‘ਦੰਗਲ’ ਵਿੱਚ ਆਮਿਰ ਖਾਨ ਫਾਤਿਮਾ ਦੇ ਪਿਤਾ ਬਣੇ, ‘ਠੱਗਸ…` ਵਿੱਚ ਰੋਮਾਂਸ ਕਰਨਗੇ

fatima and aamir
ਆਮਿਰ ਖਾਨ ਦੀ ਅਗਲੀ ਫਿਲਮ ‘ਠੱਗਸ ਆਫ ਹਿੰਦੋਸਤਾਨ’ ਬੀਤੇ ਕੁਝ ਸਮੇਂ ਤੋਂ ਚਰਚਾ ਵਿੱਚ ਹੈ। ਇੱਕ ਤਾਂ ਇਸ ਫਿਲਮ ਵਿੱਚ ਅਮਿਤਾਭ ਬੱਚਨ ਅਤੇ ਆਮਿਰ ਖਾਨ ਪਹਿਲੀ ਵਾਰ ਇਕੱਠੇ ਨਜ਼ਰ ਆਉਣ ਵਾਲੇ ਹਨ। ਚਰਚਾ ਵਿੱਚ ਰਹਿਣ ਦੀ ਦੂਸਰੀ ਵਜ੍ਹਾ ਇਸ ਫਿਲਮ ਦੀ ਹੀਰੋਇਨ ਹੈ। ਦੱਸਣਾ ਬਣਦਾ ਹੈ, ‘ਦੰਗਲ’ ਵਿੱਚ ਆਮਿਰ ਖਾਨ ਦੀ ਬੇਟੀ ਦਾ ਕਿਰਦਾਰ ਨਿਭਾ ਚੁੱਕੀ ਬਾਲੀਵੁੱਡ ਅਭਿਨੇਤਰੀ ਫਾਤਿਮਾ ਸਨਾ ਸ਼ੇਖ ਇਸ ਫਿਲਮ ਵਿੱਚ ਆਮਿਰ ਦੇ ਆਪੋਜ਼ਿਟ ਲੀਡ ਰੋਲ ਵਿੱਚ ਨਜ਼ਰ ਆਏਗੀ। ਜਦ ਤੋਂ ਇਹ ਤੈਅ ਹੋਇਆ ਕਿ ‘ਠੱਗਸ ਆਫ ਹਿੰਦੋਸਤਾਨ’ ਵਿੱਚ ਆਮਿਰ ਫਾਤਿਮਾ ਦੇ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ, ਉਦੋਂ ਤੋਂ ਸੋਸ਼ਲ ਮੀਡੀਆ ‘ਤੇ ਕਾਫੀ ਹਲਚਲ ਹੈ।
ਇਸ ਬਾਰੇ ਫਾਤਿਮਾ ਨੇ ਕਿਹਾ, ‘‘ਮੈਨੂੰ ਪਤਾ ਸੀ ਕਿ ਲੋਕ ਕੁਝ ਅਜਿਹੇ ਸੋਚਣਗੇ। ਮੈਂ ਕਲਾਕਾਰ ਹਾਂ। ਮੰਨ ਲਓ ਕਿ ਜੇ ਮੈਂ ‘ਦੰਗਲ’ ਵਿੱਚ ਕੰਮ ਨਾ ਕੀਤਾ ਹੁੰਦਾ ਅਤੇ ਮੈਨੂੰ ਇਹ ਫਿਲਮ ਪਹਿਲਾਂ ਆਫਰ ਹੋਈ ਹੁੰਦੀ ਤਾਂ ਕੀ ਮੈਂ ਇਸ ਨਾ ਨੂੰ ਕਰਦੀ। ਜੇ ਅੱਜ ਮੇਰੇ ਤੋਂ ਪੁੱਛਿਆ ਜਾਏ ਕਿ ਕੀ ਮੈਂ ਸ਼ਾਹਰੁਖ ਖਾਨ ਨਾਲ ਫਿਲਮ ਕਰਾਂਗੀ ਤਾਂ ਮੈਂ ਝੱਟ ਹਾਂ ਬੋਲ ਦਿਆਂਗੀ। ਜਿਨ੍ਹਾਂ ਨੂੰ ਦੇਖ ਦੇਖ ਕੇ ਤੁਸੀਂ ਵੱਡੇ ਹੋਏ ਹੋਵੋ, ਉਨ੍ਹਾਂ ਨਾਲ ਕੰਮ ਕਰਨ ਤੋਂ ਕਿਵੇਂ ਮਨ੍ਹਾ ਕੀਤਾ ਜਾ ਸਕਦਾ ਹੈ। ਬੇਸ਼ੱਕ ਮੈਂ ਆਮਿਰ ਸਰ ਦੀ ਬੇਟੀ ਦੀ ਰੋਲ ਅਦਾ ਕੀਤਾ ਹੈ, ਇਸ ਲਈ ਮੈਨੂੰ ਉਨ੍ਹਾਂ ਨਾਲ ਨਵੀਂ ਫਿਲਮ ਨਾ ਕਰਨ ਨੂੰ ਮਿਲੇ, ਇਹ ਸਹੀ ਨਹੀਂ ਹੈ।”
ਸੂਤਰਾਂ ਦੀ ਮੰਨੀਏ ਤਾਂ ਇੰਡਸਟਰੀ ਵਿੱਚ ਅਜਿਹਾ ਬਹੁਤ ਘੱਟ ਹੁੰਦਾ ਹੈ। ਬੈਕ-ਟੂ-ਬੈਕ ਫਿਲਮਾਂ ਵਿੱਚ ਤਾਂ ਬਿਲਕੁਲ ਵੀ ਨਹੀਂ। ਇਸ ਦੇ ਲਈ ਬਹੁਤ ਸਾਹਸ ਚਾਹੀਦਾ ਹੈ ਕਿ ਪਿਛਲੀ ਫਿਲਮ ਵਿੱਚ ਜਿਸ ਅਭਿਨੇਤਰੀ ਦੇ ਪਿਤਾ ਦਾ ਕਿਰਦਾਰ ਤੁਸੀਂ ਨਿਭਾਇਆ ਹੋਵੇ, ਉਸੇ ਦੇ ਨਾਲ ਅਗਲੀ ਹੀ ਫਿਲਮ ਵਿੱਚ ਤੁਸੀਂ ਰੋਮਾਂਸ ਕਰੋ। ਹੁਣ ਦੇਖਣਾ ਇਹ ਹੈ ਕਿ ਇਹ ਜੋੜੀ ਪਰਦੇ ‘ਤੇ ਕੀ ਕਮਾਲ ਕਰਦੀ ਹੈ।