ਦਰੋਪਦੀ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹੈ ਸੋਨਮ

sonam kapoor
ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਸਿਲਵਰ ਸਕਰੀਨ ਉੱਤੇ ਦਰੋਪਦੀ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹੈ। ਬਾਲੀਵੁੱਡ ਵਿੱਚ ਚਰਚਾ ਹੈ ਕਿ ਸੋਨਮ ਕਪੂਰ ‘ਮਹਾਭਾਰਤ’ ਦੀ ਕਹਾਣੀ ਉੱਤੇ ਆਪਣੇ ਹੋਮ ਪ੍ਰੋਡਕਸ਼ਨ ਦੇ ਬੈਨਰ ਵਿੱਚ ਫਿਲਮ ਬਣਾਏਗੀ। ਉਹ ‘ਮਹਾਭਾਰਤ’ ਦੀ ਇਸ ਕਹਾਣੀ ਵਿੱਚ ਦਰੋਪਦੀ ਦਾ ਕਿਰਦਾਰ ਕਰਨਾ ਚਾਹੰੁਦੀ ਹੈ। ‘ਮਹਾਭਾਰਤ’ ਦੀ ਇਸ ਕਹਾਣੀ ਨੂੰ ਉਹ ਆਧੁਨਿਕ ਰੰਗ-ਰੂਪ ਵਿੱਚ ਬਣਾਏਗੀ। ਇਸ ਦੇ ਲਈ ਉਨ੍ਹਾਂ ਨੇ ਸਿੰਗਾਪੁਰ ਦੀ ਲੇਖਿਕਾ ਕ੍ਰਿਸ਼ਨਾ ਉਦੈ ਸ਼ੰਕਰ ਦੀ ਬੈਸਟ ਸੈਲਰ ਲੜੀ ‘ਦਿ ਆਰੀਆਵਰਤ ਕ੍ਰਾਂਨੀਕਲਸ’ ਦੇ ਅਧਿਕਾਰ ਲੈ ਲਿਆ ਹੈ। ਗੋਵਿੰਦ, ਕੌਰਵ ਅਤੇ ਕੁਰੂਕਸ਼ੇਤਰ ‘ਤੇ ਲਿਖੀ ਕਿਤਾਬ ‘ਦਿ ਆਰੀਆਵਰਤ ਕ੍ਰਾਂਨੀਕਲਸ’ ਆਧੁਨਿਕ ਜ਼ਮਾਨੇ ਦੇ ਹਿਸਾਬ ਨਾਲ ਲਿਖੀ ਹੋਈ ਲੜੀ ਹੈ। ਸੋਨਮ ਨੇ ਕਿਹਾ, ‘ਮਹਾਂਭਾਰਤ’ ਦੀ ਇਸ ਕਹਾਣੀ ਨੂੰ ਪਹਿਲਾਂ ਚੰਗੀ ਤਰ੍ਹਾਂ ਪੜ੍ਹਿਆ ਅਤੇ ਜਦ ਉਨ੍ਹਾਂ ਨੂੰ ਲੱਗਾ ਇਸ ‘ਤੇ ਅੱਜ ਦੇ ਜ਼ਮਾਨੇ ਨੂੰ ਧਿਆਨ ਵਿੱਚ ਰੱਖ ਕੇ ਫਿਲਮ ਦਾ ਨਿਰਮਾਣ ਕੀਤਾ ਜਾ ਸਕਦਾ ਹੈ, ਤਦ ਉਨ੍ਹਾਂ ਨੇ ‘ਦਿ ਆਰੀਆਵਰਤ ਕ੍ਰਾਂਨੀਕਲਸ’ ਦੇ ਰਾਈਟਸ ਖਰੀਦ ਲਏ। ਇਨ੍ਹੀਂ ਦਿਨੀਂ ਸੋਨਮ ਸਕ੍ਰਿਪਟ ਰਾਈਟਰ ਤੋਂ ਇਸ ਕਿਤਾਬ ਉੱਤੇ ਆਧਾਰਤ ਸਕ੍ਰਿਪਟ ਅਤੇ ਸਕਰੀਨ ਪਲੇਅ ਲਿਖਵਾ ਰਹੀ ਹੈ।