ਨਵਾਂ ਸਾਲ ਮੁਬਾਰਕ

-ਗੁਰਪ੍ਰੀਤ ਗਗਨ, ਜੱਸਲ

ਆਇਆ ਸਾਲ ਮੈਂ ਦੋ ਹਜ਼ਾਰ ਸਤਾਰਾਂ।
ਲਿਆਇਆ ਖੁਸ਼ੀਆਂ ਤੇ ਬਹਾਰਾਂ।
ਆਇਆ ਸਾਲ ਮੈਂ ਦੋ ਹਜ਼ਾਰ ਸਤਾਰਾਂ।

ਸਭ ਦੀ ਮੰਗਾਂ ਮੈਂ ਰੱਬ ਤੋਂ ਖੈਰ।
ਕਿਸੇ ਨਾਲ ਨਾ ਕਰਿਓ ਵੈਰ।
ਖੁਸ਼ੀਆਂ ਦੇਊਂ ਮੈਂ ਬੇਸ਼ੁਮਾਰਾਂ।
ਆਇਆ ਸਾਲ ਮੈਂ ਦੋ ਹਜ਼ਾਰ ਸਤਾਰਾਂ।

ਸਫਲਤਾ ਤੁਹਾਡੇ ਅੰਗ ਸੰਗ ਹੋਵੇ।
ਦੁੱਖ ਜ਼ਿੰਦਗੀ ਦੇ ਸਾਰੇ ਧੋਵੇ।
ਮਿਲੇ ਸਾਰਿਆਂ ਨੂੰ ਇੱਕ ਦੂਜੇ ਦਾ ਸਹਾਰਾ।
ਆਇਆ ਸਾਲ ਮੈਂ ਦੋ ਹਜ਼ਾਰ ਸਤਾਰਾਂ।

ਸਾਰੀ ਕਾਇਨਾਤ ਦਾ ਮੈਂ ਰੱਖੂੰ ਖਿਆਲ।
ਖੁਸ਼ੀਆਂ ਦੇਊਂ ਮੈਂ ਸਾਰਾ ਸਾਲ।
ਦੁਆਵਾਂ ਦੇਊਂ ਮੈਂ ਕਈ ਹਜ਼ਾਰਾਂ।
ਆਇਆ ਸਾਲ ਮੈਂ ਦੋ ਹਜ਼ਾਰ ਸਤਾਰਾਂ।

‘ਗਗਨ’ ਪਿਆਰ ਸਾਂਝ ਦੀ ਪਾਈਏ।
ਨਾਲੇ ਹੱਸੀਏ ਨਾਲੇ ਗਾਈਏ।
ਨਾਲ ਬੇਲੀਆਂ ਅਤੇ ਯਾਰਾਂ
ਆਇਆ ਸਾਲ ਮੈਂ ਦੋ ਹਜ਼ਾਰ ਸਤਾਰਾਂ।