ਡੈਮੋਕਰੈਟਿਕ ਸਾਊਥ ਏਸ਼ੀਅਨ ਐਸੋਸੀਏਸ਼ਨ ਵਲੋਂ ਐਲਡਰ ਅਬਿਊਜ ਬਾਰੇ ਵਰਕਸ਼ਾਪ 21 ਨੂੰ

ਈਟੋਬੀਕੋ (ਹਰਜੀਤ ਬੇਦੀ) ਡੈਮੋਕਰੈਟਿਕ ਸਾਊਥ ਏਸ਼ੀਅਨ ਸੀਨੀਅਰਜ਼ ਐਸੋਸ਼ੀਏਸ਼ਨ ਵਲੋਂ 21 ਅਕਤੂਬਰ ਦਿਨ ਸ਼ਨੀਵਾਰ ਨੂੰ ਐਲਡਰ ਅਬਿਊਜ਼ ਬਾਰੇ ਵਰਕਸ਼ਾਪ ਦਾ ਆਯੋਜਿਨ ਕੀਤਾ ਜਾ ਰਿਹਾ ਹੈ। ਇਹ ਵਰਕਸ਼ਾਪ 2,ਰੌਂਟਰੀ ਰੋਡ ਵਿਖੇ ਕਿਪਲਿੰਗ ਕਮਿਊਨਿਟੀ ਸੈਂਟਰ ਈਟੋਬੀਕੋ ਵਿੱਚ 1:30 ਤੋਂ 3:30 ਤੱਕ ਹੋਵੇਗੀ।ਇਸ ਵਰਕਸ਼ਾਪ ਵਿੱਚ ਐਲਡਰ ਅਬਿਊਜ਼ ਸਬੰਧੀ ਮਾਮਲਿਆਂ ਦੀ ਮਾਹਰ ਮੋਨਿਕਾ ਪਰਸਾਦ ਸੀਨੀਅਰਜ਼ ਨਾਲ ਹੁੰਦੇ ਦੁਰ-ਵਿਵਹਾਰ ਬਾਰੇ ਗੱਲ ਬਾਤ ਕਰੇਗੀ। ਇਸ ਭੈੜੇ ਵਰਤਾਓ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਬਾਰੇ ਵੀ ਵਿਚਾਰ ਵਟਾਂਦਰਾ ਹੋਵੇਗਾ। ਸੀਨੀਅਰਜ਼ ਨਾਲ ਸਬੰਧਤ ਇਹ ਇੱਕ ਭਖਦਾ ਮਸਲਾ ਹੈ ਜਿਸ ਵਾਸਤੇ ਅਜਿਹਾ ਵਿਚਾਰ ਵਟਾਂਦਰਾ ਕਾਫੀ ਲਾਹੇਵੰਦਾ ਸਿੱਧ ਹੋ ਸਕਦਾ ਹੈ। ਪਰਬੰਧਕਾਂ ਵਲੋਂ ਇਸ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਹੋਰ ਸੀਨੀਅਰਜ਼ ਨੂੰ ਪਹੁੰਚਣ ਲਈ ਖੁੱਲ੍ਹਾ ਸੱਦਾ ਹੈ। ਵਧੇਰੇ ਜਾਣਕਾਰੀ ਲਈ ਪਰਧਾਨ ਦੇਵ ਸੂਦ ਨਾਲ 416-553-0722 ਤੇ ਸੰਪਰਕ ਕੀਤਾ ਜਾ ਸਕਦਾ ਹੈ।