ਦਸ ਸਾਲ ਬਾਅਦ ਜੈਸਲਮੇਰ ਪਹੁੰਚਿਆ ਹਾਂ : ਇਮਰਾਨ

emran hashmi
‘ਬਾਦਸ਼ਾਹੋ’ ਦੀ ਸਟਾਰ ਕਾਸਟ ਤੇ ਕਰੂਅ ਮੈਂਬਰਸ ਸ਼ੂਟਿੰਗ ਲਈ ਇਨ੍ਹੀਂ ਦਿਨੀਂ ਜੈਸਲਮੇਰ ਵਿੱਚ ਹਨ। ਇਨ੍ਹੀਂ ਦਿਨੀਂ ਅਜੈ ਦੇਵਗਨ, ਇਮਰਾਨ ਹਾਸ਼ਮੀ, ਇਲੀਆਨਾ ਡਿਕਰੂਜ ਅਤੇ ਈਸ਼ਾ ਗੁਪਤਾ ਸਟਾਰਰ ‘ਬਾਦਸ਼ਾਹੋ’ ਦੀ ਸ਼ੂਟਿੰਗ ਜਾਰੀ ਹੈ। ਆਏ ਦਿਨ ਫਿਲਮ ਦੀ ਸਟਾਰ ਕਾਸਟ ਸ਼ੂਟਿੰਗ ਦੌਰਾਨ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ ਵਿੱਚ ਅਜੈ ਦੇਵਗਨ ਨੇ ਇੱਕ ਤਸਵੀਰ ਸ਼ੇਅਰ ਕੀਤੀ ਸੀ ਅਤੇ ਹੁਣ ਇਮਰਾਨ ਹਾਸ਼ਮੀ ਨੇ ਤਸਵੀਰ ਸ਼ੇਅਰ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਉਹ ਜੈਸਲਮੇਰ ਵਿੱਚ ਸ਼ੂਟਿੰਗ ਕਰਨ ਆਏ ਹਨ। ਦਰਅਸਲ ਇਮਰਾਨ ਨੇ 10 ਸਾਲ ਪਹਿਲਾਂ ਜੈਸਲਮੇਰ ਵਿੱਚ ‘ਆਵਾਰਾਪਨ’ ਦੀ ਸ਼ੂਟਿੰਗ ਕੀਤੀ ਸੀ। ‘ਬਾਦਸ਼ਾਹੋ’ ਇੱਕ ਪੀਰੀਅਡ ਡਰਾਮਾ ਹੈ, ਇਸ ਫਿਲਮ ਦੀ ਸ਼ੂਟਿੰਗ ਰਾਜਸਥਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੀ ਹੈ ਅਤੇ ਹੁਣ ਟੀਮ ਜੈਸਲਮੇਰ ਪਹੁੰਚੀ ਹੈ।