ਤਿੰਨ ਤਲਾਕ ਦਾ ਮੁੱਦਾ ਅਤੇ ਪ੍ਰਧਾਨ ਮੰਤਰੀ

-ਕਰਣ ਥਾਪਰ
ਇੱਕ ਸਾਥੀ ਨੇ ਜੋ ਮੁੱਦਾ ਉਠਾਇਆ, ਉਹ ਉਸ ਦੇ ਹਿਸਾਬ ਨਾਲ ਅਜੀਬ ਸੀ। ਇਮਾਨਦਾਰੀ ਨਾਲ ਕਹਿੰਦਾ ਹਾਂ ਕਿ ਮੈਂ ਸੋਚ ਹੀ ਨਹੀਂ ਸਕਦਾ ਸੀ ਕਿ ਇਸ ਵਿਸ਼ੇ ‘ਚ ਉਸ ਨੂੰ ਕੋਈ ਦਿਸਚਸਪੀ ਹੋ ਸਕਦੀ ਹੈ। ਫਿਰ ਵੀ ਜਦੋਂ ਉਸ ਨੇ ਫੋਨ ਕੀਤਾ ਤਾਂ ਉਸ ਦੀ ਚਿੰਤਾ ਦੇ ਸਾਰੇ ਸ਼ੱਕ ਬੇਬੁਨਿਆਦ ਸਿੱਧ ਹੋਏ। ਉਸ ਨੇ ਬਹੁਤ ਰੁੱਖੇ ਢੰਗ ਨਾਲ ਪੁੱਛਿਆ, ‘ਕੀ ਤਿੰਨ ਤਲਾਕ ਦਾ ਮੁੱਦਾ ਉਠਾਉਣਾ ਪ੍ਰਧਾਨ ਮੰਤਰੀ ਲਈ ਠੀਕ ਸੀ?’ ਮੈਂ ਇਸ ਸਵਾਲ ਲਈ ਤਿਆਰ ਨਹੀਂ ਸੀ, ਇਸ ਲਈ ਕੁਝ ਸਮਾਂ ਲੈਣ ਵਾਸਤੇ ਮੈਂ ਆਪਣੇ ਵੱਲੋਂ ਇੱਕ ਸਵਾਲ ਦਾਗ ਦਿੱਤਾ; ‘ਤੂੰ ਇਹ ਸਵਾਲ ਕਿਉਂ ਪੁੱਛ ਰਿਹਾ ਹੈਂ?’
‘ਅੱਛਾ ਇਹ ਗੱਲ ਹੈ ਤਾਂ ਸੁਣ; ਇਹ ਸਵਾਲ ਕਰਨ ਦੀ ਵਜ੍ਹਾ ਬਹੁਤ ਸਰਲ ਜਿਹੀ ਹੈ। ਕੀ ਤਿੰਨ ਤਲਾਕ ਨਿੱਜੀ ਮਾਮਲਾ ਹੈ, ਜਿਸ ਦਾ ਫੈਸਲਾ ਆਦਮੀ ਦੀ ਮਰਜ਼ੀ ਉੱਤੇ ਛੱਡ ਦਿੱਤਾ ਜਾਵੇ ਜਾਂ ਕਿ ਇਹ ਮਨੁੱਖੀ ਅਧਿਕਾਰਾਂ ਦਾ ਮਾਮਲਾ ਹੈ, ਜਿੱਥੇ ਸ਼ਾਸਨ ਤੰਤਰ ਲਈ ਦਖਲ ਦੇਣਾ ਇੱਕ ਨੈਤਿਕ ਜ਼ਿੰਮੇਵਾਰੀ ਬਣ ਜਾਂਦਾ ਹੈ?’ ਉਸ ਦੀ ਇਹ ਵਿਆਖਿਆ ਸੁਣ ਕੇ ਮੈਨੂੰ ਲੱਗਾ ਕਿ ਉਸ ਦੇ ਦਿਮਾਗ ਵਿੱਚ ਇਸ ਬਾਰੇ ਪੂਰੀ ਸਪੱਸ਼ਟਤਾ ਹੈ ਤੇ ਉਹ ਕੁਝ ਬਹੁਤ ਗੈਰ ਗੰਭੀਰ ਢੰਗ ਨਾਲ ਇਸ ਨੂੰ ਦੇਖ ਰਿਹਾ ਸੀ। ਉਸ ਨੇ ਤਿੰਨ ਤਲਾਕ ਦੇ ਮੁੱਦੇ ‘ਤੇ ਵਿਵਾਦ ਨੂੰ ਬੜੇ ਚਲਾਕੀ ਭਰੇ ਡੰਗ ਨਾਲ ਸੂਤਰਬੱਧ ਕੀਤਾ ਸੀ ਤੇ ਜਦੋਂ ਉਸ ਨੇ ਗੱਲ ਨੂੰ ਇਸ ਢੰਗ ਨਾਲ ਪੇਸ਼ ਕੀਤਾ ਤਾਂ ਮੇਰੇ ਲਈ ਇਸ ਦਾ ਜਵਾਬ ਸਪੱਸ਼ਟ ਹੀ ਹੋ ਗਿਆ ਸੀ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਰ ਵਾਰ ਜਦੋਂ ਤਲਾਕ ਤਲਾਕ ਤਲਾਕ ਦਾ ਉਚਾਰਨ ਹੁੰਦਾ ਹੈ ਤਾਂ ਇਸ ਨਾਲ ਸਿਰਫ ਦੋ ਇਨਸਾਨਾਂ ਦੀ ਜ਼ਿੰਦਗੀ ਪ੍ਰਭਾਵਤ ਹੁੰਦੀ ਹੈ, ਪਰ ਤੁਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਇਹ ਉਨ੍ਹਾਂ ਬੁਨਿਆਦੀ ਹੱਕਾਂ ਦੀ ਉਲੰਘਣਾ ਹੈ, ਜਿਨ੍ਹਾਂ ਨੂੰ ਰਖਵਾਲੀ ਕਰਨ ਦੀ ਉਮੀਦ ਸ਼ਾਸਨ ਤੰਤਰ ਤੋਂ ਕੀਤੀ ਜਾਂਦੀ ਹੈ। ਇਸ ਤੋਂ ਅਗਲੀ ਗੱਲ ਇਹ ਹੈ ਕਿ ਜੇ ਤੁਸੀਂ ਨਿਕਾਹ/ ਵਿਆਹ ਦੀ ਪਵਿੱਤਰਤਾ ‘ਚ ਯਕੀਨ ਰੱਖਦੇ ਹੋ ਤਾਂ ਤਿੰਨ ਤਲਾਕ ਦਾ ਮਨਮਰਜ਼ੀ ਭਰਿਆ ਤਰੀਕਾ ਅਤੇ ਇਸ ਦਾ ਤਾਨਾਸ਼ਾਹੀ ਚਰਿੱਤਰ ਬਿਲਕੁਲ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਜੇ ਨਿਕਾਹ/ ਵਿਆਹ ਸਰਕਾਰੀ ਤੌਰ ਉੱਤੇ ਰਜਿਸਟਰਡ ਅਤੇ ਮੰਨਣ ਯੋਗ ਹੁੰਦਾ ਹੈ ਤਾਂ ਤਲਾਕ ਦੀ ਵੀ ਇਸੇ ਤਰ੍ਹਾਂ ਸ਼ਰਤ ਲਾਗੂ ਹੋਣੀ ਚਾਹੀਦੀ ਹੈ, ਇਸ ਨੂੰ ਪਤੀਆਂ ਦੀ ਨਿੱਜੀ ਖੁਸ਼ਫਹਿਮੀ ‘ਤੇ ਨਹੀਂ ਛੱਡਿਆ ਜਾ ਸਕਦਾ। ਇਨ੍ਹਾਂ ਸਾਰੇ ਬਿੰਦੂਆਂ ‘ਤੇ ਉਹ ਅਤੇ ਮੈਂ ਆਸਾਨੀ ਨਾਲ ਤੇ ਝਟਪਟ ਸਹਿਮਤ ਹੋ ਗਏ।
ਉਹ ਸਾਥੀ ਅਚਾਨਕ ਫਿਰ ਬੋਲ ਪਿਆ, ‘…ਪਰ ਮੇਰੇ ਸਵਾਲ ਦਾ ਕੀ ਹੋਇਆ, ਮੈਨੂੰ ਅਜੇ ਵੀ ਜਵਾਬ ਨਹੀਂ ਮਿਲਿਆ? ਕੀ ਪ੍ਰਧਾਨ ਮੰਤਰੀ ਦਾ ਇਹ ਕਹਿਣਾ ਸਹੀ ਸੀ ਕਿ ਤਿੰਨ ਤਲਾਕ ਦੇ ਮੁੱਦੇ ਉੱਤੇ ਕਿਸੇ ਤਰ੍ਹਾਂ ਦੀ ਸਿਆਸਤ ਨਹੀਂ ਹੋਣੀ ਚਾਹੀਦੀ।’ ਬਿਨਾਂ ਸ਼ੱਕ ਸਹੀ ਸੀ। ਜੇ ਤਿੰਨ ਤਲਾਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦਾ ਪਿਆ ਹੈ ਤੇ ਸਰਕਾਰ ਤੋਂ ਇਨ੍ਹਾਂ ਅਧਿਕਾਰਾਂ ਦੀ ਰੱਖਿਆ ਕਰਨ ਦੀ ਆਸ ਕੀਤੀ ਜਾਂਦੀ ਹੈ ਤਾਂ ਇਹ ਪਾਰਟੀਬਾਜ਼ੀ ਵਾਲੀ ਸਿਆਸਤ ਦੀ ਖਿੱਚੋਤਾਣ ਦਾ ਮੁੱਦਾ ਨਹੀਂ ਬਣਨਾ ਚਾਹੀਦਾ। ਲੋਕਤੰਤਰ ਵਿੱਚ ਤੁਸੀਂ ਉਸ ਵਿਹਾਰ ਦੇ ਪੱਖ ਵਿੱਚ ਨਹੀਂ ਬੋਲ ਸਕਦੇ ਜਿਹੜਾ ਨਾ ਸਿਰਫ ਇਨਸਾਫ ਦੀ ਧਾਰਨਾ, ਸਗੋਂ ਖੁਦ ਸੰਵਿਧਾਨ ਨੂੰ ਵੀ ਅੰਗੂਠਾ ਦਿਖਾਉਂਦਾ ਹੋਵੇ।
‘ਫਿਰ ਉਸ ਮਾਮਲੇ ਵਿੱਚ ਕੀ ਤੂੰ ਇੱਕ ਕਦਮ ਹੋਰ ਅੱਗੇ ਜਾਏਂਗਾ? ਤਿੰਨ ਤਲਾਕ ਦੇ ਮੁੱਦੇ ਉੱਤੇ ਨਾ ਸਿਰਫ ਸਿਆਸਤ ਕਰਨ ਤੋਂ ਬਾਜ਼ ਆਉਣਾ ਚਾਹੀਦਾ ਹੈ, ਸਗੋਂ ਕੀ ਇਸ ਨੂੰ ਮਜ਼੍ਹਬੀ ਐਨਕ ਨਾਲ ਵੀ ਨਾ ਦੇਖਣ ਤੋਂ ਬਾਜ਼ ਨਹੀਂ ਆਉਣਾ ਚਾਹੀਦਾ?’
ਇਸ ਸਵਾਲ ਦਾ ਜਵਾਬ ਦੇਣਾ ਸੌਖਾ ਨਹੀਂ ਸੀ। ਆਖਰ ਉਸ ਨੇ ਖੁਦ ਹੀ ਇਸ ਦਾ ਜਵਾਬ ਦੇ ਦਿੱਤਾ; ‘ਜੇ ਤਿੰਨ ਤਲਾਕ ਦਾ ਮੁੱਦਾ ਸੰਵਿਧਾਨਕ ਅਧਿਕਾਰਾਂ ਜਾਂ ਇਨਸਾਫ ਦੀ ਧਾਰਨਾ ਨੂੰ ਠੇਸ ਪਹੁੰਚਾਉਂਦਾ ਹੈ ਤਾਂ ਕੀ ਅਸੀਂ ਲੋਕਤੰਤਰ ਨੂੰ ਠੇਸ ਪਹੁੰਚਾਏ ਬਿਨਾਂ ਇਸ ਨੂੰ ਇਸ ਆਧਾਰ ‘ਤੇ ਪ੍ਰਵਾਨ ਕਰ ਸਕਦੇ ਹਾਂ ਕਿ ਇਸਲਾਮ ਵਿੱਚ ਇਸ ਨੂੰ ਪਵਿੱਤਰਤਾ ਦਾ ਦਰਜਾ ਹਾਸਲ ਹੈ? ਉਂਜ ਕੀ ਤੂੰ ਯਕੀਨ ਨਾਲ ਕਹਿ ਸਕਦਾ ਹੈਂ ਕਿ ਤਿੰਨ ਤਲਾਕ ਇਸਲਾਮ ਦਾ ਬੁਨਿਆਦੀ ਅੰਗ ਹੈ? ਇਸ ਮੁੱਦੇ ‘ਤੇ ਵਿਦਵਾਨਾਂ ਦੀ ਰਾਏ ਸਪੱਸ਼ਟ ਤੌਰ ‘ਤੇ ਵੱਖ-ਵੱਖ ਹੈ। ਅਸਲ ਵਿੱਚ ਕਈ ਇਸਲਾਮੀ ਦੇਸ਼ ਅਜਿਹੇ ਹਨ, ਜਿੱਥੇ ਤਿੰਨ ਤਲਾਕ ਦੀ ਬਿਲਕੁਲ ਇਜਾਜ਼ਤ ਨਹੀਂ ਹੈ। ਅਜਿਹੀ ਸਥਿਤੀ ‘ਚ ਭਾਰਤੀ ਸੈਕੁਲਰਵਾਦੀਆਂ ਦੇ ਇਸ ਦਾਅਵੇ ਵਿੱਚ ਕੀ ਦਮ ਰਹਿ ਜਾਂਦਾ ਹੈ ਕਿ ਸਰਕਾਰ ਤਿੰਨ ਤਲਾਕ ਦੇ ਮਾਮਲੇ ਵਿੱਚ ਦਖਲ ਦੇਣ ਤੋੋਂ ਬਾਜ਼ ਆਵੇ?’
ਇਸ ਬਿੰਦੂ ਤੱਕ ਉਸ ਦੀ ਦਲੀਲ ਵਿੱਚ ਦਮ ਨਹੀਂ ਸੀ। ਮੈਂ ਉਸ ਨਾਲ ਅਸਹਿਮਤ ਹੋ ਨਹੀਂ ਸਕਦਾ ਸੀ, ਫਿਰ ਵੀ ਮੈਂ ਪੁੱਛ ਹੀ ਲਿਆ, ‘…ਪਰ ਕੀ ਸਾਨੂੰ ਇਹ ਫੈਸਲਾ ਠੋਸਣ ਦੀ ਬਜਾਏ ਮੁਸਲਿਮ ਭਾਈਚਾਰੇ ਨੂੰ ਇਸ ਦਲੀਲ ਨੂੰ ਮੰਨ ਲੈਣ ਲਈ ਮੋਹਲਤ ਦੇਣ ਦੀ ਲੋੜ ਨਹੀਂ?’ ਉਸ ਨੇ ਕਿਹਾ, ‘ਕਿਉਂ? ਭਾਰਤ ਜਾਤ ਦੇ ਆਧਾਰ ਉੱਤੇ ਵਿਤਕਰੇ ਨੂੰ ਨਾਜਾਇਜ਼ ਕਰਾਰ ਦੇਣ ਵਿੱਚ ਤਾਂ ਇੱਕ ਪਲ ਲਈ ਵੀ ਨਹੀਂ ਝਿਜਕਿਆ ਸੀ, ਭਾਵੇਂ ਜਾਤ ਪ੍ਰਥਾ ਹਿੰਦੂ ਧਰਮ ਦਾ ਅਟੁੱਟ ਅੰਗ ਹੈ। ਤਿੰਨ ਤਲਾਕ ਲਈ ਵੱਖਰੀ ਵਿਵਸਥਾ ਕਿਉਂ ਕੀਤੀ ਜਾਵੇ?’
ਇੱਕ ਵਾਰ ਫਿਰ ਉਸ ਸਾਥੀ ਨੇ ਖੁਦ ਨੂੰ ਸਹੀ ਸਿੱਧ ਕਰ ਦਿੱਤਾ ਸੀ। ਜੇ ਧਾਰਮਿਕ ਰੀਤੀ ਰਿਵਾਜ ਜਾਂ ਯੁੱਗ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕਰਦੇ ਹਨ ਤਾਂ ਭਾਰਤੀ ਸ਼ਾਸਨ ਤੰਤਰ ਨੂੰ ਸੰਵਿਧਾਨ ਦਾ ਝੰਡਾ ਹਰ ਹਾਲ ਉਚਾ ਰੱਖਣਾ ਪਵੇਗਾ। ਇਸ ਮਾਮਲੇ ਵਿੱਚ ਘੱਟ ਗਿਣਤੀ ਮਾਨਤਾਵਾਂ ਕੋਈ ਵਖਰੇਵਾਂ ਨਹੀਂ ਹੋਣੀਆਂ ਚਾਹੀਦੀਆਂ।
ਆਖਿਰ ‘ਚ ਉਸ ਦੀ ਦਲੀਲ ਨੇ ਇੱਕ ਹੋਰ ਪ੍ਰੇਸ਼ਾਨ ਕਰਨ ਵਾਲੇ ਸਵਾਲ ਵੱਲ ਇਸ਼ਾਰਾ ਕੀਤਾ। ਤਿੰਨ ਤਲਾਕ ਦੇ ਮੁੱਦੇ ਉੱਤੇ ਕਾਂਗਰਸੀ ਨੇਤਾਵਾਂ ਦੇ ਨਾਲ ਖੱਬੇ ਪੱਖੀਆਂ ਦੀ ਚੁੱਪ ਦਾ ਦੋਗਲਾਪਣ ਬੜਾ ਬੇਚੈਨ ਕਰਨ ਵਾਲਾ ਹੈ। ਮੈਂ ਇਹ ਮੰਨਦਾ ਹਾਂ ਕਿ ਇਹ ਇੱਕ ਗੈਰ ਦਿਲਚਸਪ ਮੁੱਦਾ ਹੈ, ਪਰ ਉਨ੍ਹਾਂ ਦਾ ਖੁੱਲ੍ਹ ਕੇ ਅਤੇ ਸਪੱਸ਼ਟ ਤੌਰ ਉੱਤੇ ਇਸ ਬਾਰੇ ਨਾ ਬੋਲਣਾ ਵੀ ਕੀ ਘੱਟ ਗੈਰ ਦਿਲਚਸਪ ਹੈ? ਹਰ ਦੇਸ਼ ਦੇ ਸਮਾਜ ਦੇ ਇਤਿਹਾਸ ਵਿੱਚ ਅਜਿਹੇ ਦੌਰ ਆਉਂਦੇ ਹਨ, ਜਦੋਂ ਤੁਹਾਨੂੰ ਆਪਣੀ ਵਚਨਬੱਧਤਾ ਖੁੱਲ੍ਹ ਕੇ ਪ੍ਰਗਟਾਉਣੀ ਪੈਂਦੀ ਹੈ। ਜੇ ਤੁਸੀਂ ਏਦਾਂ ਨਹੀਂ ਕਰਦੇ ਤਾਂ ਇਸ ਦੀ ਨੈਤਿਕ ਕੀਮਤ ਸਿਰਫ ਤੁਹਾਨੂੰ ਹੀ ਚੁਕਾਉਣੀ ਪੈਂਦੀ ਹੈ।