ਦੀਪਿਕਾ ਜਨਵਰੀ ਤੋਂ ‘ਸਪਨਾ ਦੀਦੀ’ ਦੀ ਸ਼ੂਟਿੰਗ ਸ਼ੁਰੂ ਕਰੇਗੀ

deepika
ਦੀਪਿਕਾ ਪਾਦੁਕੋਣ ਫਿਲਹਾਲ ‘ਪਦਮਾਵਤੀ’ ਦੀ ਸ਼ੂਟਿੰਗ ਵਿੱਚ ਬਿਜ਼ੀ ਹੈ। ਇਸ ਦੇ ਬਾਅਦ ਉਸ ਦੇ ਕੋਲ ਇੱਕ ਹੋਰ ਫਿਲਮ ਹੈ, ਜੋ ਅਗਲੇ ਸਾਲ ਤੱਕ ਫਲੋਰ ‘ਤੇ ਜਾਏਗੀ। ਕੁਝ ਸੰਗਠਨਾਂ ਦੇ ਵਿਰੋਧ ਦੇ ਕਾਰਨ ‘ਪਦਮਾਵਤੀ’ ਦੀ ਸ਼ੂਟਿੰਗ ਵਿੱਚ ਕਾਫੀ ਦੇਰ ਹੋਈ ਸੀ, ਪਰ ਹੁਣ ਸ਼ੂਟਿੰਗ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਫਿਲਮ ਦੇ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਨੇ ਇਸ ਫਿਲਮ ਦੀ ਰਿਲੀਜ਼ ਡੇਟ 17 ਨਵੰਬਰ ਤੈਅ ਕੀਤੀ ਹੈ ਅਤੇ ਉਹ ਚਾਹੁੰਦੇ ਹਨ ਕਿ ਇਸ ਤੋਂ ਪਹਿਲਾਂ ਫਿਲਮ ਦਾ ਪੂਰਾ ਕੰਮ ਹਫਤੇ ਵਿੱਚ ਕਰ ਲਿਆ ਜਾਏ।
ਰਣਵੀਰ, ਦੀਪਿਕਾ ਅਤੇ ਸ਼ਾਹਿਦ ਨੂੰ 20 ਅਕਤੂਬਰ ਤੱਕ ‘ਪਦਮਾਵਤੀ’ ਦੀ ਸ਼ੂਟਿੰਗ ਪੂਰੀ ਕਰਨੀ ਹੈ। ਦੀਪਿਕਾ ਵੀ ਇਹੀ ਚਾਹੁੰਦੀ ਹੈ ਕਿ ਤੈਅ ਤਰੀਕ ਤੱਕ ਫਿਲਮ ਦੀ ਸ਼ੂਟਿੰਗ ਪੂਰੀ ਹੋ ਜਾਏ, ਤਾਂ ਕਿ ਉਹ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਸਕੇ। ਇਹ ਫਿਲਮ ‘ਸਪਨਾ ਦੀਦੀ’ ‘ਤੇ ਆਧਾਰਤ ਹੈ। ਜੋ ਅਗਲੇ ਸਾਲ ਜਨਵਰੀ ਤੱਕ ਫਲੋਰ ‘ਤੇ ਆ ਜਾਏਗੀ। ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਦੀਪਿਕਾ ਬ੍ਰੇਕ ਲਵੇਗੀ।
ਵਰਣਨ ਯੋਗ ਹੈ ਕਿ ਫਿਲਮ ਦੀ ਕਹਾਣੀ ਐੱਸ ਹੁਸੈਨ ਜ਼ੈਦੀ ਦੀ ਕਿਤਾਬ ‘ਮਾਫੀਆ ਕਵੀਂਸ ਆਫ ਮੁੰਬਈ’ ਉਤੇ ਆਧਾਰਤ ਹੈ। ਇਸ ਵਿੱਚ ਦੀਪਿਕਾ ਰਾਹਿਮਾ ਖਾਨ ਨਾਮਕ ਡਾਨ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਏਗੀ, ਜਿਸ ਨੂੰ ਸਪਨਾ ਦੀਦੀ ਵੀ ਕਹਿਾ ਜਾਂਦਾ ਸੀ। ਉਥੇ ਹੀ ਇਰਫਾਨ ਖਾਨ ਇਸ ਵਿੱਚ ਇੱਕ ਗੈਂਗਸਟਰ ਦੀ ਭੂਮਿਕਾ ਵਿੱਚ ਵਿੱਚ ਹੋਣਗੇ। ਰਾਹਿਮਾ ਆਪਣੇ ਪਤੀ ਦੀ ਮੌਤ ਦਾ ਬਦਲਾ ਲੈਣ ਲਈ ਦਾਊਦ ਇਬਰਾਹੀਮ ਦੀ ਹੱਤਿਆ ਦੀ ਯੋਜਨਾ ਬਣਾਉਂਦੀ ਹੈ, ਪਰ ਇਹ ਗੱਲ ਦਾਊਦ ਨੂੰ ਪਹਿਲਾਂ ਪਤਾ ਲੱਗ ਜਾਂਦੀ ਹੈ ਅਤੇ ਉਹ ਰਾਹਿਮਾ ਨੂੰ ਮਰਵਾ ਦਿੰਦਾ ਹੈ। ਇਸ ਫਿਲਮ ਦਾ ਨਿਰਦੇਸ਼ਨ ਹਨੀ ਤ੍ਰੇਹਾਨ ਕਰਨ ਵਾਲੇ ਹਨ।