ਨਵੀ ਸਿੱਧੂ ਆਪਣੇ ਗਾਣੇ ‘ਬਲੈਕ ਆਈਜ` ਨਾਲ ਆਇਆ ਗਾਇਕੀ ਦੇ ਮੈਦਾਨ ਵਿਚ

IMG_5339ਟੋਰਾਂਟੋ, 7 ਮਾਰਚ (ਪੋਸਟ ਬਿਊਰੋ)- ਸ਼ੋ੍ਰਮਣੀ ਕਵਿਸ਼ਰ ਤੇ ਪ੍ਰਸਿੱਧ ਢਾਡੀ ਰਣਜੀਤ ਸਿੰਘ ਸਿੱਧਵਾਂ ਦਾ ਪੋਤਰਾ ਤੇ ਟੋਰਾਂਟੋ ਤੇ ਆਸਪਾਸ ਦੇ ਖੇਤਰ ਵਿਚ ਸੁਣੇ ਜਾਂਦੇ ਪ੍ਰਸਿੱਧ ਰੇਡੀਓ ਪੰਜਾਬੀ ਲਹਿਰਾਂ ਦੇ ਸੰਚਾਲਕ ਸ: ਸਤਿੰਦਰਪਾਲ ਸਿੰਘ ਸਿੱਧਵਾਂ ਦਾ ਸਪੁੱਤਰ ਨਵੀ ਸਿੱਧੂ ਵੀ ਗਾਇਕੀ ਦੇ ਮੈਦਾਨ ਵਿਚ ਆਪਣੀ ਕਿਸਮਤ ਅਜਮਾਉਣ ਆ ਗਿਆ ਹੈ। ਨਵੀ ਸਿੱਧੂ, ਜਿਸ ਦਾ ਹੁਣੇ-ਹੁਣੇ ਆਇਆ ਸਿੰਗਲ ਟ੍ਰੈਕ ਬਲੈਕ ਆਈਜ ਅੱਖਾਂ ਕਾਲੀਆਂ, ਜੋ ਕਿ ਹੈਪੀ ਰਾਏਕੋਟੀ ਦਾ ਲਿਖਿਆ ਹੋਇਆ ਹੈ, ਕੁੱਝ ਹੀ ਦਿਨਾਂ ਵਿਚ ਕਈ ਲੱਖ ਵਿਊਜ਼ ਹਾਸਿਲ ਕਰ ਚੁੱਕਾ ਹੈ। ਨਵੀ ਸਿੱਧੂ ਨੇ ਪੰਜਾਬ ਦੇ ਗਾਇਕ ਤੇ ਅਦਾਕਾਰ ਹਰਭਜਨ ਮਾਨ ਦੀ ਦੇਖਰੇਖ ਹੇਠ ਆਪਣਾ ਗਾਇਕੀ ਦਾ ਸਫਰ ਸ਼ੁਰੂ ਕੀਤਾ ਹੈ। ਇਸ ਗੀਤ ਦਾ ਸੰਗੀਤ ਦੀਪ ਜੰਡੂ ਨੇ ਤਿਆਰ ਕੀਤਾ ਹੈ ਤੇ ਵੀਡੀਓ ਸੁੱਖ ਸੰਘੇੜਾ ਨੇ ਬਣਾਈ ਹੈ। ਅਮਰ ਆਡੀਓ ਵਲੋਂ ਪਿੰਕੀ ਧਾਲੀਵਾਲ ਦੀ ਇਹ ਪੇਸ਼ਕਸ਼ ਇਹ ਗੀਤ ਹਰਭਜਨ ਮਾਨ ਦੀ ਦੇਖਰੇਖ ਹੇਠ ਹੀ ਤਿਆਰ ਕੀਤਾ ਗਿਆ ਹੈ।