ਨਰਸਿੰਘ ਨੇ ਸੁਸ਼ੀਲ ਨੂੰ ਨਿਰੀਖਕ ਬਣਾਉਣ ’ਤੇ ਉਠਾਏ ਸਵਾਲ

narsingh

ਨਵੀਂ ਦਿੱਲੀ, 28 ਜੂਨ  (ਪੋਸਟ ਬਿਊਰੋ)- ਮੁਅੱਤਲ ਪਹਿਲਵਾਨ ਨਰਸਿੰਘ ਯਾਦਵ ਨੇ ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਕੌਮੀ ਨਿਰੀਖਕ ਲਾਏ ਜਾਣ ਦਾ ਵਿਰੋਧ ਕੀਤਾ ਹੈ। ਖੇਡ ਮੰਤਰਾਲੇ ਨੂੰ ਲਿਖੀ ਚਿੱਠੀ ’ਚ ਯਾਦਵ ਨੇ ਇਸ ਨਿਯੁਕਤੀ ਨੂੰ ਹਿਤਾਂ ਦਾ ਟਕਰਾਅ ਦੱਸਦਿਆਂ ਕਿਹਾ ਕਿ ਸੁਸ਼ੀਲ ਛਤਰਸਾਲ ਸਟੇਡੀਅਮ ’ਚ ਚਲਦੇ ਅਖਾੜੇ ’ਚ ਪਹਿਲਵਾਨਾਂ ਨੂੰ ਤਿਆਰ ਕਰਨ ਨਾਲ ਜੁੜਿਆ ਹੋਇਆ ਹੈ। ਇਹ ਅਖਾੜਾ ਸੁਸ਼ੀਲ ਦੇ ਸਹੁਰੇ ਸਤਪਾਲ ਵੱਲੋਂ ਚਲਾਇਆ ਜਾ ਰਿਹੈ। ਭਾਰਤੀ ਕੁਸ਼ਤੀ ਫ਼ੈਡਰੇਸ਼ਨ ਦੇ ਇਕ ਅਧਿਕਾਰੀ ਨੇ ਨਰਸਿੰਘ ਵੱਲੋਂ ਪੱਤਰ ਲਿਖੇ ਜਾਣ ਦੀ ਪੁਸ਼ਟੀ ਕੀਤੀ ਹੈ। ਯਾਦ ਰਹੇ ਕਿ ਨਰਸਿੰਘ ਨੇ ਰੀਓ ਓਲੰਪਿਕ ਤੋਂ ਠੀਕ ਪਹਿਲਾਂ ਉਸ ਦੀ ਡਾਈਟ ’ਚ ਕਥਿਤ ਪਾਬੰਦੀਸ਼ੁਦਾ ਪਦਾਰਥ ਮਿਲਾਉਣ ਨੂੰ ਲੈ ਕੇ ਸੁਸ਼ੀਲ ’ਤੇ ਸ਼ੱਕ ਜਤਾਇਆ ਸੀ।