ਪਰਿਣੀਤੀ ਨਾਲ ਮੁੜ ਕੰਮ ਕਰ ਸਕਦੈ ਸਿਧਾਰਥ


ਬਾਲੀਵੁੱਡ ਅਦਾਕਾਰਾ ਇੱਕ ਵਾਰ ਮੁੜ ਕੇ ਸਿਧਾਰਥ ਮਲਹੋਤਰਾ ਪਰਿਣੀਤੀ ਚੋਪੜਾ ਨਾਲ ਕੰਮ ਕਰ ਸਕਦਾ ਹੈ। ਏਕਤਾ ਕਪੂਰ ਬਹੁਤ ਛੇਤੀ ‘ਸ਼ਾਟਗੰਨ ਸ਼ਾਦੀ’ ਨਾਂਅ ਦੀ ਫਿਲਮ ਲੈ ਕੇ ਆਏਗੀ। ਇਸ ਫਿਲਮ ਲਈ ਸਿਧਾਰਥ ਦਾ ਨਾਂਅ ਫਾਈਨਲ ਵੀ ਹੈ। ਇਸ ਫਿਲਮ ਲਈ ਫੀਮੇਲ ਲੀਡ ਦਾ ਨਾਂਅ ਫਾਈਨਲ ਨਹੀਂ ਹੋ ਸਕਿਆ ਹੈ।
ਪਹਿਲਾਂ ਚਰਚਾ ਸੀ ਕਿ ਇਸ ਲਈ ਸ਼ਰਧਾ ਕਪੂਰ ਨੂੰ ਅਪਰੋਚ ਕੀਤਾ ਗਿਆ ਹੈ। ਨਵੀਂ ਚਰਚਾ ਇਹ ਹੈ ਕਿ ਸ਼ਰਧਾ ਦੀਆਂ ਡੇਟਸ ਇਸ ਫਿਲਮ ਲਈ ਨਹੀਂ ਮਿਲੀਆਂ। ਦੱਸਿਆ ਗਿਆ ਹੈ ਕਿ ਇਸ ਫਿਲਮ ਲਈ ਪਰਿਣੀਤੀ ਚੋਪੜਾ ਨੂੰ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਰਿਣੀਤੀ ਵੀ ਫਿਲਮ ਦੀ ਸਕ੍ਰਿਪਟ ਮੁਤਾਬਕ ਇਸ ਕਿਰਦਾਰ ‘ਚ ਫਿੱਟ ਬੈਠੇਗੀ।