ਤਰਕਸ਼ੀਲ ਮੇਲੇ ਲਈ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ

17742125_1485467788144840_1400907860_nਬਰੈਂਪਟਨ, 4 ਅਪ੍ਰੈਲ (ਹਰਜੀਤ ਬੇਦੀ)- ਨਾਰਥ ਅਮੈਰਕਿਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ 16 ਅਪਰੈਲ ਦਿਨ ਐਤਵਾਰ ਨੂੰ 1:30 ਵਜੇ ਕਰਵਾਇਆ ਜਾ ਰਿਹਾ “ਤਰਕਸ਼ੀਲ ਨਾਟਕ ਮੇਲਾ” ਸ਼ਹੀਦੇ ਆਜ਼ਮ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਿਤ ਹੋਵੇਗਾ। ਇਸ ਸਬੰਧੀ ਬੀਤੇ ਐਤਵਾਰ ਸੁਸਾਇਟੀ ਦੀ ਜਨਰਲ ਬਾਡੀ ਦੀ ਮੀਟਿੰਗ ਹੋਈ ਜਿਸ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਲੋਕਾਂ ਵਿੱਚ ਇਸ ਮੇਲੇ ਲਈ ਭਾਰੀ ਉਤਸ਼ਾਹ ਹੈ। ਮੈਂਬਰਾਂ ਨੇ ਲੋਕਾਂ ਦੀ ਮੰਗ ਨੂੰ ਮੁੱਖ ਰੱਖ ਕੇ ਵੱਡੀ ਗਿਣਤੀ ਵਿੱਚ ਪਰੋਗਰਾਮ ਲਈ ਟਿਕਟਾਂ ਲਈਆਂ ਤਾਂ ਜੋ ਦਰਸ਼ਕਾਂ ਤੱਕ ਪਹੁੰਚਾਈਆਂ ਜਾਣ। ਇਸ ਪਰੋਗਰਾਮ ਵਿੱਚ ਹਰਵਿੰਦਰ ਦੀਵਾਨਾ ਦੀ ਨਿਰਦੇਸਨ਼ਂਾ ਵਿੱਚ ਤਿਆਰ ਕਰਵਾਏ ਜਾ ਰਹੇ ਨਾਟਕਾਂ ਅਤੇ ਕੋਰੀਓਗਰਾਫੀਆਂ ਤੋਂ ਬਿਨਾਂ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੇ ਵਿਸ਼ੇਸ਼ ਤੌਰ ਤੇ ਵਿਚਾਰ ਵਟਾਂਦਰਾ ਹੋਵੇਗਾ।
ਇਸ ਪਰੋਗਰਾਮ ਵਿੱਚ ਸੁਖਜੀਤ ਦੀ ਕਹਾਣੀ ਤੇ ਆਧਾਰਿਤ ਮਾ: ਤਰਲੋਚਨ ਸਿੰਘ ਦੁਆਰਾ ਲਿਖਿਆ ਨਾਟਕ ” ਆਦਮਖੋਰ” ਪੇਸ਼ ਕੀਤਾ ਜਾਵੇਗਾ। ਇਹ ਨਾਟਕ ਡੇਰਿਆਂ ਦੇ ਬਾਬਿਆਂ ਦੁਆਰਾ ਲੋਕਾਂ ਦਾ ਮਾਨਸਿਕ ਸ਼ੋਸ਼ਣ ਕਰ ਕੇ ਉਹਨਾ ਦੀ ਜ਼ਰ, ਜ਼ੋਰੂ ਅਤੇ ਜ਼ਮੀਨ ਹਥਿਆਉਣ ਦੀਆਂ ਕੋਝੀਆਂ ਚਾਲਾਂ ਨੂੰ ਉਜਾਗਰ ਕਰਦਾ ਹੋਇਆ ਦਸਦਾ ਹੈ ਕਿ ਡੇਰੇ ਕਿਸਤਰ੍ਹਾਂ ਸਿਆਸੀ ਨੇਤਾਵਾਂ ਅਤੇ ਪੁਲੀਸ ਨਾਲ ਸਾਂਝ ਪਾ ਕੇ ਆਮ ਲੋਕਾਂ ਲਈ ਆਦਮਖੋਰ ਸਾਬਤ ਹੋ ਰਹੇ ਹਨ। ਹਰਵਿੰਦਰ ਦੀਵਾਨਾ ਦੇ ਲਿਖੇ ਦੂਜੇ ਨਾਟਕ ” ਪੰਜਾਬ ਸਿਉਂ ਆਵਾਜਾਂ ਮਾਰਦਾ” ਵਿੱਚ ਮੌਜੂਦਾ ਸਿਸਟਮ ਵਿੱਚ ਪੰਜਾਬ ਦੇ ਲੋਕਾਂ ਦੀ ਖਾਸ ਤੌਰ ਤੇ ਸਾਧਾਰਨ ਕਿਸਾਨੀ ਦੀ ਨਿੱਘਰ ਰਹੀ ਹਾਲਤ ਜੋ ਕਿ ਵਪਾਰੀਆਂ ਦੀ ਸਿਆਸੀ ਭਾਈਵਾਲੀ ਨਾਲ ਲੁੱਟ ਕਰਨ ਦੇ ਕਾਰਣ ਹੈ ਅਤੇ ਨੌਜਵਾਨੀ ਦਾ ਸਿਆਸੀ ਸਰਪ੍ਰਸਤੀ ਹੇਠ ਨਸਿ਼ਆਂ ਵਿੱਚ ਗਲਤਾਨ ਹੋਣ ਦਾ ਬ੍ਰਿਤਾਂਤ ਹੈ। ਇਹ ਨਾਟਕ ਭਗਤ ਸਿੰਘ ਦੀ ਵਿਚਾਰਧਾਰਾ” ਆਦਮੀ ਹੱਥੋਂ ਆਦਮੀ ਦੀ ਲੁੱਟ ਖਤਮ ਕਰਨ” ਲਈ ਸੰਘਰਸ਼ ਦਾ ਸੁਨੇਹਾ ਦਿੰਦਾ ਹੈ। ਇਨ੍ਹਾਂ ਨਾਟਕਾਂ ਤੋਂ ਬਿਨਾਂ ਭਗਤ ਸਿੰਘ ਦੇ ਜੀਵਣ ਅਤੇ ਲੋਕ ਮਸਲਿਆਂ ਨਾਲ ਸਬੰਧਤ ਕੋਰੀਓਗਰਾਫੀਆਂ ਵੀ ਪੇਸ਼ ਕੀਤੀਆਂ ਜਾਣਗੀਆ।
ਇਹਨਾਂ ਨਾਟਕਾਂ ਤੋਂ ਬਿਨਾਂ ਬਹੁਤ ਹੀ ਮਨੋਰੰਜਕ ਜਾਦੂ ਦੇ ਟਰਿੱਕ ਵੀ ਦਿਖਾਏ ਜਾਣਗੇ ਜੋ ਬੱਚਿਆਂ ਲਈ ਖਾਸ ਤੌਰ ਤੇ ਖਿੱਚ ਦਾ ਕੇਂਦਰ ਹੋਣਗੇ। ਸ਼ਹੀਦੇ ਆਜ਼ਮ ਭਗਤ ਸਿੰਘ ਦੇ ਭਾਣਜੇ ਪ੍ਰੋ: ਜਗਮੋਹਣ ਸਿੰਘ ਵੀ ਇਸ ਪਰੋਗਰਾਮ ਵਿੱਚ ਦਰਸ਼ਕਾਂ ਨਾਲ ਵਿਚਾਰ ਸਾਂਝੇ ਕਰਨਗੇ। ਤਰਕਸ਼ੀਲ ਸੁਸਾਇਟੀ ਵਲੋਂ ਆਮ ਲੋਕਾਂ ਨੂੰ ਅਪੀਲ ਹੈ ਕਿ ਗੈਬੀ ਸ਼ਕਤੀਆਂ , ਕਰਾਮਾਤਾਂ, ਧਾਗੇ ਤਬੀਤਾਂ ਵਗੈਰਾ ਨਾਲ ਤਕਲੀਫਾਂ ਦੂਰ ਕਰਨ ਦੇ ਦਿਲ ਲੁਭਾਊ ਲਾਰਿਆਂ ਤੋਂ ਬਚ ਕੇ ਰਹਿਣ । ਅੰਧ-ਵਿਸ਼ਵਾਸ਼ ਦਾ ਪੱਲਾ ਛੱਡਣ, ਵਹਿਮਾਂ ਭਰਮਾਂ ਨੂੰ ਮਨਾਂ ਚੋਂ ਕੱਢਣ ਅਤੇ ਜਿੰਦਗੀ ਦੇ ਮਸਲਿਆਂ ਦਾ ਹੱਲ ਤਰਕ ਦੇ ਆਧਾਰ ਤੇ ਲੱਭਣ ਅਤੇ ਵਿਗਿਆਨਕ ਸੋਚ ਅਪਣਾਉਣ। ਇਸ ਪਰੋਗਰਾਮ ਲਈ ਟਿਕਟ ਸਿਰਫ ਦਸ ਡਾਲਰ ਹੈ। ਥੀਏਟਰ ਵਿੱਚ ਦਾਖਲਾ 1:00 ਵਜੇ ਸ਼ੁਰੂ ਹੋ ਜਾਵੇਗਾ। ਟਿਕਟਾਂ ਤੇ ਸੀਟ ਨੰਬਰ ਹਨ ਇਸ ਲਈ ਦਰਸ਼ਕਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਪਰਿਵਾਰ ਜਾਂ ਦੋਸਤਾਂ ਲਈ ਇਕੱਠੇ ਟਿਕਟ ਲੈ ਲੈਣ। ਪਰੋਗਰਾਮ ਲਈ ਟਿਕਟਾਂ ਅਤੇ ਸੁਸਾਇਟੀ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਬਲਰਾਜ ਛੋਕਰ (647-838-4749 ) ਬਲਦੇਵ ਰਹਿਪਾ (416-881-7202),ਡਾ: ਬਲਜਿੰਦਰ ਸੇਖੋਂ (905-781-1197),ਨਛੱਤਰ ਬਦੇਸ਼ਾ ( 647-267-3397), ਨਿਰਮਲ ਸੰਧੂ (416-835-3450) ਜਾਂ ਹਰਜੀਤ ਬੇਦੀ (647-924-9087), ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਪਰੋਗਰਾਮ ਲਈ ਟਿਕਟਾਂ ਆਲ ਰਿਸਕ ਇੰਸ਼ੋਰੈਂਸ਼ ਤੇਜਿੰਦਰ ਬੇਦੀ (905-564-2222) 7050-ਬਰੈਮਲੀ ਰੋਡ ਯੂਨਿਟ ਨੰ: 12 ਮਿਸੀਸਾਗਾ, ਐਕਸੈਲ ਇੰਸ਼ੋਰੈਂਸ਼ ਕੁਲਦੀਪ ਚਾਹਲ (647-290-9267) 1332-ਖਾਲਸਾ ਡਰਾਇਵ ਯੂਨਿਟ ਨ: 11 ਮਿਸੀਸਾਗਾ, ਉੱਪਲ ਟੂਰਜ਼ ਐਂਡ ਟਰੈਵਲਜ਼ (905-676-8200) 2857 ਡੈਰੀ ਰੋਡ ਈਸਟ ਮਿਸੀਸਾਗਾ, ਜਾਂ ਮਾਨ ਟੂਰਜ਼ ਐਂਡ ਟਰੈਵਲਜ਼( 905-497-4100) 60- ਕੋਟਰਿਲ ਬੁਲੇਵਾਡ/ ਮਾਨ ਟਰੈਵਲਜ਼ (905-592-2000) 499-ਰੇਲਾਸਨ ਬੁਲੇਵਾਡ ਯੂਨਿਟ-32, ਬਰੈਂਪਟਨ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।