ਡੈਬਿਊ ਲਈ ਤਿਆਰ ਹਨ ਸਾਰਾ ਅਤੇ ਜਾਹਨਵੀ

sara and jhanvi
ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਅਤੇ ਸ੍ਰੀਦੇਵੀ ਦੀ ਵੱਡੀ ਬੇਟੀ ਜਾਹਨਵੀ ਕਪੂਰ ਨੇ ਹਾਲ ਹੀ ਵਿੱਚ ਫੈਸ਼ਨ ਡਿਜ਼ਾਈਨਰ ਸਬਿਆਸਾਚੀ ਮੁਖਰਜੀ ਦੇ ਡ੍ਰੈਸਿਸ ਵਿੱਚ ਟ੍ਰੈਡਿਸ਼ਨਲ ਫੋਟੋਸ਼ੂਟ ਕਰਾਇਆ ਹੈ। ਇਸ ਫੋਟੋਸ਼ੂਟ ਵਿੱਚ ਸਾਰਾ ਜਿੱਥੇ ਬਲੂ ਐਂਡ ਵ੍ਹਾਈਟ ਅਤੇ ਮਲਟੀਕਲਰ ਦੇ ਲਹਿੰਗੇ ਵਿਚ ਦਿਖਾਈ ਦਿੱਤੀ, ਉਥੇ ਜਾਹਨਵੀ ਨੇ ਪਿੰਕ ਐਂਡ ਵ੍ਹਾਈਟ ਕਲਰ ਦਾ ਲਹਿੰਗਾ ਪਾਇਆ ਹੋਇਆ ਹੈ। ਦੋਵਾਂ ਨੇ ਇਸ ਫੋਟੋ ਸ਼ੂਟ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਵਿੱਚ ਸਾਰਾ ਅਤੇ ਜਾਹਨਵੀ ਕਾਫੀ ਸਟਨਿੰਗ ਲੁਕ ਵਿੱਚ ਨਜ਼ਰ ਆ ਰਹੀਆਂ ਹਨ।
ਜਾਹਨਵੀ ਅਤੇ ਸਾਰਾ ਬਾਰੇ ਖਬਰਾਂ ਹਨ ਕਿ ਦੋਵਾਂ ਨੂੰ ਕਰਣ ਜੌਹਰ ਲਾਂਚ ਕਰਨਗੇ। ਜਿੱਥੇ ਜਾਹਨਵੀ ਨੂੰ ਕਰਣ ਮਰਾਠੀ ਫਿਲਮ ‘ਸੈਰਾਟ’ ਦੇ ਹਿੰਦੀ ਵਰਜਨ ਵਿੱਚ ਕਾਸਟ ਕਰ ਸਕਦੇ ਹਨ, ਉਥੇ ਸਾਰਾ ਨੂੰ ‘ਸਟੂਡੈਂਟ ਆਫ ਦ ਈਅਰ 2’ ਰਾਹੀਂ ਲਾਂਚ ਕਰਨ ਦੀ ਯੋਜਨਾ ਹੈ। ਅਜੇ ਦੋਵਾਂ ਫਿਲਮਾਂ ਦੀ ਕੋਈ ਆਫੀਸ਼ੀਅਲ ਅਨਾਊਂਸਮੈਂਟ ਨਹੀਂ ਹੋਈ ਹੈ।