ਦਿਲਜੀਤ ਦੁਸਾਂਝ ਦਾ ਫਿਲਮ ‘ਸੂਰਮਾ’ ਅਤੇ ਨਵਾਜੂਦੀਨ ਸਿੱਦੀਕੀ ਦੀ ਫਿਲਮ ‘ਮੰਟੋ’ ਦਾ ਪੋਸਟਰ ਰਿਲੀਜ਼


ਬੀਤੇ ਦਿਨ ਦਿਲਜੀਤ ਦੁਸਾਂਝ ਸਟਾਰਰ ਆਉਣ ਵਾਲੀ ਫਿਲਮ ‘ਸੂਰਮਾ’ ਦਾ ਨਵਾਂ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਇਸ ਪੋਸਟਰ ਨੂੰ ਦਿਲਜੀਤ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਸ਼ੇਅਰ ਕੀਤਾ ਹੈ। ਸ਼ਾਦ ਅਲੀ ਦੇ ਨਿਰਦੇਸ਼ਨ ਵਿੱਚ ਬਣੀ ਇਹ ਫਿਲਮ ਸਾਬਕਾ ਭਾਰਤੀ ਹਾਕੀ ਟੀਮ ਦੇ ਕਪਤਾਨ ਸੰਦੀਪ ਸਿੰਘ ਦਾ ਬਾਇਓਪਿਕ ਹੈ। ਇਸ ਵਿੱਚ ਦਿਲਜੀਤ ਦੁਸਾਂਝ ਦੇ ਆਪੋਜ਼ਿਟ ਤਾਪਸੀ ਪੰਨੂ ਦਿਖਾਈ ਦੇਵੇਗੀ।
ਨਵਾਜੂਦੀਨ ਸਿੱਦੀਕੀ ਦੀ ਆਉਣ ਵਾਲੀ ਫਿਲਮ ‘ਮੋਟੋ’ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਨੰਦਿਤਾ ਦਾਸ ਦੇ ਨਿਰਦੇਸ਼ਨ ਵਿੱਚ ਬਣੀ ਇਸ ਫਿਲਮ ਵਿੱਚ ਨਵਾਜ ਮਸ਼ਹੂਰ ਲੇਖਕ ਸਆਦਤ ਹਸਨ ਮੰਟੋ ਦਾ ਕਿਰਦਾਰ ਕਰਨਗੇ। ਇੱਕ ਮਿੰਟ 27 ਸੈਕਿੰਡ ਦੇ ਇਸ ਟ੍ਰੇਲਰ ਦੀ ਸ਼ੁਰੂਆਤ ਨਵਾਜ ਦੇ ਡਾਇਲਾਗ ਨਾਲ ਹੁੰਦੀ ਹੈ ਜਿਸ ਵਿੱਚ ਉਹ ਕਹਿੰਦੇ ਹਨ, ‘‘ਟਾਈਪਿੰਗ ਦੇ ਸ਼ੋਰ ਨਾਲ ਮੇਰੇ ਖ਼ਯਾਲਾਤ ਦੀਆਂ ਤਿੱਤਲੀਆਂ ਉਡ ਜਾਂਦੀਆਂ ਹਨ।” ਇਸ ਫਿਲਮ ਵਿੱਚ ਰਸਿਕਾ ਦੁੱਗਲ ਮੰਟੋ ਦੀ ਪਤਨੀ ਦਾ ਕਿਰਦਾਰ ਨਿਭਾ ਰਹੀ ਹੈ। ਭਾਰਤ ਵਿੱਚ ਰਿਲੀਜ਼ ਹੋਣ ਤੋਂ ਪਹਿਲਾਂ ‘ਮੰਟੋ’ ਲੰਘੇ ਦਿਨ ਕਾਨ ਫਿਲਮ ਫੈਸਟੀਵਲ ਵਿੱਚ ਦਿਖਾਈ ਗਈ।