ਨੋਬੇਲ ਇਨਾਮ ਜੇਤੂ ਸੀ ਵੀ ਰਮਨ ਦੇ ਘਰੋਂ ਚੰਦਨ ਦੇ ਦੋ ਦਰੱਖਤ ਲੁੱਟੇ

ਸੀ ਵੀ ਰਮਨ ਦੇ ਘਰੋਂ ਚੰਦਨ ਦੇ ਦੋ ਦਰੱਖਤ ਲੁੱਟੇ

ਬੇਂਗਲੁਰੂ, 14 ਨਵੰਬਰ (ਪੋਸਟ ਬਿਊਰੋ)- ਨੋਬੇਲ ਇਨਾਮ ਵਾਲੇ ਪ੍ਰਸਿੱਧ ਫਿਜਿ਼ਕਸ ਵਿਗਿਆਨੀ ਸੀ ਵੀ ਰਮਨ ਦੇ ਘਰ ਤੋਂ ਚੰਦਨ ਦੇ ਦੋ ਦਰੱਖਤ ਲੁੱਟ ਲਏ ਗਏ ਹਨ। ਪੁਲਸ ਨੇ ਦੱਸਿਆ ਕਿ ਛੇ ਲੁਟੇਰੇ 11 ਨਵੰਬਰ ਨੂੰ ਤੜਕੇ ਰਮਨ ਦੇ ਨਿਵਾਸ ਵਿੱਚ ਦਾਖਲ ਹੋਏ ਅਤੇ ਕੰਪਲੈਕਸ ਵਿੱਚ ਤੈਨਾਤ ਸੁਰੱਖਿਆ ਗਾਰਡਾਂ ਨੂੰ ਧਮਕਾ ਕੇ ਇਕ ਕੋਨੇ ਵਿੱਚ ਬਿਠਾ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਬਾਅਦ ਲੁਟੇਰਿਆਂ ਨੇ ਚੰਦਨ ਦੇ ਦੋ ਦਰੱਖਤ ਕੱਟੇ ਅਤੇ ਦੋ ਗੱਡੀਆਂ ਵਿੱਚ ਉਨ੍ਹਾਂ ਨੂੰ ਰੱਖ ਕੇ ਚਲੇ ਗਏ। ਸੁਰੱਖਿਆ ਕਰਮਚਾਰੀਆਂ ਦੇ ਅਨੁਸਾਰ ਮੰਕੀ ਕੈਪ ਪਹਿਨੇ ਗਰੋਹ ਦੇ ਮੈਂਬਰ ਤਮਿਲ ਵਿੱਚ ਗੱਲ ਕਰ ਰਹੇ ਸਨ।