ਤੀਜਾ ਟੈਸਟ: ਭਾਰਤ ਨੇ ਸਾਊਥ ਅਫਰੀਕਾ ਨੂੰ 63 ਦੌੜਾਂ ਨਾਲ ਹਰਾਇਆ, ਪਰ ਸੀਰੀਜ਼ ਗਵਾਈ

 

 

ਜੋਹਾਨੈੱਸਬਰਗ, 27 ਜਨਵਰੀ (ਪੋਸਟ ਬਿਊਰੋ)- ਭਾਰਤ ਨੇ ਤਿੰਨ ਟੈਸਟ ਮੈਚਾਂ ਦੀ ਲੜੀ ਦੇ ਤੀਜੇ ਅਤੇ ਆਖ਼ਰੀ ਟੈਸਟ ਦੇ ਚੌਥੇ ਦਿਨ ਅੱਜ ਦੱਖਣੀ ਅਫਰੀਕਾ ਨੂੰ 63 ਦੌੜਾਂ ਨਾਲ ਹਰਾ ਦਿੱਤਾ। ਜਿੱਤ ਲਈ 241 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਦੀ ਦੂਜੀ ਪਾਰੀ 177 ਦੌੜਾਂ ’ਤੇ ਹੀ ਢੇਰੀ ਹੋ ਗਈ। ਦੂਜੇ ਪਾਸੇ, ਦੱਖਣੀ ਅਫਰੀਕਾ ਨੇ ਟੈਸਟ ਲੜੀ 2-1 ਨਾਲ ਆਪਣੇ ਨਾਮ ਕੀਤੀ ਹੈ। ਮੇਜ਼ਬਾਨ ਟੀਮ ਨੇ ਚਾਹ ਤਕ ਆਪਣੀ ਦੂਜੀ ਪਾਰੀ ਵਿੱਚ ਤਿੰਨ ਵਿਕਟਾਂ ’ਤੇ 136 ਦੌੜਾਂ ਬਣਾ ਲਈਆਂ ਸਨ ਪਰ ਭਾਰਤੀ ਗੇਂਦਬਾਜ਼ਾਂ ਨੇ ਦੱਖਣੀ ਅਫਰੀਕੀ ਟੀਮ ਨੂੰ ਟੀਚੇ ਤੋਂ ਪਹਿਲਾਂ ਢੇਰ ਕਰ ਦਿੱਤਾ।