ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨਾਲ ਅਭਿਨੇਤਰੀ ਸਾਗਰਿਕਾ ਦੀ ਹੋਈ ਮੰਗਣੀ

Fullscreen capture 4262017 23757 AM
ਨਵੀਂ ਦਿੱਲੀ, 25 ਅਪ੍ਰੈਲ (ਪੋਸਟ ਬਿਊਰੋ) ਭਾਰਤੀ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨੇ ਬਾਲੀਵੁੱਡ ਅਭਿਨੇਤਰੀ ਸਾਗਰਿਕਾ ਘਟਗੇ ਦੇ ਨਾਲ ਮੰਗਣੀ ਕਰ ਲਈ ਹੈ। ਇਸ ਗੱਲ ਦੀ ਜਾਣਕਾਰੀ ਜ਼ਹੀਰ ਖਾਨ ਨੇ ਟਵੀਟ ਦੇ ਜ਼ਰੀਏ ਦਿੱਤੀ। ਇਸ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਮੌਕੇ ‘ਤੇ ਅਨਿਲ ਕੁੰਬਲੇ ਅਤੇ ਉਨ੍ਹਾਂ ਦੀ ਟੀਮ ਦਿੱਲੀ ਦੇ ਟਵਿੱਟਰ ਅਕਾਊਂਟ ਤੋਂ ਟਵੀਟ ਕੀਤੇ ਗਏ।