ਨਨੇਮੋ ਦੇ ਇੱਕ ਘਰ ਵਿੱਚ ਲੱਗੀ ਅੱਗ, ਘਰ ਵਿੱਚੋਂ ਮਿਲੀਆਂ ਤਿੰਨ ਲਾਸ਼ਾਂ

Nanaimo Fireਨਨੇਮੋ, 11 ਅਕਤੂਬਰ (ਪੋਸਟ ਬਿਊਰੋ) : ਨਨੇਮੋ, ਬੀਸੀ ਦੇ ਇੱਕ ਸੜ ਰਹੇ ਘਰ ਵਿੱਚੋਂ ਤਿੰਨ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਇਹ ਖੁਲਾਸਾ ਕੌਰੋਨਰ ਸਰਵਿਸ ਵੱਲੋਂ ਕੀਤਾ ਗਿਆ।
ਆਰਸੀਐਮਪੀ ਦਾ ਕਹਿਣਾ ਹੈ ਕਿ ਫਾਇਰ ਅਮਲੇ ਨੂੰ ਮੰਗਲਵਾਰ ਨੂੰ ਰਾਤੀਂ 12:30 ਵਜੇ ਇਸ ਘਰ ਵਿੱਚ ਲੱਗੀ ਅੱਗ ਬਾਰੇ ਦੱਸਿਆ ਗਿਆ। ਮਾਊਂਟੀਜ਼ ਦਾ ਕਹਿਣਾ ਹੈ ਕਿ ਦੋ ਬਾਲਗ ਤੇ ਇੱਕ ਸੱਤ ਸਾਲਾ ਲੜਕੀ ਉਸ ਘਰ ਵਿੱਚ ਸਨ ਤੇ ਉਨ੍ਹਾਂ ਦੀਆਂ ਮੌਤਾਂ ਦੀ ਜਾਂਚ ਸੀਰੀਅਸ ਕ੍ਰਾਈਮ ਯੂਨਿਟ ਵੱਲੋਂ ਕੀਤੀ ਗਈ। ਅਜੇ ਤੱਕ ਮ੍ਰਿਤਕਾਂ ਦੇ ਨਾਂਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਤੇ ਸਥਾਨ ਸਕੂਲ ਡਿਸਟ੍ਰਿਕਟਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਬੀਸੀ ਕੌਰੋਨਰ ਸਰਵਿਸ ਦੇ ਬੁਲਾਰੇ ਐਂਡੀ ਵਾਟਸਨ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਨ੍ਹਾਂ ਮੌਤਾਂ ਬਾਰੇ ਸਾਂਝਾ ਕਰਨ ਲਈ ਬਹੁਤ ਹੀ ਘੱਟ ਜਾਣਕਾਰੀ ਹੈ। ਇਨ੍ਹਾਂ ਲਾਸਾਂ ਨੂੰ ਇਮਾਰਤ ਵਿੱਚੋਂ ਹਟਾ ਦਿੱਤਾ ਗਿਆ ਹੈ।