ਦੋ ਜਥੇਬੰਦੀਆਂ ਦੇ ਸਹਿਯੋਗ ਨਾਲ ਲਾਈਫ ਸਰਟੀਫਿਕੇਟ ਬਣਾਏ

(ਬਰੈਂਪਟਨ/ਬਾਸੀ ਹਰਚੰਦ) ਭਾਰਤ ਵਿਚੋਂ ਆਏ ਅਨੇਕਾਂ ਰੀਟਾਇਰਡ ਕਰਮਚਾਰੀਆਂ ਨੂੰ ਆਪਣੀ ਲਾਈਫ ਦੇ ਜਿੰਦਾ ਹੋਣ ਦੇ ਪਰਮਾਣ ਪੱਤਰ ਨਵੰਬਰ ਮਹੀਨੇ ਭੇਜਣੇ ਹੁੰਦੇ ਹਨ। ਪੰਜਬੀ ਸੱਭਿਆਚਾਰ ਮੰਚ ਅਤੇ ਕੈਸੀ ਕੈਂਬਲ ਸੀਨੀਅਰਜ਼ ਕਲੱਬ ਦੇ ਸਹਿਯੋਗ ਨਾਲ ਬੀਬੀ ਮਨਿੰਦਰ ਕੌਰ ਕਮਿਸ਼ਨਰ ਆਫਓਥ ਦਾ 13 ਨਵੰਬਰ ਨੂੰ ਕੈਂਪ ਲਗਵਾ ਕੇ ਮੁਫਤ ਲਾਈਫ ਸਰਟੀਫਿਕੇਟ ਬਣਾ ਕੇ ਦੇਣ ਦੀ ਸਲਾਹੁਣਯੋਗ ਸੇਵਾ ਕੀਤੀ। ਬਜ਼ੁਰਗਾਂ ਲਈ ਚਾਹ ਸਨੈਕਸ ਦਾ ਪ੍ਰਬੰਧ ਕੈਸੀਕੈਂਬਲ ਸੀਨੀਅਰਜ਼ ਕਲੱਬ ਨੇ ਕੀਤਾ। ਪਹਿਲਾਂ ਆਇਆ ਪਹਿਲਾਂ ਸੇਵਾ ਦਾ ਫਾਰਮੂਲਾ ਵਰਤਿਆ ਗਿਆ। ਦਸ ਦਸ ਆਦਮੀ/ ਔਰਤਾਂ ਨੂੰ ਕੁਰਸੀਆਂ ਤੇ ਬਿਠਾ ਕੇ ਵਾਰੀ ਵਾਰੀ ਸੇਵਾ ਦਿਤੀ ਗਈ। ਪਰ ਫਿਰ ਵੀ ਅਤਿ ਲੋੜਵੰਦ ਸਰੀਰਕ ਤੌਰ ਤੇ ਕਮਜ਼ੌਰ ਲੋਕਾਂ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਮੈਂਬਰਾਂ ਨੇ ਚਾਹ ਪਾਣੀ ਪੀਤਾ। ਸਰਟੀਫਿਕੇਟ ਲੈ ਕੇ ਅਸੀਸਾਂ ਦਿੰਦੇ ਗਏ। ਬਜ਼ੁਰਗਾਂ ਨੂੰ ਲੈ ਕੇ ਆਏ ਮੈਂਬਰਾਂ ਨੇ ਬਹੁਤ ਸਹਿਯੋਗ ਕੀਤਾ ਅਤੇ ਪ੍ਰੋਗਰਾਮ ਤੋਂ ਅਤਿ ਸੰਤੁਸ਼ਟ ਗਏ। ਕੋਈ ਇੱਕ ਆਦਮੀ ਨੇ ਵੀ ਗਿਲਾ ਨਹੀਂ ਕੀਤਾ। ਜਿਥੇ ਲੋਕਾਂ ਮੰਚ ਅਤੇ ਕੈਸੀ ਕੈਂਬਲ ਕਲੱਬ ਦਾ ਧੰਨਵਾਦ ਕੀਤਾ ਉਥੇ ਬੀਬੀ ਮਨਿੰਦਰ ਕੌਰ ਕਮਿਸ਼ਨਰ ਆਫ ਓਥ ਦਾ ਅਤਿ ਧੰਨਵਾਦ ਕੀਤਾ। ਪੰਜਾਬੀ ਸੱਅਿਾਚਾਰ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ, ਸੁਭਾਸ਼ ਚੰਰਦ ਖੁਰਮੀ ਪ੍ਰਧਾਨ ਕੈਸੀਂ ਕੈਂਬਲ, ਹਰਚੰਦ ਸਿੰਘ ਬਾਸੀ, ਸਰਜਿੰਦਰ ਸਿੰਘ ਰਣੀਆਂ, ਜਰਨੈਲ ਸਿੰਘ ਅਚਰਵਾਲ, ਕਾ: ਸੁਖਦੇਵ ਸਿੰਘ ਧਾਲੀਵਾਲ ਆਦਿ ਦੇ ਯਤਨਾਂ ਸਦਕਾ ਸੇਵਾ ਦਿਤੀ ਗਈ। ਇਥੇ ਬੋਲਦਿਆਂ ਬਲਦੇਵ ਸਿੰਘ ਸਹਿਦੇਵ ਨੇ ਦੱਸਿਆ ਕਿ ਪੰਜਾਬੀ ਸੱਭਿਆਚਾਰ ਮੰਚ ਅਤ ਇੰਟਰਨੈਸ਼ਨਲ ਸੀਨੀਅਰਜ਼ ਕੱਲਬ ਵੱਲੋਂ 18 ਨਵੰਬਰ ਦਿਨ ਸ਼ਨਿਚਰਵਾਰ ਨੂੰ 12-00ਵਜੇ ਤੋਂ4-00 ਵਜੇ ਤੱਕ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਸਾਊਥ ਫਲੈਚਰ ਲਾਇਬ੍ਰੇਰੀ ਵਿਖੈ (ਮਕਲਾਗਣ ਅਤੇ ਰੇਅਲਾਸਨ ਇੰਟਰਸੈਕਸ਼ਨ) ਮਨਾਇਆ ਜਾ ਰਿਹਾ ਹੈ ਸੱਭ ਪ੍ਰਗਤੀਸ਼ੀਲ ਬੁਧੀਜੀਵੀਆਂ ਅਤੇ ਜਨ ਸਧਾਰਨ ਲੋਕਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ।