ਨਰਵਾਣਾ ਬਰਾਂਚ 16 ਦਿਨ ਲਈ ਬੰਦ

narvanaਚੰਡੀਗੜ੍ਹ, 21 ਅਪ੍ਰੈਲ (ਪੋਸਟ ਬਿਊਰੋ): ਭਾਖੜਾ ਮੇਨ ਲਾਈਨ ਤੋਂ ਨਿਕਲਦੀ ਨਰਵਾਣਾ ਬਰਾਂਚ 23 ਅਪ੍ਰੈਲ ਤੋਂ 8 ਮਈ, 2017 ਤੱਕ 16 ਦਿਨਾਂ ਲਈ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਚਾਈ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੌਸਮ ਅਤੇ ਫਸਲਾਂ ਦੇ ਹਾਲਾਤ ਨੂੰ ਮੁੱਖ ਰੱਖਦੇ ਹੋਏ ਨਰਵਾਣਾ ਬਰਾਂਚ ਦੀ ਆਰ.ਡੀ. 54769 ’ਤੇ ਬਣੇ ਸੁਪਰ ਪੈਜਿਸ ’ਤੇ ਲੱਗੀ ਡਾਫ ਨੂੰ ਹਟਾਉਣ ਲਈ ਅਤੇ ਹੋਰ ਜ਼ਰੂਰੀ ਕੰਮ ਕਰਵਾਉਣ ਲਈ ਇਹ ਨਹਿਰ 16 ਦਿਨਾਂ ਲਈ ਬੰਦ ਰਹੇਗੀ।