ਦਿੱਲੀ ਵਿੱਚ ਆਪ ਪਾਰਟੀ ਦੇ 66 ਵਿੱਚੋਂ 35 ਵਿਧਾਇਕਾਂ ਉੱਤੇ ਕੇਸ

aap vidhayak case
ਨਵੀਂ ਦਿੱਲੀ, 13 ਅਪ੍ਰੈਲ (ਪੋਸਟ ਬਿਊਰੋ)- ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਰਾਜ ਸਭਾ ਵਿੱਚ ਲਿਖਤੀ ਜਵਾਬ ਦੱਸਿਆ ਹੈ ਕਿ ਦਿੱਲੀ ਦੇ 35 ਵਿਧਾਇਕਾਂ ਉੱਤੇ ਵੱਖ-ਵੱਖ ਮਾਮਲਿਆਂ ਵਿੱਚ ਦਿੱਲੀ ਪੁਲਸ ਨੇ ਅਪਰਾਧਕ ਕੇਸ ਦਰਜ ਕੀਤੇ ਹੋਏ ਹਨ। ਵਿਧਾਨ ਸਭਾ ਚੋਣਾਂ ਸਮੇਂ ਸਿਆਸੀ ਪਾਰਟੀਆਂ ਉੱਤੇ ਨਜ਼ਰ ਰੱਖਣ ਵਾਲੇ ਏ ਡੀ ਆਰ ਕੋਲ ਦਿੱਲੀ ਵਿਧਾਨ ਸਭਾ ਦੇ ਵਿਧਾਇਕਾਂ ਦੇ ਐਫੀਡੇਵਿਟ ਦੇ ਆਧਾਰ ਉੱਤੇ ਜਾਣਕਾਰੀ ਸੀ ਕਿ ਦਿੱਲੀ ਦੇ 70 ਵਿਧਾਇਕਾਂ ਵਿੱਚੋਂ 24 ਦੇ ਖਿਲਾਫ ਅਪਰਾਧਕ ਕੇਸ ਦਰਜ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿਧਾਇਕ ਓਦੋਂ ਵੀ ਆਮ ਆਦਮੀ ਪਾਰਟੀ ਦੇ ਸਨ, ਜਦੋਂ ਕਿ ਇਕ ਵਿਧਾਇਕ ਭਾਜਪਾ ਦਾ ਸੀ।
‘ਐਸੋਸੀਏਸ਼ਨ ਫਾਰ ਡੇਮੋਕ੍ਰੇਟਿਕ ਰਿਫਾਰਮਸ’ ਵਿਧਾਨ ਸਭਾ ਚੋਣਾਂ ਦੇ ਨਤੀਜੇ ਤੋਂ ਬਾਅਦ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਵਿੱਚ ਜਿਨ੍ਹਾਂ 70 ਉਮੀਦਵਾਰਾਂ ਨੂੰ ਖੜਾ ਕੀਤਾ ਸੀ, ਉਨ੍ਹਾਂ ਵਿੱਚੋਂ 23 ਦੇ ਖਿਲਾਫ ਅਪਰਾਧਕ ਕੇਸ ਦਰਜ ਸਨ ਅਤੇ ਇਨ੍ਹਾਂ ਵਿੱਚੋਂ 14 ਅਜਿਹੇ ਉਮੀਦਵਾਰ ਸਨ, ਜਿਨ੍ਹਾਂ ਦੇ ਖਿਲਾਫ ਗੰਭੀਰ ਅਪਰਾਧਕ ਕੇਸ ਸਨ, ਪਰ ਆਮ ਆਦਮੀ ਪਾਰਟੀ ਦੀ ਲਹਿਰ ਉੱਤੇ ਸਵਾਰ ਹੋ ਕੇ ਇਹ ਸਾਰੇ ਲੋਕ ਚੋਣਾਂ ਜਿੱਤਣ ਵਿੱਚ ਕਾਮਯਾਬ ਰਹੇ ਸਨ। ਚੋਣਾਂ ਲਈ ਦਿੱਤੇ ਗਏ ਐਫੀਡੇਵਿਟਸ ਦੇ ਆਧਾਰ ਉੱਤੇ ਏ ਡੀ ਆਰ ਨੇ ਜੋ ਜਾਣਕਾਰੀ ਦਿੱਤੀ ਸੀ, ਉਸ ਵਿੱਚ ਹੁਣ 11 ਵਿਧਾਇਕਾਂ ਦੀ ਗਿਣਤੀ ਵਧ ਗਈ ਹੈ। ਗ੍ਰਹਿ ਮੰਤਰਾਲੇ ਦੀ ਨਵੀਂ ਰਿਪੋਰਟ ਅਨੁਸਾਰ ਦਿੱਲੀ ਪੁਲਸ ਨੇ 35 ਦਿੱਲੀ ਦੇ ਵਿਧਾਇਕਾਂ ਉੱਤੇ ਅਪਰਾਧਕ ਕੇਸ ਦਰਜ ਹਨ।