‘ਦੰਗਲ’ ਤੋਂ ਬਾਅਦ ਬਿਨਾਂ ਸੋਚੇ ਸਮਝੇ ਕੋਈ ਕੰਮ ਹੱਥ ‘ਚ ਨਹੀਂ ਲੈਣਾ ਚਾਹੁੰਦੀ : ਸਾਕਸ਼ੀ ਤੰਵਰ

sakshi tanwar
ਅਦਾਕਾਰਾ ਸਾਕਸ਼ੀ ਤੰਵਰ ਦਾ ਕਹਿਣਾ ਹੈ ਕਿ ਆਪਣੀ ਪਿਛਲੀ ਫਿਲਮ ‘ਦੰਗਲ’ ਦੀ ਸਫਲਤਾ ਤੋਂ ਬਾਅਦ ਉਹ ਬਿਨਾਂ ਸੋਚੇ ਸਮਝੇ ਕੋਈ ਪ੍ਰੋਜੈਕਟ ਹੱਥ ਵਿੱਚ ਨਹੀਂ ਲੈਣਾ ਚਾਹੁੰਦੀ। ਅਦਾਕਾਰਾ ਨੂੰ ‘ਦੰਗਲ’ ਫਿਲਮ ਵਿੱਚ ਨਿਭਾਏ ਗਏ ਕਿਰਦਾਰ ਲਈ ਕਾਫੀ ਪ੍ਰਸ਼ੰਸਾ ਮਿਲੀ ਸੀ।
ਫਿਲਮ ਵਿੱਚ ਉਹ ਆਮਿਰ ਖਾਨ ਦੀ ਪਤਨੀ ਦੀ ਭੂਮਿਕਾ ਵਿੱਚ ਸੀ। ਜਦੋਂ ਅਦਾਕਾਰਾ ਤੋਂ ‘ਦੰਗਲ’ ਦੇ ਬਾਅਦ ਨਵੇਂ ਆਫਰ ਦੇ ਮਿਲਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੁਝ ਆਫਰ ਹਨ ਜਿਨ੍ਹਾਂ ‘ਤੇ ਮੈਂ ਵਿਚਾਰ ਕਰ ਰਹੀ ਹਾਂ, ਪਰ ਦੰਗਲ ਵਿੱਚ ਕੰਮ ਕਰਨ ਤੋਂ ਬਾਅਦ ਮੈਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕਰਨਾ ਚਾਹੁੰਦੀ, ਜੋ ਉਸ ਪ੍ਰਭਾਵ ਨੂੰ ਘੱਟ ਕਰ ਦੇਵੇ।