ਪਹਿਲੀ ਫਿਲਮ ਦੀ ਸ਼ੂਟਿੰਗ ਕੈਨੇਡਾ ਵਿੱਚ ਹੀ ਕਰਾਂਗੀ : ਜੋਨਿਤਾ

jonita-gandhi6a
‘ਐ ਦਿਲ ਹੈ ਮੁਸ਼ਕਿਲ’ ਦਾ ‘ਬ੍ਰੇਕਅਪ ਸਾਂਗ’, ‘ਦੰਗਲ’ ਦਾ ‘ਗਿਲਹਰੀਆਂ’ ਵਰਗੇ ਕਈ ਹਿੱਟ ਗਾਣੇ ਗਾਇਕਾ ਜੋਨਿਤਾ ਗਾਂਧੀ ਦੇ ਖਾਤੇ ਵਿੱਚ ਪਿਛਲੇ ਸਾਲ ਆਏ। ਕੁਝ ਹੀ ਸਮਾਂ ਪਹਿਲਾਂ ਭਾਰਤੀ ਮੂਲ ਦੇ ਕੈਨੇਡੀਅਨ ਫਿਲਮ ਨਿਰਦੇਸ਼ਕ, ਸਿਧਾਰਥ ਆਚਾਰੀਆ ਨੇ ਉਸ ਨੂੰ ਫਿਲਮ ਆਫਰ ਕੀਤੀ। ਫਿਲਮ ਦੀ ਕਹਾਣੀ ਵੀ ਜੋਨਿਤਾ ਦੀ ਜ਼ਿੰਦਗੀ ਨਾਲ ਮੇਲ ਖਾਂਦੀ ਹੈ। ਜੁਲਾਈ ਤੋਂ ਕੈਨੇਡਾ ਵਿੱਚ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਦੀ ਤਿਆਰੀ ਹੈ।
ਕਹਾਣੀ ਇੱਕ ਅਜਿਹੀ ਨਾਇਕਾ ਦੀ ਹੈ, ਜੋ ਡਿਜੀਟਲ ਜ਼ਰੀਏ ਸ਼ੋਹਰਤ ਅਤੇ ਕਾਮਯਾਬੀ ਹਾਸਲ ਕਰਦੀ ਹੈ। ਜੋਨਿਤਾ ਦੱਸਦੀ ਹੈ, ”ਸ਼ੁਰੂਆਤ ਵਿੱਚ ਜਦ ਇਸ ਫਿਲਮ ਦੇ ਬਾਰੇ ਵਿੱਚ ਗੱਲ ਹੋਈ ਤਦ ਮੈਂ ਟਰੈਵਲ ਕਰ ਰਹੀ ਸੀ। ਤਦ ਇਸ Ḕਤੇ ਗੰਭੀਰਤਾ ਨਾਲ ਗੱਲ ਨਹੀਂ ਹੋਈ। ਬਾਅਦ ਵਿੱਚ ਅਸੀਂ ਇਸ Ḕਤੇ ਚਰਚਾ ਕੀਤੀ, ਤਦ ਮੈਂ ਹੀ ਤੈਅ ਨਹੀਂ ਕਰ ਪਾ ਰਹੀ ਸੀ ਕਿ ਮੈਨੂੰ ਮਿਊਜ਼ਿਕ ਦੇ ਇਲਾਵਾ ਵੀ ਕੁਝ ਕਰਨਾ ਹੈ ਜਾਂ ਨਹੀਂ। ਕਹਾਣੀ ਮੇਰੀ ਜ਼ਿੰਦਗੀ ਦੇ ਕਾਫੀ ਕਰੀਬ ਹੈ ਇਸ ਲਈ ਮੈਂ ਜੁੜਨ ਦਾ ਫੈਸਲਾ ਲਿਆ। ਜਲਦ ਹੀ ਅਸੀਂ ਸ਼ੂਟਿੰਗ ਸ਼ੁਰੂ ਕਰਨ ਵਾਲੇ ਹਾਂ।”