ਡਾ. ਨੇਕੀ ਬਣੇ ‘ਜਰਨਲ ਆਫ਼ ਰਿਸਰਚ ਇਨ ਮੈਡੀਕਲ ਐਂਡ ਡੈਂਟਲ ਸਾਇੰਸਜ਼’ ਦੇ ਸੈਕਸ਼ਨ ਐਡੀਟਰ

ਬਰੈਂਪਟਨ, (ਡਾ. ਝੰਡ) -ਪ੍ਰਾਪਤ ਸੂਚਨਾ ਅਨੁਸਾਰ ‘ਲਿਮਕਾ ਬੁੱਕ ਆਫ਼ ਵਰਲਡ ਰਿਕਾਰਡਜ਼’ ਵਿਚ ਨਾਲ ਦਰਜ ਨਾਮਵਰ ਸ਼ਖ਼ਸੀਅਤ਼ ਡਾ. ਨਿਰੰਕਾਰ ਸਿੰਘ ਨੇਕੀ ਸਾਬਕਾ ਪ੍ਰੋਫ਼ੈਸਰ ਤੇ ਮੁਖੀ ਮੈਡੀਸੀਨ ਵਿਭਾਗ, ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਮੈਡੀਕਲ ਖ਼ੇਤਰ ਦੇ ਨਾਮਵਰ ਖੋਜ ਰਿਸਾਲੇ ‘ਜਰਨਲ ਆਫ਼ ਮੈਡੀਕਲ ਐਂਡ ਡੈਂਟਲ ਸਾਇੰਸਜ਼’ ਦੇ ਅਹਿਮ ਵਿਸ਼ੇ ਐਂਡੋਕਰਾਨੌਲੌਜੀ ਐਂਡ ਇਨਟਰਨਲ ਮੈਡੀਸੀਨ ਦੇ ਸੈੱਕਸ਼ਨ ਐਡੀਟਰ ਨਿਯੁੱਕਤ ਕੀਤੇ ਗਏ ਹਨ।
ਇੱਥੇ ਇਹ ਜਿ਼ਕਰਯੋਗ ਹੈ ਕਿ ਡਾ. ਨੇਕੀ ਪੀ.ਜੀ.ਆਈ. ਚੰਡੀਗੜ੍ਹ ਤੋਂ ਐੱਡੋਕਰਾਨੌਲੌਜੀ ਵਿਸ਼ੇ ‘ਤੇ ਉੱਚ-ਸਿਖਲਾਈ ਪ੍ਰਵਪਤ ਕਰ ਚੁੱਕੇ ਹਨ ਅਤੇ ‘ਜਰਨਲ ਆਫ਼ ਇੰਟਰਨਲ ਮੈਡੀਕਲ ਸਾਇੰਸਜ ਅਕੈਡਮੀ਼’ (ਜਿਮਜ਼ਾ) ਦੇ ਵੀ ਐਂਡੋਕਰਾਈਨੌਲੌਜੀ ਵਿਸ਼ੇ ਦੇ ਸੈੱਕਸ਼ਨ ਐਡੀਟਰ ਹਨ। ਡਾ. ਨੇਕੀ ਨੂੰ ਇਹ ਸਨਮਾਨ ਉਨ੍ਹਾਂ ਦੀਆਂ ਮੈਡੀਕਲ ਖ਼ੇਤਰ ਵਿਚ ਕੀਤੀਆਂ ਗਈਆਂ ਸ਼ਾਨਦਾਰ ਸੇਵਾਵਾਂ ਨੂੰ ਮੁੱਖ ਰੱਖ ਕੇ ਦਿੱਤਾ ਗਿਆ ਹੈ। ਮੈਡੀਕਲ ਖ਼ੇਤਰ ਦਾ ਇਹ ਮਸ਼ਹੂਰ ਖੋਜ ਰਿਸਾਲਾ ਮੈਡੀਕਲ ਕਾਊਂਸਲ ਆਫ਼ ਇੰਡੀਆ ਵੱਲੋਂ ਮਾਨਤਾ ਪ੍ਰਾਪਤ ਹੈ।