‘ਤਾਰੇ ਜਮੀਂ ਪਰ’ ਦੇ ਲਈ ਦਰਸ਼ੀਲ ਨੂੰ ਘੱਟ ਉਮਰ ਵਿੱਚ ਫਿਲਮਫੇਅਰ ਨਾਮੀਨੇਸ਼ਨ ਮਿਲਿਆ


2007 ਵਿੱਚ ਰਿਲੀਜ਼ ਹੋਈ ‘ਤਾਰੇ ਜਮੀਂ ਪਰ’ ਬਤੌਰ ਡਾਇਰੈਕਟਰ ਆਮਿਰ ਖਾਨ ਦੀ ਪਹਿਲੀ ਫਿਲਮ ਸੀ। ਇਸ ਫਿਲਮ ਵਿੱਚ ਇੱਕ ਡਿਸਲੈਕਸਿਕ ਪੀੜਤ ਲੜਕੇ ਈਸ਼ਾਨ ਅਵਸਥੀ ਦਾ ਰੋਲ ਕਰਨ ਵਾਲੇ ਬਾਲ ਕਲਾਕਾਰ ਦਰਸ਼ੀਲ ਸਫਾਰੀ ਦੀ ਬੜੀ ਤਾਰੀਫ ਹੋਈ ਸੀ। ਨਿਰਮਾਤਾ-ਨਿਰਦੇਸ਼ਕ ਹੋਣ ਦੇ ਨਾਲ ਆਮਿਰ ਨੇ ਖੁਦ ਇਸ ਫਿਲਮ ਵਿੱਚ ਟੀਚਰ ਦੀ ਮੁੱਖ ਭੂਮਿਕਾ ਨਿਭਾਈ ਸੀ। ਫਿਲਮ ਨੂੰ 2008 ਵਿੱਚ ਸਰਵ ਸ੍ਰੇਸ਼ਟ ਫਿਲਮ ਵਜੋਂ ਨੈਸ਼ਨਲ ਐਵਾਰਡ ਸਮੇਤ ਫਿਲਮ ਫੇਅਰ ਐਵਾਰਡ ਵੀ ਮਿਲਿਆ ਸੀ। ਇਸ ਫਿਲਮ ਨੂੰ 2009 ਵਿੱਚ ਅਕੈਡਮੀ ਐਵਾਰਡ (ਆਸਕਰ) ਲਈ ਹਿੰਦੁਸਤਾਨ ਤੋਂ ਐਂਟਰੀ ਦੇ ਤੌਰ ‘ਤੇ ਵੀ ਚੁਣਿਆ ਗਿਆ ਸੀ।
ਦਿਲਚਸਪ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਕਮਾਲ ਦੀ ਐਕਟਿੰਗ ਲਈ ਦਰਸ਼ੀਲ ਸਫਾਰੀ ਨੂੰ ਫਿਲਮ ਫੇਅਰ ਐਵਾਰਡਸ ਵਿੱਚ ਸਭ ਤੋਂ ਵਧੀਆ ਅਭਿਨੇਤਾ ਦੇ ਤੌਰ ‘ਤੇ ਨਾਮੀਨੇਸ਼ਨ ਮਿਲਿਆ। ਫਿਲਮਫੇਅਰ ਦੇ ਲਈ ਇਹ ਨਾਮੀਨੇਸ਼ਨ ਲੈਣ ਵਾਲੇ ਉਹ ਸਭ ਤੋਂ ਘੱਟ ਉਮਰ ਦੇ ਐਕਟਰ ਹਨ, ਪਰ ਉਸ ਸਾਲ ਬੈਸਟ ਐਕਟਰ ਦਾ ਇਹ ਐਵਾਰਡ ਸ਼ਾਹਰੁਖ ਖਾਨ ਨੂੰ ‘ਚੱਕ ਦੇ ਇੰਡੀਆ’ ਦੇ ਲਈ ਮਿਲਿਆ ਸੀ।