ਧਨੁਸ਼ ਦੀ ਝਲਕ ਵੀ ਹੋਵੇਗੀ ‘ਜੀਰੋ’ ਵਿੱਚ


ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ‘ਜੀਰੋ’ ਵਿੱਚ ਮਹਿਮਾਨ ਕਲਾਕਾਰਾਂ ਦੀ ਲਗਾਤਾਰ ਭਰਤੀ ਹੋ ਰਹੀ ਹੈ। ਸਲਮਾਨ ਖਾਨ ਉੱਤੇ ਬਹੁਤ ਸਮਾਂ ਪਹਿਲਾਂ ਇਸ ਫਿਲਮ ਲਈ ਇੱਕ ਗਾਣਾ ਫਿਲਮਾਇਆ ਜਾ ਚੁੱਕਾ ਸੀ। ਹਾਲ ਹੀ ਵਿੱਚ ਐਲਾਨ ਕੀਤਾ ਗਿਆ ਕਿ ‘ਜੀਰੋ’ ਦੀ ਮਹਿਮਾਨ ਭੂਮਿਕਾ ਵਿੱਚ ਆਰ ਮਾਧਵਨ ਅਤੇ ਜਿਮੀ ਸ਼ੇਰਗਿੱਲ ਵੀ ਹੋਣਗੇ। ‘ਜੀਰੋ’ ਦਾ ਨਿਰਦੇਸ਼ਨ ਕਰ ਰਹੇ ਆਨੰਦ ਐੱਲ ਰਾਏ ‘ਤਨੂ ਵੈਡਸ ਮਨੂ’ ਦੇ ਦੋਵਾਂ ਭਾਗਾਂ ਵਿੱਚ ਆਰ ਮਾਧਵਨ ਤੇ ਜਿਮੀ ਸ਼ੇਰਗਿੱਲ ਦੇ ਨਾਲ ਕੰਮ ਕਰ ਚੁੱਕੇ ਹਨ।
ਇਸੇ ਸਿਲਸਿਲੇ ਵਿੱਚ ਇੱਕ ਹੋਰ ਸੰਕੇਤ ਮਿਲ ਰਿਹਾ ਹੈ ਕਿ ਮਾਧਵਨ ਤੇ ਜਿਮੀ ਸ਼ੇਰਗਿੱਲ ਦੀ ਤਰ੍ਹਾਂ ਇਸ ਫਿਲਮ ਵਿੱਚ ਧਨੁਸ਼ ਦੀ ਵੀ ਝਲਕ ਹੋਵੇਗੀ। ਧਨੁਸ਼ ਪਹਿਲਾਂ ਆਨੰਦ ਐੱਲ ਰਾਏ ਦੇ ਨਾਲ ‘ਰਾਂਝਣਾ’ ਵਿੱਚ ਕੰਮ ਕਰ ਚੁੱਕੇ ਹਨ। ਇਨ੍ਹੀਂ ਦਿਨੀਂ ਆਨੰਦ ਐੱਲ ਰਾਏ ‘ਜੀਰੋ’ ਦੀ ਯੂਨਿਟ ਦੇ ਨਾਲ ਅਮਰੀਕਾ ਵਿੱਚ ਹਨ, ਜਿੱਥੇ ਜਲਦੀ ਹੀ ਫਿਲਮ ਦਾ ਨਵਾਂ ਸ਼ਡਿਊਲ ਸ਼ੁਰੂ ਹੋਣ ਜਾ ਰਿਹਾ ਹੈ। ਸ਼ਾਹਰੁਖ ਖਾਨ ਜਲਦ ਹੀ ਇਸ ਵਿੱਚ ਹਿੱਸਾ ਲੈਣ ਲਈ ਅਮਰੀਕਾ ਰਵਾਨਾ ਹੋ ਰਹੇ ਹਨ। ਸ਼ਾਹਰੁਖ ਖਾਨ ਦੇ ਨਾਲ ਉਥੇ ਕੈਟਰੀਨਾ ਕੈਫ ਅਤੇ ਅਨੁਸ਼ਕਾ ਸ਼ਰਮਾ ਵੀ ਸ਼ਡਿਊਲ ਵਿੱਚ ਹਿੱਸਾ ਲੈਣਗੀਆਂ। ਇਹ ਫਿਲਮ ਇਸੇ ਸਾਲ 21 ਦਸੰਬਰ ਨੂੰ ਰਿਲੀਜ਼ ਹੋਵੇਗੀ।