ਤੁਲਨਾ ਮੈਨੂੰ ਪਸੰਦ ਨਹੀਂ : ਵਰੁਣ ਧਵਨ

varun dhawan
ਲਗਾਤਾਰ ਫਿਲਮਾਂ ਦੀ ਸਫਲਤਾ ਨਾਲ ਦਰਸ਼ਕਾਂ ਅਤੇ ਮੇਕਰਸ ਦੇ ਚਹੇਤੇ ਵਰੁਣ ਧਵਨ ਜਲਦ ਹੀ ਫਿਲਮ ‘ਜੁੜਵਾ 2’ ਵਿੱਚ ਜੈਕਲੀਨ ਫਰਨਾਂਡੀਸ ਅਤੇ ਤਾਪਸੀ ਪੰਨੂ ਨਾਲ ਰੋਮਾਂਸ ਕਰਦੇ ਦਿਖਾਈ ਦੇਣਗੇ। ਪੇਸ਼ ਹਨ ਵਰੁਣ ਦੇ ਹੋਈ ਗੱਲਬਾਤ ਦੇ ਕੁਝ ਅੰਸ਼ :
* ਆਲੀਆ ਭੱਟ ਦੇ ਨਾਲ ਤੁਹਾਡੀ ਆਨ ਸਕਰੀਨ ਕੈਮਿਸਟਰੀ ਬੇਹੱਦ ਸ਼ਾਨਦਾਰ ਨਜ਼ਰ ਆਉਂਦੀ ਹੈ?
– ਮੈਂ ਅਤੇ ਆਲੀਆ ਫਿਲਮ ਵਿੱਚ ਕੰਮ ਕਰਦੇ ਹੋਏ ਇੱਕ ਟੀਮ ਵਾਂਗ ਹੁੰਦੇ ਹਾਂ। ਆਲੀਆ ਦੇ ਨਾਲ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਮੈਨੂੰ ਯਕੀਨ ਹੈ ਕਿ ਜੇ ਮੈਂ ਆਲੀਆ ਨੂੰ ਕਹਾਂ ਕਿ ਖੂਹ ਵਿੱਚ ਛਾਲ ਮਾਰ ਦੇ ਤਾਂ ਉਹ ਬਿਨਾਂ ਸੋਚੇ ਸਮਝੇ ਝਟਪਟ ਛਾਲ ਮਾਰ ਦੇਵੇਗੀ।
* ਹੁਣ ਤੁਸੀਂ ਇੱਕ ਵਾਰ ਫਿਰ ‘ਸ਼ਿੱਦਤ’ ਵਿੱਚ ਇਕੱਠੇ ਨਜ਼ਰ ਆਓਗੇ?
– ਫਿਲਕੁਲ, ਇਹ ਸਾਡੀ ਇਕੱਠਿਆਂ ਚੌਥੀ ਫਿਲਮ ਹੋਵੇਗੀ। ਇਹ ਰੋਮਾਂਟਿਕ ਡਰਾਮਾ ਹੈ। ਫਿਲਹਾਲ ਮੇਰੇ ਕੋਲ ਵਕਤ ਨਹੀਂ ਹੈ। ਮੈਂ ਪਹਿਲਾਂ ਦੇ ਕਮਿਟਮੈਂਟ ਵਿੱਚ ਬਿਜ਼ੀ ਹਾਂ, ਇਸ ਲਈ ਇਸ ਦੀ ਸ਼ੂਟਿੰਗ ਮੈਂ ਅਗਲੇ ਸਾਲ ਸ਼ੁਰੂ ਕਰਾਂਗਾ।
* ‘ਜੁੜਵਾ 2’ ਨੂੰ ਲੈ ਕੇ ਸਲਮਾਨ ਨਾਲ ਤੁਹਾਡੀ ਤੁਲਨਾ ਕੀਤੀ ਜਾ ਰਹੀ ਹੈ?
– ਕਿਸੇ ਸੀਨੀਅਰ ਐਕਟਰ ਨਾਲ ਤੁਲਨਾ ਕੀਤੇ ਜਾਣਾ ਮੈਨੂੰ ਪਸੰਦ ਨਹੀਂ, ਮੈ ਜਾਣਦਾ ਹਾਂ ਕਿ ਜਦ ਸਲਮਾਨ ਸਾਹਿਬ ਦੀ ‘ਜੁੜਵਾ’ ਦਾ ਸੀਕਵਲ ਕਰ ਰਿਹਾ ਹਾਂ ਤਾਂ ਇਸ ਤਰ੍ਹਾਂ ਦੀ ਤੁਲਨਾ ਤੋਂ ਬਚ ਨਹੀਂ ਸਕਦਾ, ਪਰ ਮੈਂ ਚਾਹਾਂਗਾ ਕਿ ਦਰਸ਼ਕ ਮੇਰੀ ਇਸ ਫਿਲਮ ਨੂੰ ਇੱਕ ਬਿਲਕੁਲ ਨਵੇਂ ਨਜ਼ਰੀਏ ਨਾਲ ਦੇਖਣ ਅਤੇ ਮੈਂ ਯਕੀਨ ਦਿਵਾਉਂਦਾ ਹਾਂ ਕਿ ਇਹ ਉਨ੍ਹਾਂ ਦਾ ਭਰਪੂਰ ਮਨੋਰੰਜਨ ਕਰੇਗੀ।
* ‘ਬਦਰੀਨਾਥ ਕੀ ਦੁਲਹਨੀਆਂ’ ਵਿੱਚ ਕੁਝ ਦਿ੍ਰਸ਼ਾਂ ਵਿੱਚ ਇੱਕ ਸ਼ਰਾਬੀ ਨੌਜਵਾਨ ਦੇ ਕਿਰਦਾਰ ਵਿੱਚ ਤੁਸੀਂ ਦਰਸ਼ਕਾਂ ਨੂੰ ਇੰਨੇ ਜ਼ਿਆਦਾ ਅਸਲੀ ਲੱਗੇ ਕਿ ਕਿਹਾ ਜਾਣ ਲੱਗਾ ਹੈ ਕਿ ਤੁਸੀਂ ਆਪਣੀ ਰੀਅਲ ਲਾਈਫ ਵਿੱਚ ਹੈਵੀ ਡ੍ਰਿੰਕਰ ਹੋ?
– ਜੇ 8-10 ਦਿਨਾਂ ਵਿੱਚ ਇੱਕ-ਦੋ ਵਾਰ ਪੈਗ ਲੈਣ ਵਾਲੇ ਨੂੰ ਹੈਵੀ ਡ੍ਰਿੰਕਰ ਕਿਹਾ ਜਾ ਸਕਦਾ ਹੈ ਤਾਂ ਬਿਲਕੁਲ ਮੈਂ ਹੈਵੀ ਡ੍ਰਿੰਕਰ ਹਾਂ, ਪਰ ਉਨ੍ਹਾਂ ਦਿ੍ਰਸ਼ਾਂ ਦਾ ਇਸ ਗੱਲ ਨਾਲ ਕੋਈ ਵਾਸਤਾ ਨਹੀਂ। ਦਰਅਸਲ ਮੈਂ ਫਿਲਮ ਵਿੱਚ ਖੁਦ ਨੂੰ ਪੂਰੀ ਤਰ੍ਹਾਂ ਝੋਂਕ ਦਿੱਤਾ ਸੀ। ਫਿਲਮ ਵਿੱਚ ਮੇਰਾ ਕਿਰਦਾਰ ਬਹੁਤ ਸਾਰੇ ਇਮੋਸ਼ਨਸ ‘ਚੋਂ ਗੁਜਰਦਾ ਹੈ, ਇਸ ਲਈ ਸ਼ੂਟਿੰਗ ਦੌਰਾਨ ਮੈਨੂੰ ਕਈ ਵਾਰ ਕਾਫੀ ਸ਼ਰਾਬ ਵੀ ਪੀਣੀ ਪਈ।
* ‘ਜੁੜਵਾ 2’ ਦੌਰਾਨ ਫਿਲਮ ਦੀਆਂ ਦੋਵਾਂ ਅਭਿਨੇਤਰੀਆਂ ਤਾਪਸੀ ਅਤੇ ਜੈਕਲੀਨ ਵਿੱਚ ਤਣਾਤਣੀ ਦੀਆਂ ਕਾਫੀ ਖਬਰਾਂ ਆਉਂਦੀਆਂ ਰਹੀਆਂ ਹਨ?
– ਬਿਲਕੁਲ ਬੇਤੁਕੀਆਂ ਗੱਲਾਂ ਹਨ। ਮੈਨੂੰ ਲੱਗਦਾ ਹੈ ਕਿ ਤੁਸੀਂ ਖੁਦ ਉਨ੍ਹਾਂ ਦੋਵਾਂ ਨਾਲ ਗੱਲ ਕਰ ਲਵੋ। ਤੁਹਾਨੂੰ ਖੁਦ ਪਤਾ ਲੱਗ ਜਾਵੇਗਾ ਕਿ ਬਿਨਾਂ ਅੱਗ ਦੇ ਵੀ ਧੂੰਆਂ ਉਠ ਸਕਦਾ ਹੈ। ਡੈਡੀ ਦੇ ਨਾਲ ਜੋ ਵੀ ਕੰਮ ਕਰਦਾ ਹੈ, ਉਸ ਦਾ ਮੂਡ ਹਮੇਸ਼ਾ ਮਜ਼ਾਕੀਆ ਰਹਿੰਦਾ ਹੈ। ਉਸ ਮਾਹੌਲ ਵਿੱਚ ਇਨ੍ਹਾਂ ਸਾਰੀਆਂ ਗੱਲਾਂ ਦੀ ਬਿਲਕੁਲ ਗੁੰਜਾਇਸ਼ ਨਹੀਂ ਰਹਿੰਦੀ।
* ਤੁਹਾਡੇ ਪ੍ਰਸ਼ੰਸਕਾਂ ਵਿੱਚ 10 ਤੋਂ 15 ਸਾਲ ਦੀ ਉਮਰ ਵਾਲੇ ਬੱਚੇ ਸਭ ਤੋਂ ਜ਼ਿਆਦਾ ਹਨ, ਪਰ ‘ਬਦਲਾਪੁਰ’ ਨੇ ਤੁਹਾਡੇ ਉਨ੍ਹਾਂ ਪ੍ਰਸ਼ੰਸਕਾਂ ਨੂੰ ਹੀ ਤੁਹਾਡੇ ਤੋਂ ਦੂਰ ਕਰ ਦਿੱਤਾ। ਕੀ ਇਸ ਗੱਲ ਨੂੰ ਲੈ ਕੇ ਕਦੇ ਦੁੱਖ ਹੁੰਦਾ ਹੈ?
– ‘ਬਦਲਾਪੁਰ’ ਇੱਕ ਬਿਲਕੁਲ ਅਲੱਗ ਤਰ੍ਹਾਂ ਦੀ ਡਾਰਕ ਫਿਲਮ ਸੀ, ਪਰ ਜਿਸ ਤਰਕਾਂ ਦੇ ਆਧਾਰ ‘ਤੇ ਉਸ ਨੂੰ ਏ ਸਰਟੀਫਿਕੇਟ ਮਿਲਿਆ, ਮੈਂ ਉਸ ਨਾਲ ਸਹਿਮਤ ਨਹੀਂ ਸੀ। ਜੇ ਬੱਚਿਆਂ ਨੂੰ ‘ਬਦਲਾਪੁਰ’ ਦੇਖਣ ਦਾ ਮੌਕਾ ਮਿਲਿਆ ਹੁੰਦਾ, ਤਦ ਸ਼ਾਇਦ ਉਨ੍ਹਾਂ ਨੂੰ ਪਤਾ ਲੱਗਦਾ ਕਿ ਇੱਕ ਪਿਤਾ ਆਪਣੇ ਬੱਚੇ ਤੇ ਪਤਨੀ ਲਈ ਕਿਸ ਤਰ੍ਹਾਂ ਸਾਰੀ ਦੁਨੀਆ ਨਾਲ ਟਕਰਾ ਸਕਦਾ ਹੈ।