ਨਾਂਹ-ਪੱਖੀ ਗੱਲਾਂ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ : ਹੁਮਾ ਕੁਰੈਸ਼ੀ

huma qureshi
ਬਾਲੀਵੁੱਡ ਦੀ ਮੰਨੀ ਪ੍ਰਮੰਨੀ ਅਭਿਨੇਤਰੀ ਹੁਮਾ ਕੁਰੈਸ਼ੀ ਦਾ ਕਹਿਣਾ ਹੈ ਕਿ ਨਾਂਹ ਪੱਖੀ ਗੱਲਾਂ ਤੋਂ ਲੋਕਾਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਹੁਮਾ ਦੀ ਫਿਲਮ ‘ਜੌਲੀ ਜੌਲੀ ਐੱਲ ਐੱਲ ਬੀ 2’ ਹੁਣੇ ਹੀ ਰਿਲੀਜ਼ ਹੋਈ ਹੈ। ਫਿਲਮ ਬਾਕਸ ਆਫਿਸ ‘ਤੇ ਸੁਪਰਹਿੱਟ ਸਾਬਤ ਹੋਈ ਹੈ। ਹੁਮਾ ਕੁਰੈਸ਼ੀ ਨੇ ਹਾਲ ਹੀ ਵਿੱਚ ਇੱਕ ਵੀਡੀਓ ਸ਼ੂਟ ਕੀਤਾ, ਜਿਸ ਵਿੱਚ ਉਨ੍ਹਾਂ ਅਜਿਹੇ ਲੋਕਾਂ ‘ਤੇ ਨਿਸ਼ਾਨਾ ਸਾਧਿਆ ਹੈ, ਜੋ ਆਪਣਾ ਨਹੀਂ, ਦੂਸਰਿਆਂ ਦਾ ਡ੍ਰੈਸਿੰਗ ਸਟਾਈਲ ਬਹੁਤ ਗੌਰ ਨਾਲ ਦੇਖਦੇ ਹਨ। ਉਨ੍ਹਾਂ ਕਿਹਾ ਕਿ ਨਾਂਹ ਪੱਖੀ ਗੱਲਾਂ ਕਰਨ ਵਾਲਿਆਂ ਨੂੰ ਜਾਣ ਦਿਓ, ਉਹ ਸਿਰਫ ਤੁਹਾਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਵਿੱਚ ਰਹਿੰਦੇ ਹਨ। ਕੁਝ ਤੁਹਾਡਾ ਮਜ਼ਾਕ ਬਣਾ ਕੇ ਨਿਰਾਸ਼ ਕਰ ਸਕਦੇ ਹਨ। ਫਾਲਤੂ ਗੱਲਾਂ ਅਤੇ ਅਫਵਾਹਾਂ ‘ਤੇ ਧਿਆਨ ਨਾ ਦਿਓ, ਬਲਕਿ ਜਦ ਤੁਸੀਂ ਆਪਣੇ ਕੰਮ ‘ਤੇ ਧਿਆਨ ਕੇਂਦਰਿਤ ਨਹੀਂ ਕਰਦੇ ਤਾਂ ਤੁਸੀਂ ਸਫਲ ਨਹੀਂ ਹੋ ਸਕਦੇ। ਵੀਡੀਓ ਵਿੱਚ ਹੁਮਾ ਨੇ ਕਿਹਾ ਕਿ ਫਿੱਗਰ ਨੂੰ ਲੈ ਕੇ ਮੇਰਾ ਮਜ਼ਾਕ ਉਡਾਇਆ ਜਾਂਦਾ ਹੈ, ਜਿਸ ਦੀ ਵਜ੍ਹਾ ਹੈ ਕਿ ਮੈਂ ਬਾਹਰੀ ਹਾਂ ਅਤੇ ਬਣੇ ਬਣਾਏ ਪੈਮਾਨੇ ਵਿੱਚ ਫਿੱਟ ਨਹੀਂ ਹਾਂ।