ਦੂਜੇ ਟੈਸਟ ਮੈਚ ‘ਚ ਭਾਰਤ ਨੇ ਸ਼੍ਰੀਲੰਕਾ ਨੂੰ 53 ਦੌੜਾਂ ਨਾਲ ਹਰਾਇਆ

india vs srilanka

india vs srilanka 2

ਕੋਲੰਬੋ, 6 ਅਗਸਤ (ਪੋਸਟ ਬਿਊਰੋ)- ਭਾਰਤ ਨੇ ਐਤਵਾਰ ਨੂੰ ਕੋਲੰਬੋ ‘ਚ ਦੂਜੇ ਟੈਸਟ ਮੈਚ ‘ਚ ਚੌਥੇ ਦਿਨ ਸ਼੍ਰੀਲੰਕਾ ਨੂੰ 53 ਦੌੜਾਂ ਨਾਲ ਹਰਾ ਦਿੱਤਾ। ਪੁਜਾਰਾ (133) ਅਤੇ ਹਰਾਨੇ (132) ਨੇ 217 ਦੌੜਾਂ ਦੀ ਸਾਂਝੇਦਾਰੀ ਕੀਤੀ ਜਿਸ ਨਾਲ ਭਾਰਤ ਨੇ ਪਹਿਲੀ ਪਾਰੀ ‘ਚ 9 ਵਿਕਟਾਂ ‘ਤੇ 622 ਦੌੜਾਂ ਐਲਾਨ ਕੀਤਾ। ਇਸ ਤੋਂ ਬਾਅਦ ਸ਼੍ਰੀਲੰਕਾ ਦੀ ਪਹਿਲੀ ਪਾਰੀ 183 ਦੌੜਾਂ ‘ਤੇ ਢੇਰ ਹੋ ਗਈ ਅਤੇ ਫਾਲੋਆਨ ਦੇ ਦਿੱਤਾ। ਦੂਸਰੀ ਪਾਰੀ ‘ਚ ਸ਼੍ਰੀਲੰਕਾ ਦੀ ਟੀਮ 386 ‘ਤੇ ਢੇਰ ਹੋ ਗਈ। ਕੋਹਲੀ ਨੇ ਕਿਹਾ ਕਿ ਪੁਜਾਰਾ ਅਤੇ ਹਰਾਨੇ 2 ਸਰਵਸ਼੍ਰੇਸਠ ਟੈਸਟ ਬੱਲੇਬਾਜ਼ ਹਨ। ਉਹ ਲਗਾਤਾਰ ਭਾਰਤੀ ਟੀਮ ਲਈ ਵਧੀਆ ਪ੍ਰਦਰਸ਼ਨ ਕਰ ਰਹੇ ਹਨ।  ਇਸ ਦੇ ਨਾਲ ਹੀ ਭਾਰਤ ਨੇ 3 ਮੈਚਾਂ ਦੀ ਟੈਸਟ ਸੀਰੀਜ਼ ‘ਚ 2-0 ਨਾਲ ਬੜ੍ਹਤ ਬਣਾ ਲਈ ਹੈ।