ਪਹਿਲੇ ਟੀ-20 ਵਿਚ ਭਾਰਤ ਨੇ ਦੱਖਣੀ ਅਫਰੀਕਾ ਨੂੰ ਦਿੱਤੀ 28 ਦੌੜਾਂ ਨਾਲ ਮਾਤ

*ਸਿ਼ਖਰ ਧਵਨ ਤੇ ਭੁਵਨੇਸ਼ਵਰ ਰਹੇ ਮੈਚ ਦੇ ਹੀਰੋ
ਜੌਹਾਨਸਬਰਗ,  18 ਫਰਵਰੀ, (ਪੋਸਟ ਬਿਊਰੋ)—ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਦੌਰਾਨ ਭਾਰਤੀ ਟੀਮ ਨੇ ਆਪਣੀ ਬਿਹਤਰੀਨ ਬੱਲੇਬਾਜ਼ ਅਤੇ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਅਫਰੀਕਾ ਨੂੰ 28 ਦੌੜਾਂ ਨਾਲ ਹਰਾਇਆ। ਅਫਰੀਕਾ ਨੇ ਟਾਸ ਜਿੱਤ ਕੇ ਭਾਰਤ ਖਿਲਾਫ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਬੱਲੇਬਾਜ਼ੀ ਕਰਦੇ ਹੋਏ ਅਫਰੀਕੀ ਟੀਮ 204 ਦੌੜਾਂ ਦਾ ਟੀਚਾ ਦਿੱਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰੋਹਿਤ ਸ਼ਰਮਾ ਨੇ 21 ਦੌੜਾਂ ਹੀ ਪਾਰੀ ਖੇਡੀ। ਇਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਆਪਣੀ ਸ਼ਾਨਦਾਰ ਪਾਰੀ ਖੇਡਦੇ ਹੋਏ 72 ਦੌੜਾਂ ਬਣਾਈਆਂ ਜਿਸ ‘ਚ ਉਸ ਨੇ 10 ਚੌਕੇ ਅਤੇ 2 ਛੱਕੇ ਲਗਾਏ। ਲੰਬੇ ਸਮੇਂ ਬਾਅਦ ਵਾਪਸੀ ਕਰ ਰਹੇ ਸੁਰੇਸ਼ ਰੈਨਾ ਨੇ 15 ਦੌੜਾਂ ਦਾ ਯੋਗ ਦਿੱਤਾ। ਕਪਤਾਨ ਵਿਰਾਟ ਕੋਹਲੀ ਨੇ 26 ਦੌੜਾਂ ਹੀ ਬਣਾਈਆਂ। ਇਸ ਤੋਂ ਇਲਾਵਾ ਧੋਨੀ ਵੀ 15 ਦੌੜਾਂ ਬਣਾ ਕੇ ਆਊਟ ਹੋ ਗਏ। ਮਨੀਸ਼ ਪਾਂਡੇ ਨੇ 29 ਦੌੜਾਂ ਅਤੇ ਹਾਰਦਿਕ ਪੰਡਯਾ ਨੇ 13 ਦੌੜਾਂ ਦਾ ਯੋਗਦਾਨ ਦਿੱਤਾ।
ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ ਦੀ ਟੀਮ ਸ਼ੁਰੂਆਤ ਤੋਂ ਹੀ ਲੜਖੜਾਉਂਦੀ ਹੋਈ ਨਜ਼ਰ ਆਈ। ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਜਾਨ-ਜਾਨ ਸਿਮਟਸ ਨੇ 14 ਦੌੜਾਂ ਹੀ ਬਣਾਈਆਂ। ਜਦੋਕਿ ਕਪਤਾਨ ਜਾਨ-ਜਾਨ ਸਿਮਟਸ ਸਿਰਫ 3 ਦੌੜਾਂ ਹੀ ਬਣਾ ਸਕੇ। ਇਸ ਤੋਂ ਇਲਾਵਾ ਰੀਜਾ ਹੈਂਡ੍ਰਿਕਸ ਨੇ 70 ਦੌੜਾਂ ਦੀ ਵਾਰੀ ਖੇਡੀ। ਰੀਜਾ ਹੈਂਡ੍ਰਿਕਸ ਨੇ 39 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਦਾ ਕੋਈ ਵੀ ਹੋਰ ਖਿਡਾਰੀ ਵੱਡੀ ਪਾਰੀ ਨਹੀਂ ਖੇਡ ਸਕਿਆ। ਜਿਸ ਕਾਰਨ ਭਾਰਤੀ ਟੀਮ ਨੇ ਇਹ ਮੈਚ 28 ਦੌੜਾਂ ਨਾਲ ਜਿੱਤ ਲਿਆ। ਭਾਰਤੀ ਟੀਮ ਵਲੋਂ ਗੇਂਦਬਾਜ਼ੀ ਕਰਦਿਆਂ ਭੁਵਨੇਸ਼ਵਰ ਕੁਮਾਰ ਨੇ 5 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਯੁਜਵੇਂਦਰ ਚਹਲ, ਹਾਰਦਿਕ ਪੰਡਯਾ ਅਤੇ ਜੈਦੇਵ ਉਨਾਦਕਤ ਨੇ 1-1 ਵਿਕਟ ਹਾਸਲ ਕੀਤੀ।