‘ਨੋ ਐਂਟਰੀ ਮੇਂ ਐਂਟਰੀ’ ਵਿੱਚ ਸਲਮਾਨ ਨਿਭਾਉਣਗੇ ਡਬਲ ਰੋਲ

salman khan 2
ਫਿਲਮ ਮੇਕਰ ਅਨੀਸ ਬਜ਼ਮੀ ਨੇ ਸਪੱਸ਼ਟ ਕੀਤਾ ਹੈ ਕਿ ਸਲਮਾਨ ਖਾਨ ਉਸ ਦੀ ਅਗਲੀ ਫਿਲਮ ‘ਨੋ ਐਂਟਰੀ ਮੇਂ ਐਂਟਰੀ’ ਵਿੱਚ ਡਬਲ ਰੋਲ ਵਿੱਚ ਨਜ਼ਰ ਆਉਣਗੇ। ਇਹ ਫਿਲਮ 2005 ਵਿੱਚ ਆਈ ‘ਨੋ ਐਂਟਰੀ’ ਦਾ ਸੀਕਵਲ ਹੈ। ਇੱਕ ਰਿਪੋਰਟ ਮੁਤਾਬਕ ਸਲਮਾਨ ਖਾਨ ਨੂੰ ਇਹ ਸਕ੍ਰਿਪਟ ਪਸੰਦ ਆਈ ਹੈ। ਇਨ੍ਹੀਂ ਦਿਨੀਂ ਸਕ੍ਰਿਪਟ ਨੂੰ ਫਾਈਨਲ ਟੱਚ ਦਿੱਤਾ ਜਾ ਰਿਹਾ ਹੈ। ਜਲਦ ਹੀ ਫਿਲਮ ਦੀ ਸ਼ੂਟਿੰਗ ਦੀ ਡੇਟ ਫਾਈਨਲ ਕੀਤੀ ਜਾਏਗੀ ਅਤੇ ਬਾਕੀ ਅਨਾਊਂਸਮੈਂਟ ਵੀ ਹੋਵੇਗੀ। ਸਲਮਾਨ ਹੀ ਨਹੀਂ, ਐਕਟਰ ਅਨਿਲ ਕਪੂਰ ਅਤੇ ਫਰਦੀਨ ਖਾਨ ਵੀ ਇਸ ਫਿਲਮ ਦਾ ਹਿੱਸਾ ਹਨ। ਫਰਦੀਨ ਖਾਨ ਇਸ ਫਿਲਮ ਦੇ ਜ਼ਰੀਏ ਕਮ-ਬੈਕ ਕਰਨ ਜਾ ਰਹੇ ਹਨ।
2005 ਵਿੱਚ ਆਈ ‘ਨੋ ਐਂਟਰੀ’ ਨੂੰ ਬਜ਼ਮੀ ਨੇ ਡਾਇਰੈਕਟ ਕੀਤਾ ਸੀ। ਤਦ ਫਿਲਮ ਵਿੱਚ ਸਲਮਾਨ ਖਾਨ, ਅਨਿਲ ਕਪੂਰ, ਫਰਦੀਨ ਖਾਨ, ਬਿਪਾਸ਼ਾ ਬਸੁ, ਲਾਰਾ ਦੱਤਾ ਅਤੇ ਸੇਲਿਨਾ ਜੇਤਲੀ ਨਜ਼ਰ ਆਈਆਂ ਸਨ। 12 ਸਾਲ ਬਾਅਦ ਇਸ ਫਿਲਮ ਦਾ ਸੀਕਵਲ ਬਣਨ ਜਾ ਰਿਹਾ ਹੈ। ਬੋਨੀ ਕਪੂਰ ਇਹ ਫਿਲਮ ਪ੍ਰੋਡਿਊਸ ਕਰਨਗੇ। ‘ਨੋ ਐਂਟਰੀ’ ਵੀ ਉਨ੍ਹਾਂ ਨੇ ਹੀ ਪ੍ਰੋਡਿਊਸ ਕੀਤੀ ਸੀ। ਹਾਲ ਹੀ ਵਿੱਚ ਅਨੀਸ ਬਜ਼ਮੀ ਨੇ ਅਨਿਲ ਅਤੇ ਅਰਜੁਨ ਕਪੂਰ ਦੀ ਫਿਲਮ ‘ਮੁਬਾਰਕਾਂ’ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਫਿਲਮ ਵਿੱਚ ਅਰਜੁਨ ਕਪੂਰ ਡਬਲ ਰੋਲ ਵਿੱਚ ਹੈ।