ਦੋਸਤੀ ਬਹੁਤ ਅਨਮੋਲ : ਨੇਹਾ ਧੂਪੀਆ

neha dhupia
ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਨੂੰ ਫਿਲਮ ਨਗਰੀ ਵਿੱਚ ਆਪਣੀ ਮੌਜੂਦਾ ਸਥਿਤੀ ਬਾਰੇ ਕੋਈ ਗਿਲਾ ਸ਼ਿਕਵਾ ਨਹੀਂ ਹੈ। ਉਸ ਨੂੰ ਇਸ ਗੱਲ ਦਾ ਕੋਈ ਦੁੱਖ ਜਾਂ ਅਫਸੋਸ ਨਹੀਂ ਹੈ ਕਿ ਬਿਹਤਰ ਫਿਲਮਾਂ ਕਰਨ ਦੇ ਬਾਵਜੂਦ ਉਸ ਨੂੰ ਅੱਜ ਇੱਕ ‘ਏ’ ਗ੍ਰੇਡ ਦੀ ਅਦਾਕਾਰਾ ਦਾ ਹਾਸਲ ਨਹੀਂ ਹੋ ਸਕਿਆ। ਉਸ ਦਾ ਮੰਨਣਾ ਹੈ ਕਿ ਫਿਲਮ ਨਗਰੀ ਵਿੱਚ ਹਰ ਕਿਸੇ ਦੀ ਕਿਸਮਤ ਬੁਲੰਦ ਨਹੀਂ ਹੁੰਦੀ। ਕੁਝ ਹੀਰੋਇਨਾਂ ਜ਼ਰੂਰ ਇਸ ਫਿਲਮ ਨਗਰੀ ਵਿੱਚ ਕਿਸਮਤ ਲੈ ਕੇ ਆਈਆਂ ਹਨ। ਵਿੱਚ-ਵਿੱਚ ਨੇਹਾ ਵੱਡੇ ਪਰਦੇ ‘ਤੇ ਆਪਣੀ ਮੌਜੂਦਗੀ ਦਰਜ ਕਰਾਉਂਦੀ ਰਹੀ ਹੈ। ਪਿਛਲੇ ਦਿਨੀਂ ਜਿੱਥੇ ਉਸ ਨੂੰ ‘ਮਾਇਆ, ਮੋਹ, ਮਨੀ’ ਅਤੇ ‘ਹਿੰਦੀ ਮੀਡੀਅਮ’ ਵਰਗੀਆਂ ਫਿਲਮਾਂ ‘ਚ ਦੇਖਿਆ ਗਿਆ, ਉਥੇ ਹੁਣ ਉਹ ‘ਤੁਮਹਾਰੀ ਸੁਲੂ’ ਵਿੱਚ ਨਜ਼ਰ ਆਉਣ ਵਾਲੀ ਹੈ। ਪੇਸ਼ ਹੈ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਬਿਹਤਰ ਫਿਲਮਾਂ ਕਰਨ ਦੇ ਬਾਵਜੂਦ ਅੱਜ ਤੁਸੀਂ ਇੱਕ ਤਰ੍ਹਾਂ ਵਿਹਲੇ ਬੈਠੇ ਹੋ। ਕੀ ਕਹੋਗੇ?
– ਅਜਿਹਾ ਤੁਹਾਨੂੰ ਕਿਸ ਨੇ ਕਹਿ ਦਿੱਤਾ ਕਿ ਮੈਂ ਬੇਕਾਰ ਬੈਠੀ ਹਾਂ। ਜੇ ਕੁਝ ਕਲਾਕਾਰ ਮੁੱਖ ਧਾਰਾ ਦੀਆਂ ਫਿਲਮਾਂ ‘ਚ ਕੰਮ ਨਹੀਂ ਕਰ ਰਹੇ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਕੋਲ ਕਰਨ ਲਈ ਕੋਈ ਕੰਮ ਨਹੀਂ ਹੈ। ਮੇਰਾ ਤਾਂ ਮੰਨਣਾ ਹੈ ਕਿ ਅਜਿਹੇ ਸਾਰੇ ਕਲਾਕਾਰ ਹੋਰ ਕੰਮਾਂ ਵਿੱਚ ਬਿਜ਼ੀ ਹਨ, ਜਿਸ ਵਿੱਚ ਉਨ੍ਹਾਂ ਦਾ ਖੁਦ ਦਾ ਕਾਰੋਬਾਰ ਅਤੇ ਟੀ ਵੀ ਵਿਗਿਆਪਨ ਸ਼ਾਮਲ ਹਨ। ਮੈਂ ਖੁਦ ਬਿਜ਼ੀ ਹਾਂ।
* …ਤਾਂ ਕੀ ਤੁਸੀਂ ਇਸ ਗੱਲ ਨਾਲ ਸਹਿਮਤੀ ਰੱਖਦੇ ਹੋ ਕਿ ਬਿਹਤਰ ਫਿਲਮਾਂ ਕਰਨ ਦੇ ਬਾਵਜੂਦ ਤੁਹਾਨੂੰ ਘੱਟ ਫਿਲਮਾਂ ਮਿਲੀਆਂ?
-ਹਾਂ, ਤੁਸੀਂ ਅਜਿਹਾ ਕਹਿ ਸਕਦੇ ਹੋ। ਦਰਅਸਲ ਮੇਰਾ ਮੰਨਣਾ ਹੈ ਕਿ ਸਾਡੇ ਵਰਗੇ ਆਰਟਿਸਟ ਨੰ ਕਿਸਮਤ ਦੇ ਭਰੋਸੇ ਨਾ ਬੈਠ ਕੇ ਹਾਰਡ ਵਰਕ ਕਰਨਾ ਪੈਂਦਾ ਹੈ, ਜੋ ਕਈ ਲੋਕਾਂ ਨੂੰ ਨਹੀਂ ਕਰਨਾ ਪੈਂਦਾ। ਇਹ ਗੱਲ ਹੋਰ ਹੈ ਕਿ ਕੰਮ ਸਾਨੂੰ ਘੱਟ ਹੀ ਮਿਲਦਾ ਹੈ। ਪਾਇਰੇਸੀ ਨੇ ਫਿਲਮ ਨਗਰੀ ਦੇ ਨਾਲ ਆਰਟਿਸਟਸ ਦੇ ਐਕਟਿੰਗ ਟੇਲੈਂਟ ਨੂੰ ਵੀ ਨੁਕਸਾਨ ਪਹੁੰਚਾਇਆ ਹੈ।
* ਬਾਲੀਵੁੱਡ ਦੀਆਂ ਫਿਲਮਾਂ ਨੂੰ ਛੋਟੀਆਂ ਜਾਂ ਵੱਡੀਆਂ ਦੇ ਖਾਕੇ ਵਿੱਚ ਫਿੱਟ ਕੀਤਾ ਜਾਂਦਾ ਹੈ। ਇਹ ਕਿੱਥੋਂ ਤੱਕ ਸਹੀ ਹੈ?
– ਮੈਂ ਅਜਿਹਾ ਨਹੀਂ ਮੰਨਦੀ, ਕਿਉਂਕਿ ਬਾਲੀਵੁੱਡ ਵਿੱਚ ਫਿਲਮਾਂ ਛੋਟੀਆਂ ਜਾਂ ਵੱਡੀਆਂ ਨਹੀਂ ਹੁੰਦੀਆਂ, ਉਹ ਜ਼ਿੰਦਗੀ ਲਈ ਵੀ ਇੱਕ ਸਬਕ ਹੁੰਦੀਆਂ ਹਨ, ਜੋ ਤੁਹਾਨੂੰ ਨੈਗੇਟਿਵ ਅਤੇ ਪਾਜ਼ੇਟਿਵ ਦੋਵੇਂ ਅਹਿਸਾਸ ਨਾਲ ਰੂ ਬ ਰੂ ਕਰਾਉਂਦੀਆਂ ਹਨ।
* ਵਿਦਿਆ ਬਾਲਨ ਦੀ ਆਉਣ ਵਾਲੀ ਫਿਲਮ ‘ਤੁਮਹਾਰੀ ਸੁਲੂ’ ਵਿੱਚ ਤੁਸੀਂ ਕੀ ਰੋਲ ਨਿਭਾ ਰਹੇ ਹੋ?
– ‘ਤੁਮਹਾਰੀ ਸੁਲੂ’ ਵਿੱਚ ਮੈਂ ਵਿਦਿਆ ਬਾਲਨ ਦੀ ਬੌਸ ਦਾ ਕਿਰਦਾਰ ਨਿਭਾ ਰਹੀ ਹਾਂ। ਦਰਅਸਲ ਇਸ ਵਿੱਚ ਵਿਦਿਆ ਇੱਕ ਅਜਿਹੀ ਹਾਊਸ ਵਾਈਫ ਦਾ ਕਿਰਦਾਰ ਨਿਭਾ ਰਹੀ ਹੈ, ਜਿਸ ਨੂੰ ਇੱਕ ਦੇਰ ਰਾਤ ਦੇ ਰੇਡੀਓ ਸ਼ੋਅ ਦੀ ਐਂਕਰਿੰਗ ਕਰਨ ਦਾ ਮੌਕਾ ਮਿਲ ਜਾਂਦਾ ਹੈ। ਵਿਦਿਆ ਦੇ ਨਾਲ-ਨਾਲ ਇਸ ਰੇਡੀਓ ਸਟੇਸ਼ਨ ‘ਤੇ ਵਿਦਿਆ ਦੀ ਬੌਸ ਦਾ ਵੀ ਇੱਕ ਮਜ਼ਬੂਤ ਕਿਰਦਾਰ ਹੈ, ਜਿਸ ਨੂੰ ਮੈਂ ਨਿਭਾ ਰਹੀ ਹਾਂ। ਫਿਲਮ ਦਾ ਨਿਰਦੇਸ਼ਨ ਸੁਰੇਸ਼ ਤਿ੍ਰਵੇਣੀ ਕਰ ਰਹੇ ਹਨ।
* ਸੁਣਨ ਵਿੱਚ ਆਇਆ ਹੈ ਕਿ ‘ਤੁਮਹਾਰੀ ਸੁਲੂ’ ਵਿੱਚ ਸ੍ਰੀਦੇਵੀ ਦੇ ਹਿੱਟ ਗਾਣੇ ਨੂੰ ਵੀ ਸ਼ਾਮਲ ਕੀਤਾ ਗਿਆ ਹੈ?
– ਹਾਂ, ‘ਤੁਮਹਾਰੀ ਸੁਲੂ’ ਵਿੱਚ ਸ੍ਰੀਦੇਵੀ ਦੀ ਸੁਪਰਹਿੱਟ ਫਿਲਮ ‘ਮਿਸਟਰ ਇੰਡੀਆ’ ਦੇ ਸੁਪਰਹਿੱਟ ਗਾਣੇ ‘ਹਵਾ ਹਵਾਈ’ ਨੂੰ ਸ਼ਾਮਲ ਕੀਤਾ ਗਿਆ ਅਤੇ ਫਿਲਮ ਲਈ ਟ੍ਰਿਬਿਊਟ ਵਾਂਗ ਪੇਸ਼ ਕੀਤਾ ਜਾਵੇਗਾ। ਇਸ ਗਾਣੇ ‘ਤੇ ਮੈਂ, ਮਲਿਸ਼ਕਾ ਅਤੇ ਵਿਸ਼ ਨੇ ਇਕੱਠੇ ਪ੍ਰਫਾਰਮ ਕੀਤਾ ਹੈ।