ਦੂਜੀ ਵਿਸ਼ਵ ਜੰਗ ਦੇ ਨਾਇਕ ਹਨ ਸੂਬੇਦਾਰ ਭਾਗ ਸਿੰਘ ਭੁੱਲਰ

HPIM3578ਬਰੈਂਪਟਨ, 5 ਸਤੰਬਰ (ਪੋਸਟ ਬਿਊਰੋ) : 95 ਸਾਲਾ ਸੂਬੇਦਾਰ ਭਾਗ ਸਿੰਘ ਭੁੱਲਰ ਬਰੈਂਪਟਨ ਦੇ ਮਾਊਨਟੇਨਐਸ਼ ਸੀਨੀਅਰਜ਼ ਕਲੱਬ ਦੇ ਸੱਭ ਤੋਂ ਸੀਨੀਅਰ ਮੈਂਬਰ ਤੇ ਸਰਪ੍ਰਸਤ ਹਨ। ਉਹ ਦੂਜੀ ਵਿਸ਼ਵ ਜੰਗ ਦੇ ਨਾਇਕ ਵੀ ਹਨ। ਉਨ੍ਹਾਂ ਸਿੰਗਾਪੁਰ ਤੇ ਮਲੇਸ਼ੀਆ ਵਿੱਚ ਹੋਈਆਂ ਲੜਾਈਆਂ ਵਿੱਚ ਹਿੱਸਾ ਲਿਆ।
1965 ਵਿੱਚ ਭਾਰਤ ਤੇ ਪਾਕਿਸਤਾਨ ਦਰਮਿਆਨ ਹੋਈ ਜੰਗ ਵਿੱਚ ਵੀ ਉਨ੍ਹਾਂ ਹਿੱਸਾ ਲਿਆ। ਉਨ੍ਹਾਂ ਨੂੰ ਕਈ ਤਮਗੇ ਮਿਲੇ ਤੇ ਉਨ੍ਹਾਂ ਦਾ ਕਈ ਵਾਰੀ ਸਨਮਾਨ ਹੋਇਆ। ਹਰ ਜੰਗ ਵਿੱਚ ਹਿੱਸਾ ਲੈਣ ਤੋਂ ਬਾਅਦ ਉਹ ਸਹੀ ਸਲਾਮਤ ਘਰ ਪਰਤਦੇ ਰਹੇ। ਉਹ ਮੁਕਤਸਰ ਜਿ਼ਲ੍ਹੇ ਦੇ ਪਿੰਡ ਭੁੱਲਰ ਨਾਲ ਸਬੰਧ ਰੱਖਦੇ ਹਨ। ਇਸ ਸਮੇਂ ਉਹ ਬਰੈਂਪਟਨ ਵਿੱਚ ਆਪਣੇ ਪਰਿਵਾਰ ਨਾਲ ਖੁਸ਼ਹਾਲ ਜਿ਼ੰਦਗੀ ਗੁਜ਼ਾਰ ਰਹੇ ਹਨ। ਮਾਊਨਟੇਨਐਸ਼ ਸੀਨੀਅਰਜ਼ ਕਲੱਬ ਨੂੰ ਉਨ੍ਹਾਂ ਉੱਤੇ ਮਾਣ ਹੈ। ਇਹ ਜਾਣਕਾਰੀ ਲੇਡੀਜ਼ ਵਿੰਗ ਦੀ ਵਾਈਸ ਪ੍ਰੈਜ਼ੀਡੈਂਟ ਸ੍ਰੀਮਤੀ ਚਰਨਜੀਤ ਢਿੱਲੋਂ ਵੱਲੋਂ ਦਿੱਤੀ ਗਈ।