ਦੇਸ਼-ਵਿਦੇਸ਼ ਵਿਚ ਵਸਦੇ ਪੰਜਾਬੀਆਂ ਲਈ ਵੱਡਾ ਝਟਕਾ: ਏਅਰ ਇੰਡੀਆ ਵੱਲੋਂ ਦਿੱਲੀ-ਅੰਮ੍ਰਿਤਸਰ ਉਡਾਣ 12 ਜੁਲਾਈ ਤੋਂ 30 ਸਤੰਬਰ ਤੱਕ ਮੁਅੱਤਲ

ਪੰਜਾਬ ਅਤੇ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੂੰ ਏਅਰ ਇੰਡੀਆ ਵੱਲੋਂ ਇਕ ਵੱਡਾ ਝਟਕਾ ਦਿੱਤਾ ਜਾ ਰਿਹਾ ਹੈ। ਏਅਰ ਇੰਡੀਆ ਨੇ ਸਵੇਰ ਵੇਲੇ ਚਲਦੀ ਦਿੱਲੀ-ਅੰਮ੍ਰਿਤਸਰ-ਦਿੱਲੀ ਉਡਾਣ ਨੂੰ 12 ਜੁਲਾਈ ਤੋਂ 30 ਸਤੰਬਰ 2018 ਤੱਕ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਅਤੇ ਫਲਾਈ ਅੰਮ੍ਰਿਤਸਰ ਮੁਹਿੰਮ ਦੇ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਇਸ ਸੰਬੰਧੀ ਜਾਣਕਾਰੀ ਦੇਂਦੇ ਹੋਏ ਕਿਹਾ ਕਿ ਏਅਰ ਇੰਡੀਆ ਦੁਆਰਾ ਹਾਲੇ ਤੱਕ ਆਪਣੀ ਵੈੱਬਸਾਈਟ ਫ਼#39;ਤੇ ਕੋਈ ਕਾਰਨ ਨਹੀਂ ਦਿੱਤਾ ਗਿਆ ਹੈ, ਪਰ ਫਲਾਈਟ ਦੀ ਬੁਕਿੰਗ ਹੁਣ ਉਪਲਬਧ ਨਹੀਂ ਹੈ। ਪਿਛਲੇ ਹਫਤੇ, ਏਅਰਲਾਈਨ ਨੇ ਹੱਜ ਦੀਆਂ ਉਡਾਣਾਂ ਲਈ ਹਵਾਈ ਜਹਾਜ਼ ਉਪਲਬਧ ਕਰਾਉਣ ਲਈ ਚੰਡੀਗੜ – ਬੈਂਕਾਕ ਫਲਾਈਟ ਦੀ ਬੁਕਿੰਗ ਨੂੰ ਵੀ ਮੁਅੱਤਲ ਕਰ ਦਿੱਤਾ ਸੀ। ਇਹ ਫੈਸਲਾ ਸਵੇਰ ਵੇਲੇ ਦੇ ਯਾਤਰੀਆਂ ਲਈ ਕਾਫੀ ਮੁਸ਼ਕਲਾਂ ਪੈਦਾ ਕਰੇਗਾ। ਵੱਖ-ਵੱਖ ਮੁਲਕਾਂ ਤੋਂ ਏਅਰ- ਇੰਡੀਆਂ ਤੇ ਹੋਰ ਵੱਖ-ਵੱਖ ਏਅਰਲਾਈਨਾਂ ਜਿਵੇਂ ਕਿ ਯੁਨਾਈਟੇਡ, ਲੁਫਥਾਂਸਾ, ਏਅਰ ਕੈਨੇਡਾ ਆਦਿ ਰਾਹੀਂ ਦਿੱਲੀ ਪਹੁੰਚਣ ਵਾਲੇ ਅੰਤਰਰਾਸ਼ਟਰੀ ਯਾਤਰੂ ਅੰਮ੍ਰਿਤਸਰ ਪਹੁੰਚਣ ਲਈ ਏਅਰ ਇੰਡੀਆਂ ਦੀ ਉਡਾਣ ਏਆਈ453 ਦੀ ਉਡਾਣ ਦਿੱਲੀ ਤੋਂ ਸਵੇਰੇ 5 ਵਜੇ ਲੈਂਦੇ ਹਨ ਜੋ ਸਵੇਰੇ 6:15 ਵਜੇ ਅੰਮ੍ਰਿਤਸਰ ਪਹੁਲਚਦੀ ਹੈ ਹੁਣ ਉਹ ਇਹ ੳਡਾਣ ਲੈ ਨਹੀਂ ਸਕਣਗੇ। ਉਹਨਾਂ ਨੂੰ ਪੰਜਾਬ ਆਉਣ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਏਸੇ ਤਰਾਂ੍ਹ ਯਾਤਰੂ ਅੰਮ੍ਰਿਤਸਰ ਤੋਂ ਦਿੱਲੀ ਲਈ ਵਾਪਸੀ ਦੀ ਉਡਾਣ ਏਆਈ454 ਰਾਹੀਂ ਸਵੇਰੇ 6:50 ਵਜੇ ਅੰਮਿਤਸਰ ਤੋਂ ਰਵਾਨਾ ਹੋ ਕੇ ਸਵੇਰੇ 7:55 ਵਜੇ ਦਿੱਲੀ ਮਹੁੰਚਦੇ
ਹਨ ਨੂੰ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਮੰਚ ਆਗੂ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਤੇ ਰਾਜ ਸਭਾ ਮੰਂਬਰ ਸ਼੍ਰੀ ਸ਼ਵੇਤ ਮਲਿਕ, ਅੰਮ੍ਰਿਤਸਰ ਦੇ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਅਤੇ ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਨੂੰ ਪੱਤਰ ਲਿਖ ਕੇ ਤੇ ਟਵੀਟ ਕਰਕੇ ਮੰਗ ਕੀਤੇ ਹੈ ਕਿ ਉਹ ਇਸ ਸੰਬੰਧੀ ਕੇਂਦਰੀ ਸ਼ਹਿਰੀ ਹਵਾਬਾਜੀ ਮੰਤਰਾਲੇ ਨਾਲ ਗਲਬਾਤ ਕਰਨ ਕਿ ਏਅਰ ਇੰਡੀਆ ਇਸ ਫਲਾਈਟ ਦੀ ਬਜਾਏ ਕਿਸੇ ਹੋਰ ਸੈਕਟਰ ਤੇ ਘਾਟੇ ਵਿਚ ਚਲ ਰਹੀਆਂ ਉਡਾਣ ਨੂੰ ਮੁਅੱਤਕ ਕਰਕੇ ਹਵਾਈ ਜਹਾਜ਼ ਦੀ ਵਰਤੋਂ ਕਰ ਸਕੇ। ਅੰਮ੍ਰਿਤਸਰ-ਦਿੱਲੀ ਵਿਚਕਾਰ ਇਹ ਉਡਾਣ ਵਿਚ 90 ਫੀਸਦੀ ਤੋਂ ਵੱਧ ਯਾਤਰੀਆਂ ਨਾਲ ਭਰੀ ਹੁੰਦੀ ਹੈ। ਇਸ ਫਲਾਈਟ ਨੂੰ ਰੱਦ ਕਰਨ ਨਾਲ ਯੂਰਪ, ਉੱਤਰੀ ਅਮਰੀਕਾ ਅਤੇ ਦੂਜੇ ਦੇਸ਼ਾਂ ਵਿਚ ਵਸਣ ਵਾਲੇ ਪੰਜਾਬੀ ਭਾਈਚਾਰੇ ਉੱਤੇ ਬੁਰਾ ਅਸਰ ਪਵੇਗਾ। ਪੰਜਾਬੀਆਂ ਅੰਮ੍ਰਿਤਸਰ ਤੋਂ ਘਰੇਲੂ ਅਤੇ ਅੰਤਰਰਾਸ਼ਟਰੀ ਸਥਾਨਾਂ ਫ਼#39;ਤੇ ਜਾਣਾ ਬਹੁਤ ਮੁਸ਼ਕਲ ਹੋਵੇਗਾ ਅਤੇ ਸਮੇਂ ਤੇ ਪੈਸੇ ਦਾ ਭਾਰੀ ਨੁਕਸਾਨ ਹੋਵੇਗਾ।
ਗੁਮਟਾਲਾ ਨੇ ਕਿਹਾ ਕਿ ਇਕ ਪਾਸੇ ਤਾਂ ਸਾਡੇ ਸੰਸਦ ਮੈਂਬਰ ਅੰਮ੍ਰਿਤਸਰ ਤੋਂ ਏਅਰ ਇੰਡੀਆਂ ਦੀਆਂ ਹੋਰ ਉਡਾਣਾਂ ਸ਼ੁਰੂ ਕਰਨ ਦੀ ਗੱਲ ਕਰਦੇ ਪਏ ਹਨ ਪਰ ਏਅਰਲਾਈਨ ਵਲੋਂ ਸਫਲਤਾਂ ਪੂਰਵਕ ਚਲ ਰਹੀਆਂ ਇਹਨਾਂ ਉਡਾਣਾਂ ਨੂੰ ਬਿਨਾਂ ਕਾਰਨ ਦੱਸਿਆ ਮੁਅੱਤਲ ਕੀਤਾ ਜਾ ਰਿਹਾ ਹੈ। ਜਦ ਵੀ ਕੋਈ ਇਹੋ ਜਿਹੇ ਹਾਲਾਤ ਪੈਦਾ ਹੁੰਦੇ ਹਨ ਤਾਂ ਹਮੇਸ਼ਾ ਪੰਜਾਬੀਆਂ ਨੂੰ ਦੁੱਖ ਝੱਲਣਾ ਪੈਂਦਾ ਹੈ। ਏਅਰ ਇੰਡੀਆ ਨੇ ਕਿਸੇ ਹੋਰ ਹਵਾਈ ਅੱਡੇ ਤੋਂ ਉਡਾਨਾਂ ਨੂੰ ਰੱਦ ਕਰਨ ਦੀ ਬਜਾਏ ਅੰਮ੍ਰਿਤਸਰ-ਦਿੱਲੀ ਅਤੇ ਚੰਡੀਗੜ੍ਹ-ਬੈਂਕਾਕ ਉਡਾਣ ਨੁੰ ਰੱਦ ਕਰ ਦਿੱਤਾ ਹੈ। ਅਤੀਤ ਵਿਚ ਵੀ ਏਅਰ ਇੰਡੀਆ ਵਲੋਂ ਆਪਣੇ ਸਟਾਫ ਦੁਆਰਾ ਹੜਤਾਲਾਂ ਦੌਰਾਨ ਜਾਂ ਆਪਣੇ ਘਾਟੇ ਨੂੰ ਘਟਾਉਣ ਵੇਲੇ ਭਾਰਤ ਦੇ ਬਾਕੀ ਹਵਾਈ ਅੱਡਿਆ ਦੀ ਬਜਾਏ ਅੰਮ੍ਰਿਤਸਰ ਦੀਆਂ ਉਡਾਨਾਂ ਨੂੰ ਰੱਦ ਕਰ ਦਿੱਤਾ ਜਾਂਦਾ ਹੈ।