ਪਾਕਿਸਤਾਨ ਵਿੱਚ ਵੀ ਰਿਲੀਜ਼ ਹੋਵੇਗੀ ਸੋਨਾਕਸ਼ੀ ਸਿਨਹਾ ਦੀ ‘ਨੂਰ’

noor
ਸੋਨਾਕਸ਼ੀ ਸਿਨਹਾ ਦੀ ਫਿਲਮ ‘ਨੂਰ’ ਦਾ ਟ੍ਰੇਲਰ ਲਾਂਚ ਹੋ ਗਿਆ ਹੈ। ਸਨਹਿਲ ਸਿੱਪੀ ਦੇ ਡਾਇਰੈਕਸ਼ਨ ਵਿੱਚ ਬਣੀ ਇਹ ਫਿਲਮ ਪਾਕਿਸਤਾਨੀ ਲੇਖਿਕਾ ਸਬਾ ਇਮਤਿਆਜ਼ ਦੇ ਨਾਵਲ ‘ਕਰਾਚੀ, ਯੂ ਆਰ ਕਿਲਿੰਗ ਮੀ’ ‘ਤੇ ਆਧਾਰਤ ਹੈ।
ਇਸ ਫਿਲਮ ਦੇ ਪ੍ਰੋਡਿਊਸਰ ਭੂਸ਼ਣ ਕੁਮਾਰ ਨੇ ਕਿਹਾ ਹੈ ਕਿ ਇਹ ਫਿਲਮ ਪਾਕਿਸਤਾਨ ਵਿੱਚ ਵੀ ਰਿਲੀਜ਼ ਹੋਵੇਗੀ। ਗੌਰਤਲਬ ਹੈ ਕਿ ਕੁਝ ਸਮਾਂ ਪਹਿਲਾਂ ਰਿਤਿਕ ਰੋਸ਼ਨ ਦੀ ਫਿਲਮ ‘ਕਾਬਿਲ’ ਨੂੰ ਪਾਕਿਸਤਾਨ ਵਿੱਚ ਰਿਲੀਜ਼ ਕੀਤਾ ਗਿਆ ਹੈ। ਇਸੇ ਦੇ ਨਾਲ ਪਾਕਿਸਤਾਨ ਵਿੱਚ ਬਾਲੀਵੁੱਡ ਫਿਲਮਾਂ ‘ਤੇ ਲੱਗਾ ਬੈਨ ਵੀ ਹਟ ਗਿਆ ਹੈ।
ਹਾਲੀਆ ਗੱਲਬਾਤ ਵਿੱਚ ਸੋਨਾਕਸ਼ੀ ਨੇ ਇਹ ਵੀ ਕਿਹਾ ਹੈ ਕਿ ਵਾਕਈ ਵਿੱਚ ਇੱਕ ਜਰਨਲਿਸਟ ਦੀ ਲਾਈਫ ਬਹੁਤ ਮੁਸ਼ਕਿਲ ਹੁੰਦੀ ਹੈ, ਉਨ੍ਹਾਂ ਨੂੰ ਇਹ ਅਹਿਸਾਸ ਫਿਲਮ ਵਿੱਚ ਕਿਰਦਾਰ ਨਿਭਾਉਣ ਦੇ ਬਾਅਦ ਹੋਇਆ ਹੈ।