ਧਰਤੀ ਉੱਤੇ ਹੋ ਰਹੇ ਕੰਮਾਂ ਉੱਤੇ ਨਜ਼ਰ ਰੱਖਦੇ ਹਨ ਏਲੀਅਨਸ

aliens
ਨਵੀਂ ਦਿੱਲੀ, 1 ਸਤੰਬਰ (ਪੋਸਟ ਬਿਊਰੋ)- ਏਲੀਅਨਸ ਨੂੰ ਲੈ ਕੇ ਦੁਨੀਆ ਭਰ ਦੇ ਵਿਗਿਆਨੀਆਂ ਨੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਹਨ। ਕੁਝ ਵਿਗਿਆਨੀਆਂ ਦਾ ਮੰਨਣਾ ਹੈ ਕਿ ਏਲੀਅਨਸ ਵਰਗਾ ਇਸ ਦੁਨੀਆ ਵਿੱਚ ਕੁਝ ਵੀ ਨਹੀਂ ਹੈ, ਪਰ ਕਈਆਂ ਦਾ ਕਹਿਣਾ ਹੈ ਕਿ ਅੱਜ ਵੀ ਇਸ ਦੁਨੀਆ ਵਿੱਚ ਏਲੀਅਨਸ ਹਨ।
ਇਸੇ ਲੜੀ ਵਿੱਚ ਅਮਰੀਕਾ ਦੀ ਯੂਨੀਵਰਸਿਟੀ ਆਫ ਕੈਲੇਫੋਰਨੀਆ ਦੇ ਖੋਜੀ ਇੱਕ ਭਾਰਤੀ ਵਿਗਿਆਨੀ ਨੇ ਨਵਾਂ ਦਾਅਵਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਏਲੀਅਨਸ ਸਾਡੀ ਧਰਤੀ ‘ਤੇ ਹੋ ਰਹੇ ਵਿਕਾਸ ਕੰਮਾਂ ‘ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੇ ਏਲੀਅਨਸ ਦਾ ਟਿਕਾਣਾ ਲੱਭ ਲੈਣ ਦਾ ਦਾਅਵਾ ਕੀਤਾ ਹੈ। ਵਿਸ਼ਾਲ ਗੱਜਰ ਨਾਂਅ ਦੇ ਵਿਗਿਆਨੀ ਨੇ ਅਜਿਹੇ ਐੱਫ ਆਰ ਬੀ (ਫਾਸਟ ਰੇਡੀਓ ਬਸਰਟ) ਦਾ ਪਤਾ ਲਾਇਆ ਹੈ, ਜੋ ਤੀਹ ਲੱਖ ਪ੍ਰਕਾਸ਼ ਸਾਲ ਦੂਰ ਇੱਕ ਛੋਟੀ ਗਲੈਕਸੀ ਤੋਂ ਭੇਜੇ ਜਾ ਰਹੇ ਹਨ। ਉਸ ਦਾ ਕਹਿਣਾ ਹੈ ਕਿ ਇਹ ਰੇਡੀਓ ਸਿਗਨਲ ਆਸਟਰੇਲੀਆ ਦੀ ਆਬਜ਼ਰਵੇਟਰੀ ਵਿੱਚ ਦੋ ਨਵੰਬਰ 2012 ਨੂੰ ਵੀ ਸੁਣੇ ਗਏ ਸਨ, ਪਰ ਵਿਸ਼ਾਲ ਗੱਜਰ ਨੇ ਜਿਨ੍ਹਾਂ ਰੇਡੀਓ ਸਿਗਨਲਸ ਦਾ ਪਤਾ ਲਾਇਆ ਹੈ, ਉਨ੍ਹਾਂ ਦੀ ਫ੍ਰੀਕਵੈਂਸੀ ਪਹਿਲਾਂ ਨਾਲੋਂ ਕਿਤੇ ਵਧ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਹ ਸਿਗਨਲ ਏਲੀਅਨਸ ਨੇ ਆਪਣੇ ਸਪੇਸ ਕਰਾਫਟ ਨੂੰ ਭੇਜੇ ਹਨ।