ਨਵਦੀਪ ਦੀ ਫਿਲਮ ਵਿੱਚ ਪਠਾਣ ਦੇ ਰੋਲ ਵਿੱਚ ਦਿਖਾਈ ਦੇਣਗੇ ਸੈਫ

ਕੁਝ ਦਿਨ ਪਹਿਲਾਂ ਸੈਫ ਅਲੀ ਖਾਨ ਦੀ ਲੰਬੇ ਵਾਲਾਂ ਅਤੇ ਵੱਡੀ ਦਾੜ੍ਹੀ ਵਾਲੀ ਇੱਕ ਤਸਵੀਰ ਵਾਇਰਲ ਹੋਈ ਸੀ। ਇਹ ਲੁਕ ਉਨ੍ਹਾਂ ਦੀ ਅਗਲੀ ਫਿਲਮ ਦੀ ਸੀ, ਜਿਸ ਨੂੰ ‘ਐੱਨ ਐੱਚ 10’ ਦੇ ਡਾਇਰੈਕਟਰ ਨਵਦੀਪ ਸਿੰਘ ਡਾਇਰੈਕਟ ਕਰ ਰਹੇ ਹਨ। ਇੱਕ ਰਿਪੋਰਟ ਅਨੁਸਾਰ ਸੈਫ ਇਸ ਫਿਲਮ ਵਿੱਚ ਪਠਾਣ ਦੇ ਰੋਲ ਵਿੱਚ ਦਿਖਾਈ ਦੇਣਗੇ।
ਨਾਰਥ ਇੰਡੀਆ ਦੇ ਪਿਛੋਕੜ ਉੱਤੇ ਆਧਾਰਤ ਇਸ ਪੀਰੀਅਡ ਐਕਸ਼ਨ ਥ੍ਰਿਲਰ ਫਿਲਮ ਵਿੱਚ ਸੈਫ ਬਦਲਾ ਲੈਂਦੇ ਹੋਏ ਨਜ਼ਰ ਆਉਣਗੇ। ਫਿਲਮ ਦਾ ਨਾਂਅ ‘ਬੈਟਲ ਆਫ ਬਾਕਸਰ’, ‘ਦੁਸ਼ਹਿਰਾ’ ਜਾਂ ‘ਕਪਤਾਨ’ ਹੋਵੇਗਾ। ਫਿਲਮ ਵਿੱਚ ਸੈਫ ਦੇ ਆਪੋਜ਼ਿਟ ‘ਮੁੱਕਾਬਾਜ਼’ ਫੇਮ ਅਭਿਨੇਤਰੀ ਜੋਇਆ ਹੁਸੈਨ ਹੋਵੇਗੀ। ਇਸ ਵਿੱਚ ਦੀਪਕ ਡੋਬਰੀਆਲ ਅਹਿਮ ਭੂਮਿਕਾ ਨਿਭਾਉਣਗੇ ਤੇ ਸੋਨਾਕਸ਼ੀ ਸਿਨਹਾ ਦਾ ਸਪੈਸ਼ਲ ਅਪੀਅਰੈਂਸ ਹੋਵੇਗਾ। ਆਨੰਦ ਐੱਲ ਰਾਏ ਦੇ ਪ੍ਰੋਡਕਸ਼ਨ ਵਿੱਚ ਬਣ ਰਹੀ ਇਸ ਫਿਲਮ ਦਾ ਅਗਲਾ ਸ਼ਡਿਊਲ ਦੇਵਗੜ੍ਹ ਵਿੱਚ ਸ਼ੁਰੂ ਹੋਵੇਗਾ। 32 ਦਿਨ ਦੇ ਇਸ ਸ਼ਡਿਊਲ ਵਿੱਚ ਸੈਫ ਕਈ ਐਕਸ਼ਨ ਸੀਕਵੈਂਸ ਦੀ ਸ਼ੂਟਿੰਗ ਕਰਨਗੇ। ਇਸ ਫਿਲਮ ਦੀ ਸ਼ੂਟਿੰਗ ਯੂ ਪੀ ਅਤੇ ਮੁੰਬਈ ਵਿੱਚ ਵੀ ਹੋਵੇਗੀ।