ਧਰਮ ਤੋਂ ਪ੍ਰੇਰਿਤ ਚੋਣ ਰਣਨੀਤੀ ਦਿੰਦੀ ਹੈ ਫਿਰਕੂ ਤਣਾਅ ਨੂੰ ਸੱਦਾ

-ਐੱਲ ਕੇ ਸ਼ਰਮਾ
ਭਾਰਤ ਤੋਂ 80 ਦੇ ਦਹਾਕੇ ਵਿੱਚ ਆਉਣ ਉਤੇ ਲੰਡਨ ਦੇ ਇੱਕ ਚਰਚ ਵਿੱਚ ਦਲਾਈ ਲਾਮਾ ਨੂੰ ਲੋਕਾਂ ਨੂੰ ਸੰਬੋਧਨ ਕਰਦਿਆਂ ਦੇਖਣਾ ਬਹੁਤ ਆਮ ਜਿਹਾ ਲੱਗਦਾ ਸੀ। ਭਾਰਤ ਤੋਂ 2018 ਵਿੱਚ ਆਉਣ ‘ਤੇ ਬ੍ਰਾਈਟਨ ਦੇ ਇੱਕ ਚਰਚ ਵਿੱਚ ਹਿੰਦੂ, ਬੁੱਧ ਤੇ ਸੂਫੀ ਮਤ ਦੇ ਲੋਕਾਂ ਨੂੰ ਸੁਣ ਕੇ ਕੋਈ ਵੀ ਹੈਰਾਨ ਹੋ ਜਾਂਦਾ ਹੈ। ਹੋ ਸਕਦਾ ਹੈ ਕਿ ਕੁਝ ਕੱਟੜਪੰਥੀ ਈਸਾਈ ਆ ਕੇ ਬਹੁ-ਪ੍ਰਚਾਰਿਤ ਬਹੁ-ਧਾਰਮਿਕ ਪ੍ਰੋਗਰਾਮ ਵਿੱਚ ਰੁਕਾਵਟ ਪਾ ਦੇਣ ਅਤੇ ਹੋ ਸਕਦਾ ਹੈ ਕਿ ਉਹ ਗੁਆਂਢ ਦੇ ਇੱਕ ਬਹਾਈ ਕੇਂਦਰ ‘ਚ ਵੀਕਲੀ ਪ੍ਰਾਰਥਨਾ ਸਭਾ ਤੋਂ ਬਾਅਦ ਹੋਰ ਉਤੇਜਿਤ ਹੋ ਜਾਣ, ਪਰ ਅਜਿਹਾ ਕੁਝ ਨਹੀਂ ਹੁੰਦਾ ਤੇ ਕੋਈ ਵੀ ਵਿਰੋਧ ਕਰਨ ਲਈ ਨਹੀਂ ਆਉਂਦਾ।
ਬ੍ਰਾਈਟਨ ਚਰਚ ਦੇ ਸੇਂਟ ਆਗਸਟਾਈਨ ਸੈਂਟਰ ਫਾਰ ਆਰਟਸ, ਸਪਿਰਚੂਐਲਿਟੀ ਐਂਡ ਵੈੱਲ ਬੀਇੰਗ ਵਜੋਂ ਮੁੜ ਖੁੱਲ੍ਹਣ ਤੋਂ ਬਾਅਦ ਵੱਖ-ਵੱਖ ਧਰਮਾਂ ਦੀਆਂ ਪ੍ਰਾਰਥਨਾਵਾਂ ਇਸ ਦੀ ਖਾਸੀਅਤ ਹਨ। ਚਰਚ ਦੀ ਇਮਾਰਤ ਦੀ ਕਾਫੀ ਸਮੇਂ ਤੋਂ ਮੁਰੰਮਤ ਨਹੀਂ ਹੋਈ ਸੀ ਤੇ ਪਿਛਲੇ 10 ਸਾਲਾਂ ਤੋਂ ਇਸ ਦਾ ਇਸਤੇਮਾਲ ਵੀ ਨਹੀਂ ਕੀਤਾ ਜਾ ਰਿਹਾ ਸੀ। ਇੱਕ ਰੀਅਲ ਅਸਟੇਟ ਡਿਵੈਲਪਰ ਨੇ ਇਸ ਚਰਚ ਨੂੁੰ ਨਵਾਂ ਰੂਪ ਦਿੱਤਾ। ਉਸ ਨੇ ਇਮਾਰਤ ਖਰੀਦ ਕੇ ਇਸ ਦੀ ਮੁਰੰਮਤ ਕਰਵਾਈ। ਬ੍ਰਾਈਟਨ ਦੇ ਇਸ ਨਵੇਂ ਚਰਚ ਦਾ ਕਾਇਆ ਕਲਪ ਕੋਈ ਚਮਤਕਾਰ ਨਹੀਂ, ਬ੍ਰਿਟੇਨ ਵਿੱਚ ਅਜਿਹੀਆਂ ਘਟਨਾਵਾਂ ਹੁੰਦੀਆਂ ਹੀ ਰਹਿੰਦੀਆਂ ਹਨ। ਇਸ ਦਾ ਨਵਾਂ ਈਸਾਈ ਮਾਲਿਕ ਜੋ ਹੋਰਨਾਂ ਧਰਮਾਂ ‘ਚ ਵੀ ਦਿਲਚਸਪੀ ਰੱਖਦਾ ਤੇ ਸੂਫੀ ਪ੍ਰਾਰਥਨਾਵਾਂ ਦਾ ਆਨੰਦ ਮਾਣਦਾ ਹੈ। ਇਹ ਲੇਖਕ ਧਰਮ ਪਰਿਵਰਤਨ ਵਰਗੇ ਸ਼ਬਦਾਂ ‘ਤੇ ਧਿਆਨ ਕੇਂਦਰਿਤ ਕਰਨ ਦੇ ਸਮਰੱਥ ਨਹੀਂ ਹੈ ਅਤੇ ਬ੍ਰਿਟੇਨ, ਭਾਰਤ ‘ਚ ਧਰਮ ਦੀ ਸਿਆਸਤ ਦੇ ਵਿਚਾਰਾਂ ਤੋਂ ਪ੍ਰੇਸ਼ਾਨ ਹੋ ਉਠਦਾ ਹੈ। ਮੁੜ ਖੁੱਲ੍ਹੇ ਚਰਚ ਵਿੱਚ ਸਮਕਾਲੀਨ ਫਰਨੀਚਰ ਰੱਖਿਆ ਗਿਆ ਹੈ। ਆਧੁਨਿਕ ਲਾਈਟਾਂ ਇਸ ਦੀ ਉੱਚੀ ਛੱਤ ਤੇ ਕੰਧਾਂ ਨੂੰ ਰੁਸ਼ਨਾਉਂਦੀਆਂ ਹਨ।
ਲੇਡੀ ਚੈਪਲ ਖੇਤਰ ਦੀਆਂ ਬੋਰਡ ਰੂਮ ਮੀਟਿੰਗਾਂ ਲਈ ਅਸਾਧਾਰਨ ਵਿਵਸਥਾ ਕੀਤੀ ਗਈ ਹੈ। ਥੀਏਟਰ ਸਟਾਈਲ ਵਾਰਤਾਵਾਂ ਲਈ ਇਸ ਵਿੱਚ 60 ਜਾਂ ਇੱਕ ਵਿਸ਼ਾਲ ਬੋਰਡ ਰੂਮ ਮੇਜ਼ ਦੁਆਲੇ 20 ਬੰਦੇ ਬੈਠ ਸਕਦੇ ਹਨ। ਆਲਟਰ ਖੇਤਰ ਸ਼ਕਤੀਸ਼ਾਲੀ ਬਿਜ਼ਨਸ ਪ੍ਰੈਜੈਂਟੇਸ਼ਨਜ਼ ਦੇ ਨਾਲ ਧਾਰਮਿਕ ਸਿਖਿਆ ਲਈ ਇੱਕ ਰੋਮਾਂਚਕ ਜਗ੍ਹਾ ਹੈ। 36 ਪੌਂਡ ਪ੍ਰਤੀ ਘੰਟਾ ਦੇ ਕੇ ਕਾਰਪੋਰੇਟ ਆਪਣੇ ਮਹਿਮਾਨਾਂ ਨੂੰ ਇਥੇ ਸੱਦ ਸਕਦੇ ਹਨ। ਕੈਫੇ ਤੇ ਥੈਰੇਪੀ ਸੈਂਟਰ ਵੀ ਇਥੇ ਚੱਲ ਰਹੇ ਹਨ।
ਜਿੱਥੇ ਬ੍ਰਿਟੇਨ ਦੇ ਚਰਚ ਦੀਆਂ ਇਮਾਰਤਾਂ ਵਿੱਚ ਕੈਫੇ ਖੁੱਲ੍ਹੇ ਹਨ, ਉਥੇ ਹੀ ਇੱਕ ਪਿੰਡ ਦੀ ਪੱਬ ਨੇ ਆਪਣੇ ਇਲਾਕੇ ਵਿੱਚ ਸਥਾਈ ਚਰਚ ਸਰਵਿਸ ਆਯੋਜਤ ਕਰਨੀ ਸ਼ੁਰੂ ਕੀਤੀ ਹੈ। ਇਸ ਦਾ ਕੋਈ ਵਿਰੋਧ ਨਹੀਂ ਹੁੰਦਾ। ਪੱਬ ਦੇ ਮਾਲਕ ਦਾ ਕਹਿਣਾ ਹੈ ਕਿ ਈਸਾਈ ਧਰਮ ਡਰਿੰਕਿੰਗ ਤੋਂ ਮਨ੍ਹਾ ਨਹੀਂ ਕਰਦਾ। ਇੱਕ ਚਰਚ ਵਿੱਚ ਹਿੰਦੂ, ਬੁੱਧ ਤੇ ਸੂਫੀ ਪ੍ਰਾਰਥਨਾਵਾਂ ਕਰਨਾ ਅੰਤਰ-ਧਾਰਮਿਕ ਸੁਹਿਰਦਤਾ ਦੀ ਪੁਸ਼ਟੀ ਕਰਦਾ ਹੈ, ਜਿਸ ਦੀ ਆਮ ਤੌਰ ‘ਤੇ ਭਾਰਤ ‘ਚ ਬਹੁਤ ਕਦਰ ਹੈ।
1980 ਦੇ ਦਹਾਕੇ ‘ਚ ਭਾਰਤ ਤੋਂ ਬ੍ਰਿਟੇਨ ਆਇਆ ਹਿੰਦੂ ਸ਼ਰਧਾਲੂ ਕਿਸੇ ਮਸਜਿਦ ਜਾਂ ਚਰਚ ਅੱਗਿਉਂ ਲੰਘਣ ‘ਤੇ ਆਪਣਾ ਸਿਰ ਝੁਕਾਉਂਦਾ ਹੈ। ਸਾਲ 1955 ਦੇ ਆਪਣੇ ਬ੍ਰਿਟੇਨ ਦੌਰੇ ਦੌਰਾਨ ਲੇਖਕ ਨੀਰਦ ਸੀ. ਚੌਧਰੀ ਈਸਟਰ ਸੰਡੇ ਨੂੰ ਕੈਂਬਰਿਜ ਵਿੱਚ ਕਿੰਗਜ਼ ਕਾਲਜ ਚੈਪਲ ‘ਚ ਗਏ ਤੇ ਉਥੇ ਸੇਵਾ ਤੋਂ ਪ੍ਰਭਾਵਤ ਹੋ ਕੇ ਉਨ੍ਹਾਂ ਲਿਖਿਆ, ‘ਮੈਂ ਖੁਦ ਨੂੰ ਕਿਹਾ ਕਿ ਜੇ ਮੈਂ ਇੱਕ ਹਿੰਦੂ ਵਜੋਂ ਈਸਾਈ ਬਣਨ ਬਾਰੇ ਸੋਚ ਸਕਦਾ ਹਾਂ ਤਾਂ ਉਹ ਇੱਕ ਅਜਿਹੀ ਹੀ ਜਗ੍ਹਾ ਹੁੰਦੀ ਹੈ।’ ਸਾਲ 50 ਦੇ ਦਹਾਕੇ ਦੇ ਅਖੀਰ ਵਿੱਚ ਇੱਕ ਭਾਰਤੀ ਕਸਬੇ ‘ਚ ਦਾੜ੍ਹੀ ਵਾਲਾ ਬਜ਼ੁਰਗ ਗਲੀ ਦੀ ਨੁੱਕੜ ‘ਤੇ ਘੰਟਿਆਂ ਬੱਧੀ ਖੜਾ ਰਹਿ ਕੇ ਜੀਸਸ ਕ੍ਰਾਈਸਟ ਦੀਆਂ ਗੱਲਾਂ ਕਰਦਾ ਹੁੰਦਾ ਸੀ। ਸੰਸਕ੍ਰਿਤ ਜਾਨਣ ਵਾਲੇ ਇੱਕ ਸਨਮਾਨ ਜਨਕ ਹਿੰਦੂ ਨੂੰ ਇੱਕ ਸਥਾਨ ਮਸਜਿਦ ਵਿੱਚ ਸ਼ਾਮ ਦੀ ਨਮਾਜ਼ ਤੋਂ ਬਾਅਦ ਸੰਬੋਧਨ ਕਰਨ ਲਈ ਸੱਦਿਆ ਗਿਆ। ਭਾਰਤ ਵਿੱਚ ਅਜਿਹੀਆਂ ਧਾਰਮਿਕ ਥਾਵਾਂ ਕਈ ਹਨ, ਜਿੱਥੇ ਹੋਰਨਾਂ ਧਰਮਾਂ ਨਾਲ ਸੰਬੰਧਤ ਸ਼ਰਧਾਲੂ ਪਹੁੰਚਦੇ ਹਨ। ਯਕੀਨੀ ਤੌਰ ‘ਤੇ ਭਾਰਤ ਕਦੇ ਵੀ ਫਿਰਕੂ ਝਗੜਿਆਂ ਤੋਂ ਮੁਕਤ ਨਹੀਂ ਰਿਹਾ, ਪਰ ਸਨਮਾਨ ਜਨਕ ਭਾਈਚਾਰਕ ਨੇਤਾ ਹਮੇਸ਼ਾ ਆਮ ਵਰਗੀਆਂ ਸਥਿਤੀਆਂ ਬਹਾਲ ਕਰਨ ਲਈ ਤੇਜ਼ੀ ਨਾਲ ਹਰਕਤ ‘ਚ ਆ ਜਾਂਦੇ ਹਨ। ਹਿੰਸਾ ਵਿੱਚ ਸ਼ਾਮਲ ਲੋਕ ਬਾਅਦ ‘ਚ ਪਛਤਾਵਾ ਕਰਦੇ ਹਨ। ਆਪਸੀ ਨਫਰਤ ਬਹੁਤਾ ਲੰਬਾ ਨਹੀਂ ਚੱਲਦੀ। ਆਮ ਤੌਰ ‘ਤੇ ਸਭ ਭੁਲਾ ਕੇ ਮੁਆਫ ਕਰ ਦਿੱਤਾ ਜਾਂਦਾ ਹੈ। ਸ਼ਾਂਤ ਸਮੇਂ ‘ਚ ਹਿੰਦੂ ਤੇ ਮੁਸਲਮਾਨ ਗੁਆਂਢੀ ਬੜੇ ਆਰਾਮ ਨਾਲ ਰਹਿੰਦੇ ਹਨ ਅਤੇ ਦੋਵੇਂ ਇੱਕ-ਦੂਜੇ ਨੂੰ ਕਹਿੰਦੇ ਹਨ, ‘ਤੁਸੀਂ ਆਪਣਾ ਕੰਮ ਕਰੋ, ਅਸੀਂ ਆਪਣਾ ਕਰਦੇ ਹਾਂ।’ ਭਾਈਚਾਰੇ ਦਾ ਵੱਡਾ ਹਿੱਸਾ ਜੇਤੂ ਵਾਂਗ ਸਲੂਕ ਨਹੀਂ ਕਰਦਾ ਸੀ। ਅਜਿਹਾ ਸੀ ਭਾਰਤ।
ਅੱਜ ਅਜਿਹਾ ਲੱਗਦਾ ਹੈ ਕਿ ਸਿਆਸੀ ਪੱਖੋਂ ਉਤਸ਼ਾਹਤ ਧਾਰਮਿਕ ਉਭਾਰ ਭਾਰਤ ਨੂੰ ਬਦਲ ਰਿਹਾ ਹੈ। ਦੇਸ਼ ਉਤੇ ਦਿਮਾਗੀ ਪ੍ਰਦੂਸ਼ਣ ਦੀ ਇੱਕ ਮੋਟੀ ਪਰਤ ਛਾ ਗਈ ਹੈ। ਧਾਰਮਿਕ ਜਨੂੰਨੀ ਨੇਤਾ ਫਿਰਕੂ ਨਫਰਤ ਪੈਲਾ ਕੇ ਖੁਦ ਪਾਸੇ ਹਟ ਜਾਂਦੇ ਹਨ। ਇਸ ਵਿੱਚ ਮੀਡੀਆ ਵੱਲੋਂ ਉਨ੍ਹਾਂ ਨੂੰ ਜ਼ਿਆਦਾ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਅਖਬਾਰਾਂ ਦੀਆਂ ਸੁਰਖੀਆਂ ਇੱਕ ਨਿਰਾਸ਼ਾ ਜਨਕ ਕਹਾਣੀ ਦੱਸਦੀਆਂ ਹਨ, ਜਿਵੇਂ ਇੱਕ ਹਿੰਦੂ-ਮੁਸਲਿਮ ਜੋੜੇ ਦੇ ਵਿਆਹ ਨੂੰ ਗੁੰਡਿਆਂ ਨੇ ਰੋਕ ਦਿੱਤਾ, ਇੱਕ ਬਗੀਚੇ ਵਿੱਚ ਵੱਖ-ਵੱਖ ਧਰਮਾਂ ਦੇ ਬੈਠੇ ਜੋੜੇ ਨੂੰ ‘ਲਵ ਜੇਹਾਦ’ ਦੇ ਬਹਾਨੇ ਬੁਰੀ ਤਰ੍ਹਾਂ ਕੁੱਟਿਆ ਗਿਆ। ਧਰਮ ਨਿਰਪੱਖਤਾ ਦੇ ਨਿਯਮ ‘ਤੇ ਖੁੱਲ੍ਹ ਕੇ ਹਮਲਾ ਕੀਤਾ ਜਾਂਦਾ ਹੈ, ਧਾਰਮਿਕ ਘੱਟ ਗਿਣਤੀਆਂ ਨੂੰ ਡਰਾਇਆ ਜਾਂਦਾ ਹੈ, ਕਈ ਵਾਰ ਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਤਹਿਸ-ਨਹਿਸ ਕਰ ਦਿੱਤਾ ਜਾਂਦਾ ਹੈ। ਇਹ ਅਸਲੀ ਧਾਰਮਿਕ ਮੁੜ-ਉਭਾਰ ਨਹੀਂ। ਇਹ ਵੋਟਰਾਂ ਦਾ ਧਰੁਵੀਕਰਨ ਕਰਨ ਲਈ ਕੀਤਾ ਜਾਂਦਾ ਹੈ।
ਹਰ ਵਾਰ ਚੋਣ ਜੰਗ ਜਿੱਤਣ ਲਈ ਧਰਮ ਦੀ ਖੇਡ ਖੁੱਲ੍ਹ ਕੇ ਖੇਡੀ ਜਾਂਦੀ ਹੈ। ਫਿਰਕੂ ਤਣਾਅ ਸਮਾਜਕ ਸਦਭਾਵਨਾ ਨੂੰ ਖੰਡਿਤ ਕਰ ਦਿੰਦਾ ਹੈ, ਪਰ ਇਹ ਹਿੰਦੂ ਰਾਸ਼ਟਰਵਾਦੀਆਂ ਦੀ ਮਦਦ ਕਰਦਾ ਹੈ, ਜਿਸ ਦੀ ਚੋਣ ਰਣਨੀਤੀ ‘ਚ ਧਰਮ ਤੋਂ ਪ੍ਰੇਰਿਤ ਹਮਲਾਵਰ ਸਿਆਸੀ ਲਾਮਬੰਦੀ ਸ਼ਾਮਲ ਹੁੰਦੀ ਹੈ। ਇਹ ਰਣਨੀਤੀ ਚੋਣਾਂ ਮੌਕੇ ਫਿਰਕੂ ਤਣਾਅ ਪੈਦਾ ਕਰਨ ਦਾ ਸੱਦਾ ਦਿੰਦੀ ਹੈ। ਚੋਣ ਭਾਸ਼ਣਾਂ ਦੌਰਾਨ ਇੱਕ ਧਾਰਮਿਕ ਘੱਟਗਿਣਤੀ ਭਾਈਚਾਰੇ ‘ਤੇ ਹੱਲਾ ਬੋਲਣਾ ਹਿੰਦੂ ਵੋਟਾਂ ਨੂੰ ਸੰਗਠਿਤ ਕਰਨ ਵਿੱਚ ਮਦਦ ਕਰਦਾ ਹੈ। ਭਾਰਤ ਵਿੱਚ ਕੁਝ ਚੋਣ ਮੁਹਿੰਮਾਂ ਵਿੱਚ ਇਹ ਸੰਕੇਤ ਮਿਲਦੇ ਹਨ ਕਿ ਧਰਮ ਸਿਆਸਤ ਦਾ ਕੇਂਦਰ ਬਣ ਗਿਆ ਹੈ। ਹਿੰਦੂਆਂ ਦੇ ਵਿਹਾਰ ਕਰਨ ਦਾ ਰੁਝਾਨ ਇਸ ‘ਚ ਮਦਦ ਕਰਦਾ ਹੈ। ਉਹ ਭਗਵਾਨ ਅਤੇ ਆਪਣੇ ਨੈਤਿਕ ਨੇਤਾਵਾਂ ਸਾਹਮਣੇ ਡੰਡੌਤ ਕਰਦੇ ਹਨ।
ਨੀਰਦ ਬਾਬੂ ਅਜਿਹਾ ਭਾਰਤੀ ਮੰਦਰ ਦੇਖਣ ਲਈ ਇਸ ਦੁਨੀਆ ‘ਚ ਨਹੀਂ ਰਹੇ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬੁੱਤ ਹੋਵੇ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਭਗਤ ਕਿਹਾ ਜਾਂਦਾ ਹੋਵੇ। ਹਿੰਦੂਆਂ ਦੇ ਵਿਹਾਰ ਦਾ ਇਹ ਪਹਿਲੂ ਭਾਰਤੀ ਲੋਕਤੰਤਰ ਨੂੰ ਧਾਰਮਿਕ ਜਨੂੰਨ ਦੇ ਵਿਰੁੱਧ ਅਸੁਰੱਖਿਅਤ ਬਣਾਉਂਦਾ ਹੈ।