ਡੇਰਾ ਮੁਖੀ ਦੀ ਮੂੰਹ-ਬੋਲੀ ਧੀ ਹਨੀਪ੍ਰੀਤ ਦੇ ਖਿਲਾਫ ਹੁਣ ਲੁਕ ਆਊਟ ਨੋਟਿਸ

honeypreet
ਪੰਚਕੂਲਾ, 1 ਸਤੰਬਰ (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਅਦ ਪੰਚਕੂਲਾ ਤੋਂ ਗੁਰਮੀਤ ਰਾਮ ਰਹੀਮ ਨੂੰ ਫਰਾਰ ਕਰਵਾਉਣ ਦੀ ਸਾਜ਼ਿਸ਼ ਵਿੱਚ ਸ਼ਾਮਲ ਹਨੀਪ੍ਰੀਤ ਕੌਰ ਦੇ ਖਿਲਾਫ ਪੁਲਸ ਨੇ ਲੁਕ ਆਊਟ ਨੋਟਿਸ ਜਾਰੀ ਕੀਤਾ ਹੈ।
ਪੁਲਸ ਅੰਦਰਲੇ ਸੂਤਰਾਂ ਮੁਤਾਬਕ ਹਨੀਪ੍ਰੀਤ ਕੌਰ ਦੇ ਖਿਲਾਫ ਦੇਸ਼ਧਰੋਹ ਅਤੇ ਹਿੰਸਾ ਭੜਕਾਉਣ ਦਾ ਕੇਸ ਦਰਜ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਪੁਲਸ ਇਸ ਬਾਰੇ ਕੁਝ ਸਪੱਸ਼ਟ ਨਹੀਂ ਦੱਸ ਰਹੇ। ਮੰਨਿਆ ਜਾਂਦਾ ਹੈ ਕਿ ਡੇਰਾ ਮੁਖੀ ਦੀ ਰਾਜ਼ਦਾਰ ਹਨੀਪ੍ਰੀਤ, ਜਿਸ ਨੂੰ ਉਹ ਮੂੰਹ-ਬੋਲੀ ਧੀ ਆਖਧਾ ਸੀ, ਵੱਲੋਂ ਵੀ 25 ਅਗਸਤ ਨੂੰ ਡੇਰਾ ਮੁਖੀ ਨੂੰ ਫਰਾਰ ਕਰਾਉਣ ਦੀ ਸਾਜ਼ਿਸ਼ ਰਚਣ ਵਿੱਚ ਅਹਿਮ ਭੂਮਿਕਾ ਸੀ, ਜਿਸ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ ਗਿਆ। ਸਜ਼ਾ ਸੁਣਾਏ ਜਾਣ ਦੇ ਦਿਨ ਤੋਂ ਗਾਇਬ ਹਨੀਪ੍ਰੀਤ ਦਾ ਪੁਲਸ ਨੇ ਲੁਕ ਆਊਟ ਨੋਟਿਸ ਜਾਰੀ ਕਰ ਕੇ ਸਾਰੇ ਏਅਰਪੋਰਟ, ਰੇਲਵੇ ਸਟੇਸ਼ਨ ਸਮੇਤ ਸਾਰੀਆਂ ਮਹੱਤਵ ਪੂਰਨ ਜਗ੍ਹਾਂ ‘ਤੇ ਅਲਰਟ ਜਾਰੀ ਕੀਤਾ ਹੈ। ਹਿੰਸਾ ਭੜਕਾਉਣ ਦੇ ਕੇਸ ਵਿੱਚ ਪੁਲਸ ਨੇ ਇਸ ਤੋਂ ਪਹਿਲਾਂ ਆਦਿੱਤਿਆ ਇੰਸਾਂ, ਦਿਲਾਵਰ, ਪਵਨ, ਸੁਰਿੰਦਰ ਧੀਮਾਨ ਦਾ ਲੁਕ ਆਊਟ ਨੋਟਿਸ ਜਾਰੀ ਕੀਤਾ ਸੀ।