ਪਹਿਲਾਂ ਆਪਣੇ ਘਰ ਦਾ ਪਿਛਵਾੜਾ ਸਾਫ ਕਰੋ

-ਰਾਬਰਟ ਕਲੀਮੈਂਟਸ
ਕੁਝ ਸਾਲ ਪਹਿਲਾਂ ਮੈਂ ਇੱਕ ਵਕੀਲ ਨਾਲ ਗੱਲ ਕਰ ਰਿਹਾ ਸੀ, ਜਿਸ ਨੇ ਮੈਨੂੰ ਦੱਸਿਆ ਸੀ ਕਿ ਉਸ ਦਾ ਛੋਟਾ ਬੇਟਾ ਗਾਇਕੀ ਵਿੱਚ ਆਪਣੀ ਕੈਰੀਅਰ ਬਣਾਉਣਾ ਚਾਹੁੰਦਾ ਸੀ। ਉਸ ਵਕੀਲ ਨੇ ਭਰੇ ਮਨ ਨਾਲ ਦੱਸਿਆ, ‘ਮੈਂ ਲਾਅ ਕਾਲਜ ਲਈ ਹਜ਼ਾਰਾਂ ਰੁਪਏ ਖਰਚ ਕੀਤੇ ਹਨ ਤੇ ਹੁਣ ਉਹ ਇਹ ਕੰਮ ਕਰਨਾ ਚਾਹੁੰਦਾ ਹੈ।’
ਮੈਂ ਵਕੀਲ ਵੱਲ ਦੇਖਿਆ ਤੇ ਉਸ ਨੂੰ ਇੱਕ ਕੌਫੀ ਸ਼ਾਪ Ḕਚ ਲੈ ਗਿਆ। ਫਿਰ ਸਮਝਾਇਆ ਕਿ ਉਸ ਨੇ ਸਖਤ ਮਿਹਨਤ ਕੀਤੀ ਤਾਂ ਕਿ ਉਸ ਦੇ ਬੱਚੇ ਜੋ ਵੀ ਕਰਨਾ ਚਾਹੁੰਦੇ ਹੋਣ, ਬਦਲ ਚੁਣ ਸਕਣ। ਮੇਰੀਆਂ ਚਲਾਕੀ ਭਰੀਆਂ ਦਲੀਲਾਂ ਨਾਲ ਵਕੀਲ ਕਾਫੀ ਪ੍ਰਭਾਵਤ ਦਿਖਾਈ ਦੇ ਰਿਹਾ ਸੀ। ਉਸ ਨੇ ਮੈਨੂੰ ਪੁੱਛਿਆ, ”ਤੁਹਾਡੀ ਬੇਟੀ ਦਾ ਕਿਵੇਂ ਚਲ ਰਿਹਾ ਹੈ?”
ਮੈਂ ਦੱਸਿਆ, ‘ਉਹ ਚੰਗਾ ਕਰ ਰਹੀ ਹੈ। ਹਾਲਾਂਕਿ ਏਦਾਂ ਲੱਗਦਾ ਹੈ ਕਿ ਉਹ ਪੜ੍ਹਾਈ ਦੀ ਥਾਂ ਡਾਂਸ ਸਿੱਖਣ Ḕਚ ਜ਼ਿਆਦਾ ਸਮਾਂ ਲਾ ਰਹੀ ਹੈ।’
ਵਕੀਲ ਨੇ ਕਿਹਾ, ‘…ਤਾਂ ਫਿਰ ਤੁਸੀਂ ਉਸ ਨੂੰ ਆਪਣੀ ਪਸੰਦ ਦਾ ਬਦਲ ਕਿਉਂ ਨਹੀਂ ਚੁਣਨ ਦਿੰਦੇ?’
ਮੈਂ ਹੌਲੀ ਹੌਲੀ ਸਹਿਮਤੀ ਚ ਆਪਣਾ ਸਿਰ ਹਿਲਾਇਆ। ਫਿਰ ਮੈਨੂੰ ਅਹਿਸਾਸ ਹੋਇਆ ਕਿ ਖੁਦ ਆਪਣੇ ਘਰ ਦਾ ਪਿਛਵਾੜਾ ਸਾਫ ਕੀਤੇ ਬਿਨਾਂ ਮੈਂ ਦੂਜਿਆਂ ਨੂੰ ਉਨ੍ਹਾਂ ਦੇ ਘਰ ਦਾ ਪਿਛਵਾੜਾ ਸਾਫ ਕਰਨ ਦੀ ਸਲਾਹ ਕਿਉਂ ਦੇ ਰਿਹਾ ਹਾਂ? ਸਾਡੇ ਵਿੱਚੋਂ ਕਈ ਲੋਕ ਹਰ ਰੋਜ਼ ਏਦਾਂ ਕਰਦੇ ਹਨ।
ਮੈਂ ਇੱਕ ਅਜਿਹੇ ਸੱਜਣ ਨੂੰ ਜਾਣਦਾ ਹਾਂ ਜਿਹੜਾ ਇੱਕ ਸੋਸ਼ਲ ਕਲੱਬ ਦਾ ਪ੍ਰਧਾਨ ਬਣਨ ਵਾਲਾ ਸੀ ਅਤੇ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦੀਆਂ ਗੱਲਾਂ ਕਰਦਾ ਸੀ ਅਤੇ ਉਹ ਪ੍ਰੋਜੈਕਟ ਆਪਣੇ ਵੱਲੋਂ ਦਿੱਤੀ ਸਹਾਇਤਾ ਕਰ ਕੇ ਸ਼ੁਰੂ ਕਰਵਾ ਸਕਦਾ ਸੀ। ਜਦੋਂ ਕਿਸੇ ਨੇ ਉਸ ਤੋਂ ਕਲੱਬ ਦੇ ਕੂੜੇ ਦੇ ਢੇਰ ਨੂੰ ਸਾਫ ਕਰਨ ਦੀ ਛੋਟੀ ਜਿਹੀ ਯੋਜਨਾ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ, ”ਸਾਨੂੰ ਸਫਾਈ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਪੈਸਾ ਇਕੱਠਾ ਕਰਨ Ḕਚ ਮੁਸ਼ਕਲ ਆ ਰਹੀ ਹੈ।ḔḔ
ਪੂਰੇ ਸ਼ਹਿਰ ਨੂੰ ਸਾਫ ਕਰਨ ਤੇ ਆਪਣੀਆਂ ਪਸੰਦੀਦਾ ਯੋਜਨਾਵਾਂ ਲਈ ਧਨ ਇਕੱਠਾ ਕਰਨ ਦੀਆਂ ਗੱਲਾਂ ਕਰਨਾ ਕਿੰਨਾ ਸੌਖਾ ਹੁੰਦਾ ਹੈ, ਜਦ ਤੁਸੀਂ ਆਪਣੇ ਘਰ ਦੇ ਪਿਛਵਾੜੇ ਨੂੰ ਸਾਫ ਕਰਨ ਲਈ ਕੋਈ ਕੋਸ਼ਿਸ਼ ਨਹੀਂ ਕਰਦੇ। ਇਹ ਰੁਝਾਨ ਸਾਡੀ ਜ਼ਿੰਦਗੀ ਵਿੱਚ ਲਗਾਤਾਰ ਚਲਦਾ ਰਹਿੰਦਾ ਹੈ।
ਮੈਂ ਅਜਿਹੇ ਪ੍ਰਚਾਰਕ ਨੂੰ ਜਾਣਦਾ ਹਾਂ ਜਿਸ ਦੇ ਪ੍ਰਵਚਨ ਮੈਨੂੰ ਹੁਣ ਤੱਕ ਦੀਆਂ ਸੁਣੀਆਂ ਗੱਲਾਂ ‘ਚੋਂ ਸਭ ਤੋਂ ਚੰਗੇ ਲੱਗੇ। ਉਸ ਨੇ ਇੱਕ ਦਿਨ ਮੰਚ ਤੋਂ ਮੁਆਫ ਕਰਨ ਬਾਰੇ ਪ੍ਰਵਚਨ ਦਿੱਤਾ। ਭੀੜ ਵਿੱਚੋਂ ਬਹੁਤ ਸਾਰੇ ਲੋਕ ਉਨ੍ਹਾਂ ਦੇ ਪ੍ਰਵਚਨਾਂ ਤੋਂ ਪ੍ਰਭਾਵਤ ਹੋਏ ਸਨ। ਕਿਸੇ ਨੇ ਉਨ੍ਹਾਂ ਨੂੰ ਪੁੱਛਿਆ, ”ਤੁਹਾਡਾ ਭਰਾ ਕਿੱਦਾਂ ਹੈ। ਉਹ ਪ੍ਰਚਾਰਕ ਤੇ ਉਨ੍ਹਾਂ ਦਾ ਭਰਾ ਆਪਸ ਵਿੱਚ ਬੋਲਦੇ ਨਹੀਂ ਸਨ।
ਮੈਨੂੰ ਯਾਦ ਹੈ ਕਿ ਮੇਰੇ ਇੱਕ ਅੰਕਲ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਇਹ ਸਲਾਹ ਦਿੰਦੇ ਰਹਿੰਦੇ ਸਨ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਇੱਛਾ ਦੇ ਰਾਹ ਵਿੱਚ ਰੁਕਾਵਟ ਨਹੀਂ ਬਣਨਾ ਚਾਹੀਦਾ ਕਿ ਉਹ ਕਿਸ ਨਾਲ ਵਿਆਹ ਕਰਾਉਣਾ ਚਾਹੁੰਦੇ ਹਨ? ਇੱਕ ਦਿਨ ਖੁਦ ਉਨ੍ਹਾਂ ਦੇ ਬੇਟੇ ਨੇ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰਾਉਣ ਦਾ ਫੈਸਲਾ ਕੀਤਾ। ਇਹ ਸੁਣ ਕੇ ਅੰਕਲ ਨੇ ਆਪਣੇ ਬੇਟੇ ਨੂੰ ਕਿਹਾ, ”ਨਹੀਂ, ਤੂੰ ਉਸ ਕੁੜੀ ਨਾਲ ਵਿਆਹ ਨਹੀਂ ਕਰਵਾਏਂਗਾ?”
ਇਹ ਵੀ ਇੱਕ ਤਰ੍ਹਾਂ ਨਾਲ ਆਪਣੇ ਘਰ ਦੇ ਪਿਛਵਾੜੇ ਦੀ ਗੰਦਗੀ ਸੀ। ਕਿਸੇ ਨੂੰ ਮੁਆਫ ਕਰਨਾ, ਕਿਸੇ ਦਾ ਕਰਜ਼ਾ ਚੁਕਾਉਣਾ, ਧੀ ਜਾਂ ਪੁੱਤ ਨਾਲ ਗੱਲ ਨਾ ਕਰਨਾ, ਇਹ ਸਭ ਘਰ ਦੇ ਪਿਛਵਾੜੇ ਦੀ ਗੰਦਗੀ ਹੈ। ਇਸ ਨੂੰ ਸਾਫ ਕਰੋ ਤਾਂ ਲੋਕ ਤੁਹਾਡੇ ਘਰ ਦੇ ਪਿਛਵਾੜੇ ਨੂੰ ਸਾਫ ਦੇਖ ਕੇ ਆਪਣੇ ਘਰ ਦਾ ਪਿਛਵਾੜਾ ਸਾਫ ਕਰ ਲੈਣਗੇ, ਇਥੋਂ ਤੱਕ ਕਿ ਤੁਹਾਡੇ ਕਹਿਣ ਤੋਂ ਪਹਿਲਾਂ ਹੀ। ਸਭ ਤੋਂ ਤਾਕਤਵਰ ਸਲਾਹ ਜੋ ਤੁਸੀਂ ਹੋਰਨਾਂ ਨੂੰ ਦੇ ਸਕਦੇ ਹੋ, ਉਹ ਹੈ ਤੁਹਾਡੇ ਘਰ ਦਾ ਸਾਫ ਪਿਛਵਾੜਾ…।