ਤਾਪਸੀ ਦੇ ਰੁਝੇਵਿਆਂ ਤੋਂ ਨਿਰਮਾਤਾ ਪ੍ਰੇਸ਼ਾਨ


ਇਸ ਸਮੇਂ ਬਾਲੀਵੁੱਡ ਦੀਆਂ ਤੋਂ ਬਿਜ਼ੀ ਹੀਰੋਇਨਾਂ ਵਿੱਚੋਂ ਇੱਕ ਤਾਪਸੀ ਪੰਨੂ ਦਾ ਬਿਜ਼ੀ ਸ਼ਡਿਊਲ ਉਸ ਦੀਆਂ ਫਿਲਮਾਂ ਦੇ ਨਿਰਮਾਤਾ-ਨਿਰਦੇਸ਼ਕਾਂ ਲਈ ਮੁਸੀਬਤ ਬਣ ਗਿਆ ਹੈ। ਇਸ ਸਮੇਂ ਉਸ ਦੇ ਹੱਥ ਵਿੱਚ ਇਕੱਠੀਆਂ ਕਈ ਫਿਲਮਾਂ ਹਨ। ਅਨੁਰਾਗ ਕਸ਼ਯਪ ਦੀ ਫਿਲਮ ‘ਮਨਮਰਜ਼ੀਆਂ’ ਲਈ ਅਭਿਸ਼ੇਕ ਬੱਚਨ ਨਾਲ ਅੰਮ੍ਰਿਤਸਰ ਵਿੱਚ ਸ਼ੂਟਿੰਗ ਨਾਲ ਹੀ ਆਪਣੀ ਅਗਲੀ ਤੇਲਗੂ ਫਿਲਮ ਦੀ ਹੈਦਰਾਬਾਦ ਵਿੱਚ ਸ਼ੂਟਿੰਗ ਅਤੇ ਦੋ ਬ੍ਰਾਂਡਜ਼ ਦੇ ਵਿਗਿਆਪਨਾਂ ਦੀ ਸ਼ੂਟਿੰਗ ਵੀ ਉਹ ਇਨ੍ਹੀਂ ਦਿਨੀਂ ਕਰ ਰਹੀ ਹੈ।
ਉਸ ਦੇ ਇਨ੍ਹਾਂ ਰੁਝੇਵਿਆਂ ਦੀ ਵਜ੍ਹਾ ਨਾਲ ਉਸ ਦੀਆਂ ਫਿਲਮਾਂ ਦੇ ਨਿਰਮਾਤਾਵਾਂ ਲਈ ਰਿਲੀਜ਼ ਦੀ ਤਰੀਕ ਤੈਅ ਕਰਨਾ ਮੁਸ਼ਕਲ ਹੋ ਗਿਆ ਹੈ। ਸੂਤਰਾਂ ਅਨੁਸਾਰ ‘ਤਾਪਸੀ ਬੜੀ ਬਿਜ਼ੀ ਚੱਲ ਰਹੀ ਹੈ, ਇਸ ਲਈ ਨਿਰਮਾਤਾ ਪੱਕਾ ਕਰਨਾ ਚਾਹੁੰਦੇ ਹਨ ਕਿ ਆਪਣੀਆਂ ਫਿਲਮਾਂ ਦੇ ਪ੍ਰਚਾਰ ਲਈ ਉਸ ਕੋਲ ਸਹੀ ਸਮਾਂ ਹੋਵੇ ਤਾਂ ਕਿ ਉਹ ਉਸ ਦੇ ਪ੍ਰਚਾਰ ਨਾਲ ਜੁੜੇ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਸਕੇ। ਇਸੇ ਲਈ ਨਿਰਮਾਤਾਵਾਂ ਦਾ ਯਤਨ ਹੈ ਕਿ ਉਸ ਦੀਆਂ ਰਿਲੀਜ਼ ਹੋ ਰਹੀਆਂ ਫਿਲਮਾਂ ਵਿਚਕਾਰ ਥੋੜ੍ਹਾ ਵਕਫਾ ਹੋਵੇ। ਇਹ ਨਿਸ਼ਚਿਤ ਕਰਨ ਤੋਂ ਬਾਅਦ ਹੀ ਉਹ ਰਿਲੀਜ਼ ਡੇਟ ਦਾ ਐਲਾਨ ਕਰਨਾ ਚਾਹੁੰਦੇ ਹਨ।”