ਦਬੰਗ ਗਰਲ ਸੋਨਾਕਸ਼ੀ ‘ਰੇਸ 3’ ਵਿੱਚ ਕਰੇਗੀ ਕੈਮੀਓ


ਬਾਲੀਵੁੱਡ ਦੀ ਦਬੰਗ ਗਰਲ ਸੋਨਾਕਸ਼ੀ ਸਿਨਹਾ ਫਿਲਮ ‘ਰੇਸ 3’ ਵਿੱਚ ਕੈਮੀਓ ਕਰਦੀ ਨਜ਼ਰ ਆ ਸਕਦੀ ਹੈ। ਸਲਮਾਨ ਖਾਨ ਅਤੇ ਸੋਨਾਕਸ਼ੀ ਦੀ ਜੋੜੀ ਨੂੰ ਦਰਸ਼ਕ ਬੇਹੱਦ ਪਸੰਦ ਕਰਦੇ ਹਨ। ਸੋਨਾਕਸ਼ੀ ਦੀ ਪਿਛਲੀ ਫਿਲਮ ‘ਵੈਲਕਮ ਟੂ ਨਿਊ ਯਾਰਕ’ ਵਿੱਚ ਸਲਮਾਨ ਖਾਨ ਨੇ ਕੈਮੀਓ ਕੀਤਾ ਸੀ। ਇਹ ਜੋੜੀ ‘ਰੇਸ 3’ ਵਿੱਚ ਇਕੱਠੇ ਨਜ਼ਰ ਆ ਸਕਦੀ ਹੈ।
ਚਰਚਾ ਹੈ ਕਿ ਸੋਨਾਕਸ਼ੀ ਨਾਲ ‘ਰੇਸ 3’ ਵਿੱਚ ਕੈਮੀਓ ਲਈ ਗੱਲਬਾਤ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਮ ਦੇ ਮਿਡਲ ਈਸਟ ਵਿੱਚ ਸ਼ੁਰੂ ਹੋਣ ਵਾਲੇ ਦੂਸਰੇ ਸ਼ਡਿਊਲ ਵਿੱਚ ਸੋਨਾਕਸ਼ੀ ‘ਰੇਸ 3’ ਦੀ ਯੂਨਿਟ ਨੂੰ ਜੁਆਇਨ ਕਰੇਗੀ ਤੇ ਸਲਮਾਨ ਨਾਲ ਆਪਣੇ ਪਾਰਟ ਨੂੰ ਸ਼ੂਟ ਕਰੇਗੀ। ਸੋਨਾਕਸ਼ੀ ਦੇ ਹਿੱਸੇ ਦਾ ਸ਼ੂਟ ਅਗਲੇ ਮਹੀਨੇ ਤੱਕ ਹੋਵੇਗਾ। ਜੇ ‘ਦਬੰਗ 3’ ਦੀ ਗੱਲ ਕਰੀਏ ਤਾਂ ਇਸ ਦਾ ਨਿਰਦੇਸ਼ਨ ਪ੍ਰਭੂਦੇਵਾ ਕਰਨਗੇ ਅਤੇ ਇਸ ਵਿੱਚ ਸਲਮਾਨ ਖਾਨ ਤੇ ਸੋਨਾਕਸ਼ੀ ਲੀਡ ਰੋਲ ਵਿੱਚ ਨਜ਼ਰ ਆਉਣਗੇ।