ਧਾਰਨਾਵਾਂ ਨੂੰ ਤੋੜਦੀ ਅੰਜਲੀ ਪਾਟਿਲ

anjani patil
ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੀ ਫਿਲਮ ‘ਮੇਰੇ ਪਿਆਰੇ ਪ੍ਰਾਈਮ ਮਨਿਸਟਰ’ ‘ਚ ਮੁੱਖ ਕਿਰਦਾਰ ਅੰਜਲੀ ਪਾਟਿਲ ਨਿਭਾ ਚੁੱਕੀ ਹੈ। ਇੱਕ ਸ਼੍ਰੀਲੰਕਨ ਫਿਲਮ ‘ਵਿਦ ਯੂ ਵਿਦਾਊਟ ਯੂ’ ਵਿੱਚ ਉਹ ਆਪਣੇ ਅਭਿਨੈ ਦਾ ਪ੍ਰਦਰਸ਼ਨ ਕਰ ਚੁੱਕੀ ਹੈ। ਰਾਜ ਕੁਮਾਰ ਰਾਓ ਨਾਲ ਉਹ ‘ਨਿੰਮੋ’ ਨਾਂਅ ਦੀ ਫਿਲਮ ਅਤੇ ਮਕਰੰਦ ਦੇਸ਼ਪਾਂਡੇ ਨਾਲ ‘ਬਾਰਡੋ’ ਅਤੇ ਨਾਗਰਾਜ ਮੰਜੁਲੇ ਨਾਲ ‘ਦਿ ਸਾਈਲੈਂਸ’ ਨਾਂਅ ਦੀ ਮਰਾਠੀ ਫਿਲਮ ਵੀ ਕਰ ਚੁੱਕੀ ਹੈ।
ਫਿਲਮ ‘ਡੇਹਲੀ ਇਨ ਏ ਡੇਅ’ ਨਾਲ ਆਪਣਾ ਅਭਿਨੈ ਕਰੀਅਰ ਸ਼ੁਰੂ ਕਰਨ ਵਾਲੀ ਅੰਜਲੀ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਗ੍ਰੈਜੂਏਟ ਹੈ। ਉਹ ਦੱਸਦੀ ਹੈ ਕਿ ‘ਚੱਕਰਵਿਊ’ (2012) ਕਿਸੇ ਵੱਡੇ ਬੈਨਰ ਦੀ ਮੇਰੀ ਪਹਿਲੀ ਫਿਲਮ ਸੀ, ਉਸ ਤੋਂ ਬਾਅਦ ਮੈਨੂੰ ਇੱਕੋ ਜਿਹੇ ਰੋਲ ਮਿਲਣ ਲੱਗੇ, ਇੱਕ ਨਕਸਲਾਈਟ, ਨੌਕਰਾਣੀ ਜਾਂ ਪਿੰਡ ਦੀ ਕੁੜੀ ਦੇ ਰੋਲ। ਮੈਂ ਉਹ ਰੋਲ ਨਹੀਂ ਕਰਨਾ ਚਾਹੁੰਦੀ ਸੀ, ਕਿਉਂਕਿ ਮੈਂ ਚੀਜ਼ਾਂ ਨੂੰ ਆਪਣੇ ਨਜ਼ਰੀਏ ਨਾਲ ਦੇਖਦੀ ਹਾਂ।’
ਅੰਜਲੀ ਆਪਣੇ ਸਾਂਵਲੇ ਰੰਗ ਰੂਪ ਨੂੰ ਆਪਣੀਆਂ ਇੱਛਾਵਾਂ ਦੇ ਰਸਤੇ ਵਿੱਚ ਨਹੀਂ ਆਉਣ ਦਿੰਦੀ। ਉਹ ਕਹਿੰਦੀ ਹੈ, ‘ਗੋਰੀ ਚਮੜੀ ਪ੍ਰਤੀ ਅਸੀਂ ਇੰਨੇ ਜਨੂੰਨੀ ਹਾਂ ਕਿ ਸਾਡੀ ਸੋਚ ਉਪ ਨਿਵੇਸ਼ੀ ਲੱਗਦੀ ਹੈ ਤੇ ਅਜਿਹਾ ਲੱਗਦਾ ਹੈ ਕਿ ਸਾਡਾ ਸਮਾਜ ਜ਼ਿਆਦਾ ਤਰੱਕੀ ਨਹੀਂ ਕਰ ਸਕਿਆ। ਅਸੀਂ ਗੋਰੀਆਂ ਕੁੜੀਆਂ ਪ੍ਰਤੀ ਆਸਵੰਦ ਹਾਂ ਕਿਉਂਕਿ ਉਹ ਲੀਡ ਰੋਲ ਕਰ ਸਕਦੀਆਂ ਹਨ, ਪਰ ਹੋਰ ਕਿਰਦਾਰ ਨਹੀਂ।’
ਅੰਜਲੀ ਪਾਟਿਲ ਨੇ ਫਿਲਮ ਨਗਰੀ ਦੀਆਂ ਮਿੱਥਾਂ ਨੂੰ ਤੋੜਿਆ। ਅਸਲ ਵਿੱਚ ਉਹ ਤੇਲਗੂ ਫਿਲਮ ‘ਨਾ ਬੰਗਾਰੂ ਟੱਲੀ’ ਲਈ ਨੈਸ਼ਨਲ ਅਤੇ ਨੰਦੀ ਐਵਾਰਡ ਅਤੇ ਸ੍ਰੀਲੰਕਨ ਫਿਲਮ ‘ਵਿਦ ਯੂ ਵਿਦਾਊਟ ਯੂ’ ਲਈ ਸਿਵਲਰ ਪੀਕਾਕ ਐਵਾਰਡ ਜਿੱਤ ਚੁੱਕੀ ਹੈ। ਉਹ ਕਹਿੰਦੀ ਹੈ, ‘ਮੈਂ ਨੌਕਰਾਣੀ ਦੇ ਪੰਜ ਕਿਰਦਾਰ ਨਿਭਾ ਸਕਦੀ ਹਾਂ, ਪਰ ਉਹ ਸਾਰੇ ਇੱਕ-ਦੂਜੇ ਤੋਂ ਵੱਖਰੇ ਹੋਣੇ ਚਾਹੀਦੇ ਹਨ।’
ਰਿਸ਼ੀਕੇਸ਼ ਤੋਂ ਲੱਦਾਖ ਤੱਕ ਰੋਡ ਟਿ੍ਰਪ ਦੌਰਾਨ ਉਹ ਆਸ਼ਰਮਾਂ ਤੇ ਮੱਠਾਂ ਵਿੱਚ ਰਹੀ ਅਤੇ ਉਸ ਨੇ ਬੁੱਧ ਦਰਸ਼ਨ ਵੀ ਸਿਖਿਆ। ਉਹ ਕਹਿੰਦੀ ਹੈ, ‘ਸਫਰ ਨੇ ਮੈਨੂੰ ਖੁਦ ਨਾਲ ਜੁੜਨ ‘ਚ ਬਹੁਤ ਮਦਦ ਕੀਤੀ। ਤੁਸੀਂ ਜੋ ਕੁਝ ਵੀ ਕਰਦੇ ਹੋ, ਉਸ ਨਾਲ ਤੁਹਾਨੂੰ ਖੁਦ ਬਾਰੇ ਬਹੁਤ ਕੁਝ ਜਾਨਣ ਦਾ ਮੌਕਾ ਮਿਲਦਾ ਹੈ।’ ਇਸੇ ਸਫਰ ਦੌਰਾਨ ਉਸ ਨੂੰ ਰਾਹੁਲ ਸ਼ਾਂਕਲਯ ਦੀ ਫਿਲਮ ‘ਨਿੰਮੋ’ ਮਿਲੀ। ਉਹ ਸੱਦੀ ਹੈ, ‘‘ਮੈਂ ਇਸ ਉੱਤੇ ਇਸ ਲਈ ਰਾਜ਼ੀ ਹੋ ਗਈ ਕਿ ਉਸ ਲਈ ਮੈਨੂੰ ਵਾਪਸ ਮੁੰਬਈ ਨਹੀਂ ਜਾਣਾ ਪੈਣਾ ਸੀ ਅਤੇ ਜਬਲਪੁਰ ‘ਚ ਹੀ ਸ਼ੂਟਿੰਗ ਕਰਨੀ ਸੀ।’ ਇਸ ਤੋਂ ਬਾਅਦ ਉਹ ਇੱਕ ਮੱਠ ਵਿੱਚ ਰਹਿਣ ਲਈ ਨੇਪਾਲ ਚਲੀ ਗਈ ਸੀ । ਉਹ ਕਹਿੰਦੀ ਹੈ, ‘ਹਰ ਫਿਲਮ ਇੱਕ ਲਵ ਅਫੇਅਰ ਦੀ ਤਰ੍ਹਾਂ ਸੀ, ਇਸ ਦੇ ਪੂਰੇ ਹੁੰਦੇ ਹੀ ਤੁਹਾਨੂੰ ਇਸ ਨੂੰ ਭੁੱਲ ਜਾਣਾ ਹੁੰਦਾ ਅਤੇ ਫਿਰ ਇੱਕ ਸਾਫ ਸਲੇਟ ਦੀ ਤਰ੍ਹਾਂ ਸ਼ੁਰੂਆਤ ਕਰਨੀ ਸੀ।’
ਆਪਣੇ ਇਸ ਸਫਰ ਦੌਰਾਨ ਅੰਜਲੀ ਨੇ ਹਰ ਪ੍ਰੋਜੈਕਟ ਤੋਂ ਨਾਂਹ ਕਹੀ ਕਿਉਂਕਿ ਇਸ ਦੇ ਲਈ ਇੱਕ ਸਾਲ ਦੀ ਕਮਿਟਮੈਂਟ ਦੀ ਲੋੜ ਹੁੰਦੀ ਹੈ। ਇਹ ਗੱਲ ਉਸ ਦੇ ਘੁਮੱਕੜ ਸੁਭਾਅ ਦੇ ਉਲਟ ਸੀ। ਉਹ ਦੱਸਦੀ ਹੈ, “ਜਦੋਂ ਨੇਪਾਲ ਵਿੱਚ ਮੈਂ ਆਪਣਾ ਫੋਨ ਆਨ ਕੀਤਾ ਤਾਂ ਮੈਨੂੰ ਅਮਿਤ ਮਾਸੁਰਕਰ ਤੋਂ ਇੱਕ ਕਾਲ ਆਈ। ਮੈਂ ‘ਨਿਊਟਨ’ ਦੀ ਸਕ੍ਰਿਪਟ ਪੜ੍ਹੀ ਅਤੇ ਇਹ ਸ਼ਾਨਦਾਰ ਫਿਲਮ ਕੀਤੀ। ਇਸ ਫਿਲਮ ਨੇ ਬਰਨਿਲਾਨੇ ਵਿੱਚ ਇੱਕ ਸਾਲ ਇੱਕ ਐਵਾਰਡ ਜਿੱਤਿਆ ਸੀ।” ਫਿਰ ਉਸ ਨੂੰ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੀ ਫਿਲਮ ‘ਮੇਰੇ ਪਿਆਰੇ ਪ੍ਰਾਈਮ ਮਨਿਸਟਰ’ ਮਿਲੀ। ਇਹ ਝੁੱਗੀ-ਝੌਂਪੜੀ ਦੀ ਇੱਕ ਬੱਚੀ ਦੀ ਕਹਾਣੀ ਹੈ, ਜੋ ਆਪਣੀ ਮਾਂ ਲਈ ਟਾਇਲਟ ਬਣਾਉਣਾ ਚਾਹੁੰਦੀ ਹੈ। ਅੰਜਲੀ ਨੇ ਇਸ ਨੂੰ ਕਰਨ ਲਈ ਇਸ ਲਈ ਹਾਂ ਕੀਤੀ, ਕਿਉਂਕਿ ਉਹ ਮਹਿਰਾ ਨਾਲ ਕੰਮ ਕਰਨਾ ਚਾਹੁੰਦੀ ਸੀ।
ਇਸ ਸਾਲ ਅੰਜਲੀ ਦੀਆਂ ਦੋ ਮਰਾਠੀ ਫਿਲਮਾਂ ਆਉਣ ਵਾਲੀਆਂ ਹਨ ‘ਦਿ ਸਾਈਲੈਂਸ’ ਅਤੇ ‘ਬਾਰਡੋ’। ਉਹ ਕਹਿੰਦੀ ਹੈ,‘‘ਜਦੋਂ ਲੋਕ ਤੁਹਾਡੇ ਬਾਰੇ ਇਹ ਧਾਰਨਾ ਬਣਾ ਲੈਂਦੇ ਹਨ ਕਿ ਤੁਸੀਂ ਇੱਕ ਗੰਭੀਰ ਐਕਟਰ ਹੋ ਅਤੇ ਤੁਹਾਨੂੰ ਨੈਸ਼ਨਲ ਐਵਾਰਡ ਮਿਲ ਜਾਵੇ, ਉਦੋਂ ਉਹ ਤੁਹਾਨੂੰ ਫਿਲਮਾਂ ‘ਚ ਲੈਣ ਲਈ ਉਤਸੁਕ ਹੋ ਜਾਂਦੇ ਹਨ।”