ਨਿਊ ਹੋਪ ਸੀਨੀਅਰ ਸਿਟੀਜ਼ਨ ਕਲੱਬ ਬਰੈਂਪਟਨ ਨੇ ਮਨਾਏ ਨਵੇਂ ਸਾਲ ਅਤੇ ਲੋਹੜੀ ਦੇ ਜਸ਼ਨ

ਬਰੈਂਪਟਨ ਪੋਸਟ ਬਿਉਰੋ: ਨਿਊ ਹੋਪ ਸੀਨੀਅਰ ਸਿਟੀਜ਼ਨ ਕਲੱਬ ਬਰੈਂਪਟਨ ਵੱਲੋਂ ਸਾਲ 2018 ਦਾ ਆਗਾਜ਼ ਨਵੇਂ ਸਾਲ ਦੀ ਪਹਿਲੀ ਮੀਟਿੰਗ ਦੌਰਾਨ ਨਵੇਂ ਸਾਲ, ਲੋਹੜੀ ਅਤੇ ਮੱਕਰ ਸ਼ੰਕਰਾਂਤੀ ਦੇ ਜਸ਼ਨ ਮਨਾ ਕੇ ਕੀਤਾ ਗਿਆ। ਗੋਰ ਮੀਡੋਜ਼ ਕਮਿਉਨਿਟੀ ਸੈਂਟਰ ਵਿਖੇ ਆਯੋਜਿਤ ਇਸ ਮੀਟਿੰਗ ਵਿੱਚ ਰਿਵਾਇਤੀ ਲੋਕ ਗਾਣੇ ਅਤੇ ਕਵਿਤਾਵਾਂ ਦਾ ਗਾਇਨ ਕੀਤਾ ਗਿਆ ਅਤੇ ਸਾਲ 2018 ਸਾਲ ਲਈ ਕਲੱਬ ਦੀਆਂ ਨਿਰਧਾਰਤ ਗਤੀਵਿਧੀਆਂ ਦੀ ਰੂਪ ਰੇਖਾ ਸਾਂਝੀ ਕੀਤੀ ਗਈ।

ਇਸ ਮੌਕੇ ਰੋਡ ਟੂਡੇ ਦੇ ਸੰਪਾਦਕ ਮਨਨ ਗੁਪਤਾ, ਹਿੰਦੀ ਅਬਰੌਡ ਦੇ ਰਵੀ ਪਾਂਡੇ ਅਤੇ ਸਮਾਜ ਸੇਵਕ ਬਿੰਦਰ ਸਿੰਘ ਦਾ ਕਮਿਉਨਿਟੀ ਸੇਵਾਵਾਂ ਲਈ ਸਨਮਾਨ ਕੀਤਾ ਗਿਆ। ਮਨਨ ਗੁਪਤਾ ਨੇ ਸਰਦ ਰੁੱਤ ਵਿੱਚ ਰੋਡ ਸੁਰੱਖਿਆ ਬਾਬਤ ਜਾਣਕਾਰੀ ਭਰਪੂਰ ਗੱਲਾਂ ਸਾਂਝੀਆਂ ਕੀਤੀਆਂ। ਕਲੱਬ ਦੇ ਪ੍ਰਧਾਨ ਸੰ਼ਭੂ ਦੱਤ ਸ਼ਰਮਾ ਵੱਲੋਂ ਆਏ ਮਹਿਮਾਨਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਲੱਬ ਦੇ ਅਹੁਦੇਦਾਰ ਹਰਭਗਵਾਨ ਮੱਕਰ, ਬੀ ਐਸ ਕਾਲੀਆ, ਰਛਪਾਲ ਸ਼ਰਮਾ, ਰਾਮ ਮੁਰਤੀ ਜੋਸ਼ੀ, ਰਾਮ ਪ੍ਰਕਾਸ਼, ਰਾਜਨ ਵਤਸ, ਪਰਾਫੁਲ ਭਾਈ, ਦਲੀਪ ਪਾਰਖ, ਡਾਕਟਰ ਓਮ ਸਾਤੀਆ, ਰਜਿੰਦਰ ਸਰਨ, ਸਰਨ ਘਈ, ਡਾਕਟਰ ਗੁਰੂ ਦੱਤ ਵੈਦ, ਸੁਭਾਸ਼ ਸ਼ਰਮਾ, ਸੁਨੀਤਾ ਵਰਮਾਨੀ, ਕ੍ਰਿਸ਼ਨ ਕੁਮਾਰ, ਧਰਮਵੀਰ ਛਿੱਬੜ, ਦਿਨੇਸ਼ ਪਰਮਾਰ, ਭਗਵਤ ਪਾਂਡੇ ਅਤੇ ਬੀਬੀ ਤਾਰਾ ਵਰਸ਼ਾਨੀ ਵੀ ਹਾਜ਼ਰ ਸਨ।