ਦਿੱਲੀ ਹਾਈਕੋਰਟ ਦੀ ਵਕੀਲ ਨਾਲ ਕੁੱਟਮਾਰ, ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ

delhi highcourt

ਨਵੀਂ ਦਿੱਲੀ, 14 ਅਪ੍ਰੈਲ (ਪੋਸਟ ਬਿਊਰੋ)-  ਦਿੱਲੀ ‘ਚ ਹਾਈਕੋਰਟ ਦੀ ਇਕ ਔਰਤ ਵਕੀਲ ਦੇ ਨਾਲ ਬੇਰਿਹਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਵਕੀਲ ਨਾਲ ਉਨ੍ਹਾਂ ਦੇ ਗੁਆਂਢੀ ਨੇ ਗਲਤ ਵਿਵਹਾਰ ਕੀਤਾ ਅਤੇ ਉਨ੍ਹਾਂ ਨੂੰ ਉਦੋਂ ਤੱਕ ਕੁੱਟਦੇ ਰਹੇ ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਗਈ। ਰਿਪੋਰਟ ਮੁਤਾਬਕ ਦਿੱਲੀ ਹਾਈਕੋਰਟ ‘ਚ ਵਕੀਲ ਅਨੁ ਜੈਨ ਰੋਹਿਣੀ ਸੈਕਟਰ6 ‘ਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਇਕ ਗੁਆਂਢੀ ‘ਤੇ ਗੈਰ-ਕਾਨੂੰਨੀ ਕਬਜ਼ੇ ਦਾ ਆਰੋਪ ਲਗਾਇਆ ਅਤੇ ਉਨ੍ਹਾਂ ਦੀ ਸ਼ਿਕਾਇਤ ਦੇ ਬਾਅਦ ਉਸ ਗੈਰ-ਕਾਨੂੰਨੀ ਕਬਜ਼ੇ ਨੂੰ ਹਟਾਉਣਾ ਪਿਆ।
ਘਟਨਾ ਦੇ ਬਾਅਦ ਜਦੋਂ ਅਨੁ ਕੋਰਟ ਲਈ ਨਿਕਲੀ ਤਾਂ ਗੁਆਂਢ ‘ਚ ਰਹਿਣ ਵਾਲੀ ਅੰਜੂ ਅਤੇ ਪ੍ਰੀਤੀ ਨੇ ਹਮੇਸ਼ਾ ਦੀ ਤਰ੍ਹਾਂ ਉਨ੍ਹਾਂ ਨੂੰ ਗਾਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਦੀ ਵੀਡੀਓ ਬਣਾਉਣ ਲੱਗੇ। ਇਸ ‘ਤੇ ਅਨੁ ਦਾ ਬੇਟਾ ਵੀ ਗੁਆਂਢੀਆਂ ਦੀ ਇਸ ਹਰਕਤ ਦੀ ਵੀਡੀਓ ਬਣਾਉਣ ਲੱਗਾ। ਇਸ ਦੌਰਾਨ ਦੋਨਾਂ ਦਰਮਿਆਨ ਬਹਿਸ ਹੋਣ ਲੱਗੀ ਅਤੇ ਗੁਆਂਢ ‘ਚ ਰਹਿਣ ਵਾਲੇ ਮਾਂ-ਬੇਟੇ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਉਹ ਡੰਡਿਆਂ, ਲੱਤਾਂ ਨਾਲ ਅਨੁ ਨੂੰ ਉਦੋਂ ਤੱਕ ਮਾਰਦੇ ਰਹੇ ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਗਈ। ਬਾਅਦ ‘ਚ ਪੁਲਸ ਨੇ ਮਹਿਲਾ ਵਕੀਲ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ।