ਤੂਫਾਨ ਦੇ ਡਰ ਕਾਰਨ ਔਰਤ ਨੇ ਆਪਣਾ ਜਣੇਪਾ ਖੁਦ ਕਰ ਲਿਆ

women delievers herself
ਮਿਆਮੀ, 12 ਸਤੰਬਰ (ਪੋਸਟ ਬਿਊਰੋ)- ਚੱਕਰਵਾਤੀ ਤੂਫਾਨ ਇਰਮਾ ਦੀ ਵਜ੍ਹਾ ਨਾਲ ਲਗਭਗ 63 ਲੱਖ ਲੋਕਾਂ ਨੂੰ ਆਪਣਾ ਘਰ ਛੱਡ ਕੇ ਦੂਜੀਆਂ ਥਾਵਾਂ ‘ਤੇ ਜਾਣਾ ਪਿਆ ਹੈ। ਜਿਹੜੇ ਲੋਕ ਘਰਾਂ ‘ਚ ਬੰਦ ਹਨ, ਉਨ੍ਹਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੈ। ਤੂਫਾਨ ਦੀ ਵਜ੍ਹਾ ਨਾਲ ਹੀ ਮਿਆਮੀ ‘ਚ ਇਕ ਔਰਤ ਨੂੰ ਖੁਦ ਹੀ ਆਪਣਾ ਜਣੇਪਾ ਕਰਨਾ ਪਿਆ। ਔਰਤ ਨਾ ਤਾਂ ਡਾਕਟਰ ਕੋਲ ਜਾ ਸਕੀ ਤੇ ਨਾ ਡਾਕਟਰ ਉਸ ਦੇ ਘਰ ਜਾ ਸਕੇ।
ਕੱਲ੍ਹ ਸਵੇਰੇ ਔਰਤ ਨੂੰ ਘਰ ‘ਚ ਜਣਨ ਪੀੜਾ ਸ਼ੁਰੂ ਹੋਈ, ਪਰ ਤੂਫਾਨ ਦੇ ਕਾਰਨ ਡਾਕਟਰ ਉਸ ਕੋਲ ਨਹੀਂ ਪਹੁੰਚ ਸਕਿਆ। ਇਸ ਤੋਂ ਬਾਅਦ ਔਰਤ ਨੇ ਡਾਕਟਰ ਨਾਲ ਫੋਨ ‘ਤੇ ਗੱਲ ਕਰਦੇ-ਕਰਦੇ ਆਪਣੇ ਬੱਚੇ ਨੂੰ ਆਪ ਹੀ ਜਨਮ ਦਿੱਤਾ। ਫਿਲਹਾਲ ਜੱਚਾ ਬੱਚਾ ਦੋਵੇਂ ਸਿਹਤਮੰਦ ਹਨ। ਮਿਆਮੀ ਹੇਰਾਲਡ ਮੁਤਾਬਕ ਅਸਿਸਟੈਂਟ ਫਾਇਰ ਚੀਫ ਐਲਾਏ ਗ੍ਰੇਸ਼ੀਆ ਨੇ ਦੱਸਿਆ ਕਿ ਅਸੀਂ ਔਰਤ ਕੋਲ ਨਹੀਂ ਪਹੁੰਚ ਸਕੇ। ਇਸ ਲਈ ਉਸ ਨੇ ਖੁਦ ਬੱਚੇ ਨੂੰ ਜਨਮ ਦਿੱਤਾ ਤੇ ਖੁਦ ਨਾੜੂ ਵੀ ਕੱਟ ਲਿਆ। ਮਾਂ ਤੇ ਬੱਚੇ ਨੂੰ ਬਾਅਦ ‘ਚ ਹਸਪਤਾਲ ਭਰਤੀ ਕਰਾਇਆ ਗਿਆ। ਸਿਟੀ ਆਫ ਮਿਆਮੀ ਫਾਇਰ ਨੇ ਆਪਣੇ ਹੈਂਡਲ ਤੋਂ ਟਵੀਟ ਕਰਕੇ ਕਿਹਾ ਕਿ ਸਾਡੇ ਲੋਕ ਮਾਂ ਤੇ ਬੱਚੇ ਨੂੰ ਜੈਕਸਨ ਹਸਪਤਾਲ ਤੱਕ ਲਿਆਉਣ ‘ਚ ਕਾਮਯਾਬ ਰਹੇ।