ ਨਜ਼ਰਬੰਦ ਕਰ ਦਿੱਤਾ ਸੀ ਅਤੇ ਉਸ ਦੇ ਸੰਗਠਨ ਨੂੰ ‘ਅੰਡਰ ਵਾੱਚ’ ਸੂਚੀ ਵਿੱਚ ਰੱਖਿਆ ਗਿਆ ਹੈ। ਫਰਵਰੀ ਵਿੱਚ ਪਾਬੰਦੀ ਦੇ ਨਵੀਂ ਕਾਰਵਾਈ ਦੇ ਡਰ ਕਾਰਨ ਜਮਾਤ-ਉਦ-ਦਾਵਾ ਦਾ ਨਾਮ ਬਦਲ ਕੇ ਤਹਿਰੀਕ-ਏ-ਆਜ਼ਾਦੀ ਜੰਮੂ ਕਸ਼ਮੀਰ (ਟੀ ਏ ਜੇ ਕੇ) ਕਰ ਦਿੱਤਾ ਗਿਆ ਸੀ। ਪਾਕਿਸਤਾਨ ਦੀ ਇਸ ਕਾਰਵਾਈ ਤੋਂ ਮੰਨਿਆ ਜਾ ਰਿਹਾ ਹੈ ਕਿ ਸ਼ਾਇਦ ਪਾਕਿਸਤਾਨ ਇਹ ਦਿਖਾਉਣਾ ਚਾਹੁੰਦਾ ਹੈ ਕਿ ਉਹ ਅੱਤਵਾਦ ਦੇ ਖਿਲਾਫ ਹੈ, ਪਰ ਇਹ ਗੱਲ ਲੁਕੀ ਨਹੀਂ ਹੈ ਕਿ ਪਾਕਿਸਤਾਨ ਅੱਤਵਾਦੀਆਂ ਦੀ ਸੁਰੱਖਿਅਤ ਪਨਾਹਗਾਹ ਬਣ ਗਿਆ ਹੈ।