ਡਾ: ਬਲਜਿੰਦਰ ਸੇਖੋਂ ਦੀ ਵਿਗਿਆਨਕ ਤੱਥਾਂ `ਤੇ ਆਧਾਰਿਤ ਪੁਸਤਕ ‘ਕਿੱਥੋਂ ਆਇਆ ਜਗਤ ਪਸਾਰਾ’

19029710_1900526816888152_647662413719287079_n(ਹਰਜੀਤ ਬੇਦੀ): ਡਾ: ਬਜਿੰਦਰ ਸੇਖੋਂ ਦੀ ਪੁਸਤਕ “ਕਿੱਥੋਂ ਆਇਆ ਜਗਤ ਪਸਾਰਾ” ਲੱਗਪੱਗ 150 ਸਫੇ ਵਿੱਚ ਬ੍ਰਹਿਮੰਡ, ਗਲੈਕਸੀਆਂ, ਸੂਰਜ , ਚੰਦ ਅਤੇ ਤਾਰਿਆਂ ਬਾਰੇ ਬੜੀ ਸਰਲ ਭਾਸ਼ਾ ਵਿੱਚ ਪਾਠਕ ਨੂੰ ਬਹੁਮੁੱਲਾ ਗਿਆਨ ਦੇ ਜਾਂਦੀ ਹੈ। ਧਰਤੀ ਦੀ ਹੋਂਦ, ਧਰਤੀ ਤੇ ਜੀਵਾਂ ਦਾ ਪੈਦਾ ਹੋਣਾ ਅਤੇ ਮਨੁੱਖ ਦਾ ਅਜੋਕੇ ਹਾਲਤ ਵਿੱਚ ਪਹੁੰਚਣਾ ਬਿਨਾਂ ਕਿਸੇ ਵਾਧੂ ਵਿਸਥਾਰ ਦੇ ਇਸ ਕਿਤਾਬ ਵਿੱਚ ਦਰਜ ਹੈ।
ਕਿਤਾਬ ਦੇ ਮੁੱਢ ਵਿੱਚ ਉਹ ਵੱਖ ਵੱਖ ਧਰਮਾਂ ਵਿਚਲੀਆਂ ਧਾਰਨਾਵਾਂ ਨੂੰ ਪਾਠਕਾਂ ਸਾਹਮਣੇ ਰੱਖਦਾ ਹੈ। ਧਰਮਾਂ ਅਨੁਸਾਰ ਬ੍ਰਹਿਮੰਡ ਬਣਨ ਅਤੇ ਸ੍ਰਿ਼ਸਟੀ ਸਜਣ ਦੇ ਵੱਖ ਵੱਖ ਢੰਗ ਦੱਸੇ ਗਏ ਹਨ। ਉਸ ਦਾ ਇਹ ਦੱਸਣ ਦਾ ਮਤਲਬ ਹੈ ਕਿ ਇਹ ਸਭ ਕਿਆਫੇ ਹਨ ਇਸ ਵਿੱਚ ਸਚਾਈ ਵਾਲੀ ਕੋਈ ਗੱਲ ਨਹੀ। ਇਸ ਤੋਂ ਅਗਲੇ ਸਫਿਆ ਵਿੱਚ ਅੱਡ ਅੱਡ ਵਿਸਿ਼ਆ ਨੂੰ ਤੱਥਾਂ ਦੇ ਆਧਾਰ ਤੇ ਸਰਲ ਅਤੇ ਰੌਚਿਕ ਵਿਧੀ ਨਾਲ ਬਿਆਨ ਕਰਦਾ ਹੈ। ਜਿਸ ਨਾਲ ਸਾਧਾਰਨ ਬੁੱਧੀਵਾਲਾ ਅਤੇ ਘੱਟ ਪੜ੍ਹਿਆ ਵਿਅਕਤੀ ਵੀ ਆਸਾਨੀ ਨਾਲ ਇਹਨਾਂ ਨੂੰ ਸਮਝ ਸਕਦਾ ਹੈ। ਉਹ ਮੂਲ ਤੱਤਾਂ ਬਾਰੇ ਗੱਲ ਕਰਦਾ ਹੋਇਆ ਧਰਤੀ, ਆਕਾਸ਼, ਤਾਰਿਆਂ ਬਾਰੇ ਬਹੁਤ ਕੁੱਝ ਸ਼ਬਦਾਂ ਰਾਹੀਂ ਸਮਝਾ ਜਾਂਦਾ ਹੈ। ਜੇ ਕੋਈ ਅਜਿਹਾ ਗਿਆਨ ਪ੍ਰਾਪਤ ਕਰਨ ਦਾ ਇੱਛਕ ਹੋਵੇ ਤਾਂ ਗੰਭੀਰ ਵਿਸ਼ੇ ਵਾਲੀ ਇਸ ਸਰਲ ਪੁਸਤਕ ਨੂੰ ਪੜ੍ਹ ਕੇ ਸਹਿਜੇ ਹੀ ਪਰਾਪਤ ਕਰ ਸਕਦਾ ਹੈ।
ਡਾ: ਸੇਖੋਂ ਨੇ ਬਹਤ ਸਾਰੀਆਂ ਤਸਵੀਰਾਂ ਅਤੇ ਸਲਾਈਡਾਂ ਨਾਲ ਜਾਣਕਾਰੀ ਦੇਣ ਦੀ ਕੋਸਿ਼ਸ਼ ਕੀਤੀ ਹੈ ਤੇ ਉਹ ਇਸ ਵਿੱਚ ਸਫਲ ਵੀ ਹੈ। ਇੱਕ ਬਿੰਦੂ ਤੋਂ ਬ੍ਰਹਿਮੰਡ ਬਣਨ ਦੀ ਕਿਰਿਆ, ਧਰਤੀ ਉੱਤੇ ਇੱਕ ਸੈੱਲੇ ਜੀਵ ਤੋਂ ਜੀਵ ਵਿਕਾਸ ਰਾਹੀਂ ਅੱਜ ਦਾ ਮਨੁੱਖ ਬਣਨ ਤੱਕ ਦੀ ਪ੍ਰਕਿਰਿਆ ਨੂੰ ਇਹ ਕਿਤਾਬ ਪੜ੍ਹ ਕੇ ਸਮਝਣਾ ਬਹੁਤ ਸੌਖਾ ਹੈ। ਮਨੁੱਖੀ ਸਰੀਰ ਬਾਰੇ ਅਤੇ ਮੌਤ ਬਾਰੇ ਇਸ ਪਸੁਤਕ ਵਿੱਚ ਭਰਪੂਰ ਵਿਆਖਿਆ ਸਹਿਤ ਵਰਣਨ ਕੀਤਾ ਗਿਆ ਹੈ। ਇਸ ਵਿਸ਼ੇ ਤੇ ਪੰਜਾਬੀ ਭਾਸ਼ਾ ਵਿੱਚ ਇਸ ਪਰਕਾਰ ਦੀਆਂ ਕਿਤਾਬਾਂ ਬਹੁਤ ਘੱਟ ਛਪੀਆਂ ਹਨ। ਇਹ ਕਿਤਾਬ ਸਾਡੀਆਂ ਅੱਖਾਂ ਖੋਲ੍ਹ ਦਿੰਦੀ ਹੈ ਕਿ ਧਰਤੀ ਅਤੇ ਮਨੁੱਖ ਕਿਸੇ ਰੱਬੀ ਸ਼ਕਤੀ ਨੇ ਨਹੀਂ ਬਣਾਏ ਇਹ ਸਭ ਕੁੱਝ ਤਾਂ ਵਿਗਿਆਨਕ ਨਿਯਮਾਂ ਅਧੀਨ ਹੋਇਆ ਹੈ। ਜੋ ਵਿਅਕਤੀ ਬ੍ਰਹਿਮੰਡ, ਸੂਰਜ, ਧਰਤੀ ਅਤੇ ਇੱਕ ਸੈੱਲੇ ਜੀਵ ਤੋਂ ਜੀਵ ਵਿਕਾਸ ਰਾਹੀਂ ਮਨੁੱਖ ਬਣਨ ਤੱਕ ਦੀ ਅਸਲੀਅਤ ਜਾਣਨਾ ਚਾਹੁੰਦੇ ਹਨ ਉਹਨਾਂ ਨੂੰ ਇਹ ਕਿਤਾਬ ਨੂੰ ਜਰੂਰ ਪੜ੍ਹ ਲੈਣੀ ਚਾਹੀਦੀ ਹੈ। ਡਾ: ਬਲਜਿੰਦਰ ਸੇਖੋਂ ਦਾ ਫੋਨ ਨੰਬਰ 905-781-1197 ਹੈ।