ਦੋ ਵਾਰ ਬੇਹੋਸ਼ ਹੋਣ ਦੇ ਬਾਵਜੂਦ ਕ੍ਰਿਤੀ ਨੇ ਜਾਰੀ ਰੱਖੀ ਸ਼ੂਟਿੰਗ

kriti sanon
ਅਭਿਨੇਤਰੀ ਕ੍ਰਿਤੀ ਖਰਬੰਦਾ ‘ਅਤਿਥੀ ਇਨ ਲੰਡਨ’ ਵਿੱਚ ਨਜ਼ਰ ਆ ਰਹੀ ਹੈ। ਫਿਲਹਾਲ ਉਹ ਇਲਾਹਾਬਾਦ ਵਿੱਚ ਰਤਨਾ ਸਿੰਘ ਦੀ ਫਿਲਮ ‘ਸ਼ਾਦੀ ਮੇਂ ਜ਼ਰੂਰ ਆਨਾ’ ਦੀ ਸ਼ੂਟਿੰਗ ਕਰ ਰਹੀ ਹੈ। ਇਸ ਫਿਲਮ ਵਿੱਚ ਕ੍ਰਿਤੀ ਦੇ ਨਾਲ ਰਾਜ ਕੁਮਾਰ ਰਾਓ ਨਜ਼ਰ ਆਉਣ ਵਾਲੇ ਹਨ।
ਮਿਲੀ ਜਾਣਕਾਰੀ ਅਨੁਸਾਰ ਸ਼ੂਟਿੰਗ ਦੌਰਾਨ ਕ੍ਰਿਤੀ ਖਰਬੰਦਾ ਹੀਟ ਸਟਰੋਕ ਦੇ ਕਾਰਨ ਸੈਟ ‘ਤੇ ਦੋ ਵਾਰ ਬੇਹੋਸ਼ ਹੋਗਈ। ਸ਼ੂਟਿੰਗ ਰੋਕਣ ਦੀ ਬਜਾਏ ਕ੍ਰਿਤੀ ਨੇ ਦਵਾਈ ਲੈ ਕੇ 10 ਮਿੰਟ ਦਾ ਬ੍ਰੇਕ ਲਿਆ ਅਤੇ ਫਿਰ ਤੋਂ ਸੈਟ ‘ਤੇ ਆ ਗਈ। ਦਰਅਸਲ ਜੋ ਸੀਨ ਫਿਲਮਾਇਆ ਜਾਣਾ ਸੀ, ਉਹ ਦਿਨ ਦੀ ਰੋਸ਼ਨੀ ਵਿੱਚ ਹੀ ਮੁਮਕਿਨ ਸੀ। ਇਸ ਲਈ ਕ੍ਰਿਤੀ ਨੇ ਦੋ ਵਾਰ ਬੇਹੋਸ਼ ਹੋਣ ਦੇ ਬਾਵਜੂਦ ਵੀ ਸ਼ੂਟਿੰਗ ਜਾਰੀ ਰੱਖੀ।