ਦੋ ਭਾਰਤੀਆਂ ਨੇ ਅਮਰੀਕਾ ਵਿੱਚ ਸਾਈਕਲ ਰੇਸ ਪੂਰੀ ਕਰਕੇ ਰਚਿਆ ਇਤਿਹਾਸ

race across america

ਮੁੰਬਈ, 26 ਜੂਨ  (ਪੋਸਟ ਬਿਊਰੋ)- ਲੈਫਟੀਨੈਂਟ ਕਰਨਲ ਸ੍ਰੀਨਿਵਾਸ ਗੋਕੁਲਨਾਥ ਨੇ 11 ਦਿਨ 18 ਘੰਟੇ 45 ਮਿੰਟ ਪਹਿਲਾਂ 4900 ਕਿਲੋਮੀਟਰ ਦੀ ਦੌੜ, ‘ਰੇਸ ਅਕਰੌਸ ਅਮਰੀਕਾ’ ਸ਼ੁਰੂ ਕੀਤੀ ਸੀ। ਅੱਜ ਉਸ ਨੇ ਦੁਨੀਆਂ ਦੀ ਸਭ ਤੋਂ ਮੁਸ਼ਕਿਲ ਦੌੜ ਨੂੰ ਪੂਰਾ ਕਰਕੇ ਪਹਿਲਾ ਭਾਰਤੀ ਹੋਣ ਦਾ ਮਾਣ ਹਾਸਲ ਕਰ ਲਿਆ। ਇਸ ਨਾਲ ਭਾਰਤੀਆਂ ਨੇ ਵਿਸ਼ਵ ਪੱੱਧਰ ਉੱਤੇ ਜ਼ੋਖਮ ਭਰਪੂਰ ਸਾਹਸੀ ਸਾਈਕਲਿੰਗ ਵਿੱਚ ਹਿੱਸਾ ਲੈ ਕੇ ਆਪਣੀ ਪਛਾਣ ਛੱਡੀ ਹੈ।

ਇਸ ਤੋਂ ਇਲਾਵਾ ਇੱਕ ਹੋਰ ਭਾਰਤੀ ਮਹਾਰਾਸ਼ਟਰ ਦੇ ਡਾਕਟਰ ਅਮਿਤ ਸਮਰੱਥ ਵੀ ਉਨ੍ਹਾਂ ਦੀ ਤਰ੍ਹਾਂ ਹੀ ਅੱਜ ਅੱਧੀ ਰਾਤ ਨੂੰ ਅਮਰੀਕਾ ਦੇ ਐਨਾਪੌਲਿਸ਼ ਵਿੱਚ ਫਿਨਿਸ਼ ਲਾਈਨ ਉੱਤੇ ਪਹੁੰਚ ਜਾਣਗੇ। 9 ਪੁਰਸ਼ਾਂ ਨੇ ਰੇਸ ਪੂਰੀ ਕੀਤੀ ਅਤੇ ਗੋਕੁਲਨਾਥ ਸੱਤਵੇਂ ਸਥਾਨ ਉੱਤੇ ਰਹੇ। ਦੂਜੇ ਭਾਰਤੀ ਸਮਰੱਥ ਅੱਠਵੇਂ ਸਥਾਨ ਉੱਤੇ ਰਹਿਣਗੇ। ਰੇਸ ਕ੍ਰਿਸਟੋਫ ਸਟਰਾਸਰ ਨੇ ਜਿੱਤੀ। ਗੋਕੁਲ ਨਾਥ ਦੇ ਜ਼ੱਦੀ ਸ਼ਹਿਰ ਦੀ ‘ਟੀਮ ਸਹਯਾਦਰੀ ਸਾਈਕਲਿਸਟ’ ਨੇ ਚਾਰ ਪੁਰਸ਼ ਵਰਗ ਦੀ ਰੇਸ ਅੱਜ ਅੱਠ ਦਿਨ ਅਤੇ 10 ਘੰਟੇ ਵਿੱਚ ਪੂਰੀ ਕੀਤੀ। ਇਹ ਰੇਸ ਟੂਰ ਡਿ ਫਰਾਂਸ ਤੋਂ ਅਲੱਗ ਹੁੰਦੀ ਹੈ। ਇਸ ਵਿੱਚ ਘੜੀ ਲਗਾਤਾਰ ਚੱਲਦੀ ਰਹਿੰਦੀ ਹੈ ਅਤੇ ਹਰ ਸਾਈਕਲਿਸਟ ਨੂੰ ਰੋਜ਼ਾਨਾ 400 ਕਿਲੋਮੀਟਰ ਦੂਰੀ ਤੈਅ ਕਰਨੀ ਪੈਂਦੀ ਹੈ। ਉਹ ਦਿਨ ਵਿੱਚ ਕੁੱਝ ਹੀ ਘੰਟੇ ਆਰਾਮ ਕਰ ਸਕਦਾ ਹੈ।
ਇਸ ਤਰ੍ਹਾਂ ਸਾਈਕਲਿਸਟਾਂ ਦੀ ਥਕਾਵਟ ਵੀ ਦੂਰ ਨਹੀ ਹੁੰਦੀ। ਲੈਫਟੀਨੈੱਟ ਕਰਨਲ ਗੋਕੁਲ ਨਾਥ ਨੇ ਫਿਨਿਸ਼ ਲਾਈਨ ਉੱਤੇ ਕਿਹਾ, ਉਹ ਰਾਹਤ ਮਹਿਸੂਸ ਕਰ ਰਿਹਾ ਹੈ। ਮੈਂ ਅਜੇ ਇਸ ਅਹਿਸਾਸ ਵਿੱਚੋਂ ਹੀ ਗੁਜ਼ਰ ਰਿਹਾ ਹਾਂ।