ਤੁਰਕੀ ਦੇ ਵਿਦੇਸ਼ ਮੰਤਰੀ ਨੇ ਕਿਹਾ: ਅਮਰੀਕੀ ਦੂਤ ਹਟਾਇਆ ਜਾਵੇ

Turkish Foreign Minister Feridun Sinirlioglu addresses the media in Ankara
ਇਸਤਾਂਬੁਲ, 18 ਮਈ (ਪੋਸਟ ਬਿਊਰੋ)- ਤੁਰਕੀ ਦੇ ਵਿਦੇਸ਼ ਮੰਤਰੀ ਮੇਵਲੁਤ ਕਾਵੂਸੋਗਲੁ ਨੇ ਅੱਜ ਏਥੇ ਕਿਹਾ ਕਿ ਉਹ ਇਸਲਾਮਕ ਸਟੇਟ (ਆਈ ਐੱਸ) ਦੇ ਖਿਲਾਫ ਗਠਜੋੜ ਫੌਜ ਲਈ ਨਿਯੁਕਤ ਕੀਤੇ ਗਏ ਵਿਸ਼ੇਸ਼ ਅਮਰੀਕੀ ਦੂਤ ਬ੍ਰੇਟ ਮੈਕਗੁਰਕ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣਾ ਚਾਹੁੰਦੇ ਹਨ।
ਕਾਵੂਗੋਸਲੁ ਨੇ ਅਮਰੀਕੀ ਦੂਤ ਮੈਕਗੁਰਕ ਉੱਤੇ ਕੁਰਦਿਸ਼ ਧਿਰ ਦੇ ਅੱਤਵਾਦੀਆਂ ਦਾ ਸਮਰਥਨ ਕਰਨ ਦਾ ਦੋਸ਼ ਲਾਇਆ ਹੈ ਹੈ। ਵਿਦੇਸ਼ ਮੰਤਰੀ ਕਾਵੂਗੋਸਲੁ ਆਪਣੇ ਰਾਸ਼ਟਰਪਤੀ ਤੈਇਪ ਆਰਦੋਗਾਨ ਨਾਲ ਵਾਸ਼ਿੰਗਟਨ ਦੌਰੇ ਲਈ ਗਏ ਸਨ, ਜਿਥੇ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ। ਵਾਸ਼ਿੰਗਟਨ ਤੋਂ ਵਾਪਸ ਆਉਣ ਤੋਂ ਬਾਅਦ ਐੱਨ ਟੀ ਵੀ ਨੂੰ ਦਿੱਤੇ ਬਿਆਨ ਵਿੱਚ ਕਾਵੂਸੋਗਲੁ ਨੇ ਅਮਰੀਕੀ ਦੂਤ ਦੇ ਖਿਲਾਫ ਇਹ ਗੱਲ ਕਹੀ। ਵਰਨਣ ਯੋਗ ਹੈ ਕਿ ਇਸਲਾਮਕ ਸਟੇਟ ਦੇ ਖਿਲਾਫ ਲੜਾਈ ਵਿੱਚ ਤੁਰਕੀ ਵੀ ਅਮਰੀਕਾ ਦੇ ਸਹਿਯੋਗੀ ਸੀਰੀਆਈ ਕੁਰਦਿਸ਼ ਵਾਈ ਪੀ ਜੀ ਅੱਤਵਾਦੀਆਂ ਨੂੰ ਕੁਰਦਿਸ਼ ਵਰਕਜ਼ ਪਾਰਟੀ (ਪੀ ਕੇ ਕੇ) ਦਾ ਹਿੱਸਾ ਮੰਨਦਾ ਹੈ। ਕਾਵੂਸੋਗਲੁ ਨੇ ਕਿਹਾ ਕਿ ਇਸਲਾਮਕ ਸਟੇਟ ਦੇ ਖਿਲਾਫ ਲੜਾਈ ਬਾਰੇ ਵਿਸ਼ੇਸ਼ ਅਮਰੀਕੀ ਦੂਤ ਬ੍ਰੇਟ ਮੈਕਗੁਰਕ ਸਾਫ ਤੌਰ ਉੱਤੇ ਪੀ ਕੇ ਕੇ ਅਤੇ ਵਾਈ ਪੀ ਜੀ ਦਾ ਪੱਖ ਲੈਂਦਾ ਹੈ, ਇਸ ਲਈ ਉਸ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ।